ਇਨ੍ਹਾਂ ਫਿਲਮੀ ਸਿਤਾਰਿਆਂ ਦੀ ਸਿਆਸਤ ''ਚ ਹੋਈ ਬੱਲੇ-ਬੱਲੇ, ਕਈ ਰਹੇ ਥੱਲੇ-ਥੱਲੇ

5/24/2019 1:30:47 PM

ਜਲੰਧਰ (ਬਿਊਰੋ) : ਲੋਕ ਸਭਾ ਚੋਣਾਂ 2019 ਦੇ ਨਤੀਜੇ ਆ ਚੁੱਕੇ ਹਨ, ਜਿਸ 'ਚ ਹਮੇਸ਼ਾ ਵਾਂਗ ਇਸ ਵਾਰ ਵੀ ਭਾਜਪਾ, ਕਾਂਗਰਸ ਤੇ ਸਪਾ ਨੇ ਬਾਲੀਵੁੱਡ ਸੈਲੀਬ੍ਰਿਟੀਜ਼ ਨੂੰ ਚੋਣਾਂ ਦੇ ਮੈਦਾਨ 'ਚ ਉਤਾਰਿਆ ਸੀ। ਕਈ ਸੁਪਰਹਿੱਟ ਸਿਤਾਰਿਆਂ ਨੇ ਇਸ ਵਾਰ ਰਾਜਨੀਤੀ 'ਚ ਡੈਬਿਊ ਕੀਤਾ ਤੇ ਕਈ ਪਹਿਲਾਂ ਤੋਂ ਡਟੇ ਹੋਏ ਸਨ। ਇਨ੍ਹਾਂ 'ਚੋਂ ਕਈ ਸਿਤਾਰਿਆਂ ਦੀ ਨੂੰ ਸਿਆਸਤ 'ਚ ਸਫਲਤਾ ਮਿਲੀ ਪਰ ਕਈ ਸਿਤਾਰਿਆਂ ਨੂੰ ਲੋਕਾਂ ਨੇ ਨਕਾਰ ਦਿੱਤਾ। ਇਸ ਖਬਰ ਰਾਹੀਂ ਤੁਹਾਨੂੰ ਦਿਖਾਉਣ ਜਾ ਰਹੇ ਅਜਿਹੇ ਫਿਲਮੀ ਸਿਤਾਰੇ, ਜਿਨ੍ਹਾਂ ਦੀ ਸਿਆਸਤ 'ਚ ਕਿਸਮਤ ਚਮਕੀ ਤੇ ਬੁੱਝੀ :-

PunjabKesari

ਹੇਮਾ ਮਾਲਿਨੀ (664291)

ਮਥੁਰਾ ਲੋਕ ਸਭਾ ਸੀਟ ਤੋਂ ਭਾਰਤੀ ਜਨਤਾ ਪਾਰਟੀ (ਬੀ. ਜੇ. ਪੀ) ਦੀ ਉਮੀਦਵਾਰ ਹੇਮਾ ਮਾਲਿਨੀ ਨੇ 664291 ਵੋਟਾਂ ਨਾਲ ਜਿੱਤ ਹਾਸਲ ਕੀਤੀ। ਹੇਮਾ ਮਾਲਿਨੀ ਦਾ ਮੁਕਾਬਲਾ ਰਾਸ਼ਟਰੀ ਲੋਕ ਦਲ ਦੇ ਨੇਤਾ ਕੁੰਵਰ ਨਰੇਂਦਰ ਸਿੰਘ ਨਾਲ ਸੀ। ਹੇਮਾ ਨੇ ਉਨ੍ਹਾਂ ਨੂੰ ਤਕਰੀਬਨ 3 ਲੱਖ ਤੋਂ ਜ਼ਿਆਦਾ ਵੋਟਾਂ ਨਾਲ ਹਰਾਇਆ ਹੈ।

PunjabKesari

ਸੰਨੀ ਦਿਓਲ (5,58,719)

ਭਾਜਪਾ ਦੇ ਟਿਕਟ 'ਤੇ ਗੁਰਦਾਸਪੁਰ ਤੋਂ ਸੰਨੀ ਦਿਓਲ ਨੇ 558719 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਨੇ ਸੁਨੀਲ ਜਾਖੜ ਨੂੰ 82,459 ਵੋਟਾਂ ਨਾਲ ਹਰਾਇਆ।

PunjabKesari

ਕਿਰਨ ਖੇਰ (1,71,010)

ਚੰਡੀਗੜ੍ਹ ਸੀਟ ਤੋਂ ਭਾਜਪਾ ਦੀ ਉਮੀਦਵਾਰ ਕਿਰਨ ਖੇਰ ਇਕ ਵਾਰ ਫਿਰ ਜੇਤੂ ਰਹੀ। ਉਨ੍ਹਾਂ ਨੇ 27913 ਵੋਟਾਂ ਦੇ ਫਰਕ ਨਾਲ ਕਾਂਗਰਸ ਦੇ ਉਮੀਦਵਾਰ ਨੂੰ ਪਵਨ ਕੁਮਾਰ ਬਾਂਸਲ ਨੂੰ ਹਰਾਇਆ।

PunjabKesari

ਮਹੁਮੰਦ ਸਦੀਕ (4,17,936)

ਫਰੀਦਕੋਟ ਤੋਂ ਕਾਂਗਰਸ ਪਾਰਟੀ ਵਲੋਂ ਪੰਜਾਬੀ ਗਾਇਕ ਮਹੁਮੰਦ ਸਦੀਕ ਨੇ ਇਤਿਹਾਸ ਸਿਰਜ ਕੇ ਸ਼੍ਰੋਮਣੀ ਅਕਾਲੀ ਦਲ ਦੇ ਗੁਲਜ਼ਾਰ ਸਿੰਘ ਰਣੀਕੇ ਨੂੰ ਵੱਡੇ ਫਰਕ ਨਾਲ ਹਰਾਇਆ।

PunjabKesari

ਮਨੋਜ ਤਿਵਾਰੀ (3,66,103)

ਨਾਰਥ ਈਸਟ ਦਿੱਲੀ 'ਚ ਬੀ. ਜੇ. ਪੀ. ਦੇ ਉਮੀਦਵਾਰ ਤੇ ਭੋਜਪੁਰੀ ਐਕਟਰ ਮਨੋਜ ਤਿਵਾਰੀ 787799 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ। ਉਨ੍ਹਾਂ ਨੇ ਕਾਂਗਰਸ ਦੀ ਸਾਬਕਾ ਮੁਖਿ ਮੰਤਰੀ ਸ਼ੀਲਾ ਦੱਖਣ ਨੂੰ 3,66,103 ਵੋਟਾਂ ਨਾਲ ਹਰਾਇਆ।

PunjabKesari

ਹੰਸ ਰਾਜ ਹੰਸ (8,48,663)

ਉੱਤਰ ਪੱਛਮ ਦਿੱਲੀ ਤੋਂ ਭਾਜਪਾ ਦੇ ਹੰਸ ਰਾਜ ਹੰਸ 848663 ਨੂੰ ਵੋਟ ਮਿਲੇ। ਉਨ੍ਹਾਂ ਨੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਗੁਗਨ ਸਿੰਘ ਨੂੰ 2,94,766 ਵੋਟਾਂ ਨਾਲ ਹਰਾਇਆ।

PunjabKesari

ਰਵੀ ਕਿਸ਼ਨ (7,17,122)

ਭੋਜਪੁਰੀ ਸਿਨੇਮਾ ਦੇ ਅਮਿਤਾਭ ਬੱਚਨ ਦੇ ਰੂਪ 'ਚ ਮਸ਼ਹੂਰ ਰਵੀ ਕਿਸ਼ਨ ਗੋਰਖਪੁਰ ਤੋਂ ਭਾਜਪਾ ਦੇ ਉਮੀਦਵਾਰ ਹੈ। ਉਨ੍ਹਾਂ ਨੇ 717122 ਵੋਟਾਂ ਨਾਲ ਜਿੱਤ ਹਾਸਲ ਕੀਤੀ। ਉਨ੍ਹਾਂ ਦਾ ਮੁਕਾਬਲਾ ਸਮਾਜਵਾਦੀ ਪਾਰਟੀ ਦੇ ਉਮੀਦਵਾਰ ਰਾਮਭੁਆਲ ਨਾਲ ਸੀ, ਜਿਸ ਨੂੰ ਉਨ੍ਹਾਂ ਨੇ ਤਕਰੀਬਨ 3 ਲੱਖ ਵੋਟਾਂ ਨਾਲ ਹਰਾਇਆ ਹੈ।

PunjabKesari

ਸਮ੍ਰਿਤੀ ਈਰਾਨੀ (4,68,514)

ਅਮੇਠੀ ਤੋਂ ਕੇਂਦਰੀ ਮੰਤਰੀ ਸਮ੍ਰਿਤੀ ਈਰਾਨੀ ਭਾਜਪਾ ਦੀ ਉਮੀਦਵਾਰ ਹੈ। ਉਨ੍ਹਾਂ ਨੇ ਕਾਂਗਰਸ ਦੇ ਉਮੀਦਵਾਰ ਰਾਹੁਲ ਗਾਂਧੀ ਨੂੰ ਚੋਣਾਂ 'ਚ 55, 120 ਮਤਾਂ ਨਾਲ ਹਰਾ ਕੇ ਰਿਕਾਰਡ ਬਣਾ ਦਿੱਤਾ ਹੈ। ਸਮ੍ਰਿਤੀ ਈਰਾਨੀ ਨੇ 468514 ਵੋਟਾਂ ਨਾਲ ਜਿੱਤ ਹਾਸਲ ਕੀਤੀ ਹੈ।

PunjabKesari

ਨੁਸਰਤ ਜਹਾਂ (6,21,606)

ਨੁਸਰਤ ਪੱਛਮ ਬੰਗਾਲ 'ਚ ਲੋਕ ਸਭਾ ਚੋਣ 'ਚ ਉਤਰੀ ਸੀ। ਮਮਤਾ ਬੈਨਰਜੀ ਨੇ ਬੰਗਾਲੀ ਅਦਾਕਾਰਾ ਨੂੰ ਬਸੀਰਹਾਟ ਲੋਕ ਸਭਾ ਸੀਟ ਤੋਂ ਤ੍ਰਿਣਮੂਲ ਕਾਂਗਰਸ ਦੇ ਟਿਕਟ 'ਤੇ ਚੋਣ ਲੜਾਈ। ਨੁਸਰਤ ਨੇ ਮਮਤਾ ਦੇ ਭਰੋਸੇ ਨੂੰ ਬਣਾਈ ਰੱਖਦੇ 621606 ਵੋਟਾਂ ਨਾਲ ਜਿੱਤ ਹਾਸਲ ਕੀਤੀ।

ਹਾਰੇ ਹੋਏ ਉਮੀਦਵਾਰਾਂ ਦੀ ਸੂਚੀ :-

ਦਿਨੇਸ਼ ਲਾਲ ਯਾਦਵ

ਉੱਤਰਪ੍ਰਦੇਸ਼ ਦੇ ਸਾਬਕਾ ਮੁੱਖ ਮੰਤਰੀ ਤੇ ਸਮਾਜਵਾਦੀ ਪਾਰਟੀ ਦੇ ਮੁੱਖੀ ਅਖਿਲੇਸ਼ ਯਾਦਵ ਨੂੰ ਆਜਮਗੜ੍ਹ 'ਚ ਟੱਕਰ ਦੇਣ ਉਤਰੇ ਨਿਰਹੂਆ ਬੁਰੀ ਤਰ੍ਹਾਂ ਹਾਰ ਗਏ। ਨਿਰਹੁਆ ਨੂੰ 2,59,874 ਵੋਟਾਂ ਨਾਲ ਕਰਾਰੀ ਹਾਰ ਮਿਲੀ।

PunjabKesari

ਜਯਾ ਪ੍ਰਦਾ

ਮਸ਼ਹੂਰ ਅਦਾਕਾਰਾ ਜਯਾ ਪ੍ਰਦਾ ਨੇ ਉੱਤਰ ਪ੍ਰਦੇਸ਼ ਦੇ ਰਾਮਪੁਰ ਤੋਂ ਸਪਾ ਦੇ ਫਾਇਰਬ੍ਰਾਂਡ ਨੇਤਾ ਤੇ ਮਹਾਗਠਜੋੜ ਦੇ ਉਮੀਦਵਾਰ ਆਜ਼ਾਮ ਖਾਨ ਖਿਲਾਫ ਚੋਣ ਲੜੀ ਸੀ, ਜਿਸ ਉਸ ਨੂੰ 1,09,997 ਵੋਟਾਂ ਨਾਲ ਹਾਰ ਦਾ ਸਾਹਮਣਾ ਕਰਨਾ ਪਿਆ।

PunjabKesari

ਉਰਮਿਲਾ ਮਾਤੋਂਡਕਰ

ਮਹਾਰਾਸ਼ਟਰ 'ਚ ਨਾਰਥ ਮੁੰਬਈ ਸੀਟ ਤੋਂ ਪਹਿਲੀ ਵਾਰ ਕਾਂਗਰਸ ਦੇ ਟਿਕਟ 'ਤੇ ਚੋਣ ਦੇ ਮੈਦਾਨ 'ਚ ਉਤਰੀ ਉਰਮਿਲਾ ਮਾਤੋਂਡਕਰ ਚੋਣਾਂ 'ਚ 4,65,247 ਵੋਟਾਂ ਨਾਲ ਹਾਰ ਗਈ ਹੈ। ਉਰਮਿਲਾ ਦਾ ਮੁਕਾਬਲਾ ਭਾਜਪਾ ਦੇ ਮੌਜੂਦਾ ਸੰਸਦ ਗੋਪਾਲ ਸ਼ੈੱਟੀ ਨਾਲ ਸੀ।

PunjabKesari

ਸ਼ਤਰੂਘਨ ਸਿਨ੍ਹਾ

ਭਾਜਪਾ ਤੋਂ ਕਾਂਗਰਸ 'ਚ ਸ਼ਾਮਲ ਹੋਏ ਸ਼ਤਰੂਘਨ ਸਿਨ੍ਹਾ ਵੀ ਚੋਣ ਮੈਦਾਨ 'ਚ ਸਨ। ਸ਼ਤਰੂਘਨ ਪਟਨਾ ਸਾਹਿਬ ਤੋਂ ਚੋਣ ਲੜ ਰਹੇ ਸਨ, ਜਿਸ 'ਚ ਉਨ੍ਹਾਂ ਨੂੰ 32 ਫੀਸਦੀ ਹੀ ਵੋਟਾਂ ਮਿਲੀਆਂ, ਜਿਸ ਕਾਰਨ ਉਨ੍ਹਾਂ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਸ਼ਤਰੂਘਨ ਦੀ ਸਿੱਧੀ ਟੱਕਰ ਭਾਜਪਾ ਦੇ ਰਵੀਸ਼ੰਕਰ ਪ੍ਰਸਾਦ ਨਾਲ ਸੀ।

PunjabKesari

ਸੰਜੇ ਦੱਤ ਦੀ ਭੈਣ ਪ੍ਰਿਯਾ ਦੱਤ

ਪ੍ਰਿਯਾ ਦੱਤ ਕਾਂਗਰਸ ਪਾਰਟੀ ਦੀ ਨੇਤਾ ਤੇ ਮੁੰਬਈ 'ਚ ਨਾਰਥ ਵੈਸਟ ਤੋਂ ਉਮੀਦਵਾਰ ਪ੍ਰਿਯਾ ਦੱਤ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

PunjabKesari

ਪ੍ਰਕਾਸ਼ ਰਾਜ

ਕਰਨਾਟਕ ਦੀ ਬੇਂਗਲੁਰੂ ਸੈਂਟਰਲ ਲੋਕ ਸਭਾ ਸੀਟ ਤੋਂ ਚੋਣ ਲੜ ਰਹੇ ਐਕਟਰ ਪ੍ਰਕਾਸ਼ ਰਾਜ ਨੂੰ ਵੀ ਹਾਰ ਦਾ ਮੂੰਹ ਦੇਖਣਾ ਪਿਆ। ਉਨ੍ਹਾਂ ਨੂੰ ਸਿਰਫ 28906 ਵੋਟਾਂ ਹੀ ਮਿਲੀਆਂ। ਪ੍ਰਕਾਸ਼ ਦੇ ਮੁਕਾਬਲੇ 'ਚ ਉਤਰੇ ਭਾਜਪਾ ਦੇ ਉਮੀਦਵਾਰ ਪੀ. ਸੀ. ਮੋਹਨ ਨੂੰ 602853 ਵੋਟ ਮਿਲੇ।

PunjabKesari

ਵਿਜੇਂਦਰ ਸਿੰਘ

ਹਰਿਆਣਾ ਪੁਲਸ 'ਚ ਡੀ. ਐੱਸ. ਪੀ. ਅਹੁਦੇ 'ਤੇ ਤੈਨਾਤ ਪੇਸ਼ੇਵਰ ਮੁੱਕੇਬਾਜ਼ ਵਿਜੇਂਦਰ ਸਿੰਘ ਵੀ ਇਸ ਵਾਰ ਕਾਂਗਰਸ ਦੇ ਟਿਕਟ 'ਤੇ ਚੋਣ ਮੈਦਾਨ 'ਚ ਉਤਰੇ ਸਨ ਪਰ 1.6 ਲੱਖ ਵੋਟਾਂ ਹੀ ਮਿਲਣ ਕਾਰਨ ਉਨ੍ਹਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ।

PunjabKesari

ਪੂਨਮ ਸਿਨ੍ਹਾ

ਸ਼ਤਰੂਘਨ ਸਿਨ੍ਹਾ ਦੀ ਪਤਨੀ ਤੇ ਬਾਲੀਵੁੱਡ ਅਦਾਕਾਰਾ ਪੂਨਮ ਸਿਨ੍ਹਾ ਵੀ ਇਸ ਵਾਰ ਚੋਣਾਂ ਦੇ ਮੈਦਾਨ 'ਚ ਉੱਤਰੀ ਸੀ, ਜਿਨ੍ਹਾਂ ਨੂੰ ਸਮਾਜਵਾਦੀ ਪਾਰਟੀ ਨੇ ਲਖਨਊ ਤੋਂ ਟਿਕਟ ਦਿੱਤੀ ਸੀ। ਹਾਲਾਂਕਿ ਪੂਨਮ ਸਿਨ੍ਹਾ ਨੂੰ ਹਾਰ ਦਾ ਮੂੰਹ ਦੇਖਣਾ ਪਿਆ। ਉਹ ਰਾਜਨਾਥ ਸਿੰਘ ਤੋਂ 3,47,302 ਵੋਟਾਂ ਨਾਲ ਹਾਰ ਗਈ।

PunjabKesari

ਰਾਜ ਬੱਬਰ

ਫਤਿਹਪੁਰ ਸੀਕਰੀ ਤੋਂ ਕਾਂਗਰਸ ਦੇ ਉਮੀਦਵਾਰ ਰਾਜ ਬੱਬਰ ਨੂੰ 4,95,065 ਵੋਟਾਂ ਨਾਲ ਹਾਰ ਮਿਲੀ। ਰਾਜ ਬੱਬਰ ਲਈ ਇਸ ਵਾਰ ਉਨ੍ਹਾਂ ਦੇ ਬੇਟੇ ਨੇ ਵੀ ਖੂਬ ਕੈਂਪੇਨ ਕੀਤਾ ਸੀ ਪਰ ਰਾਜ ਬੱਬਰ ਦੇ ਕਿਸੇ ਕੰਮ ਨਾ ਆਇਆ। 

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News