40 ਤੋਂ ਬਾਅਦ ਵੀ ਕਾਇਮ ਹੈ ਇਨ੍ਹਾਂ ਬਾਲੀਵੁੱਡ ਅਦਾਕਾਰਾਂ ਦੀ ਖੂਬਸੂਰਤੀ, ਦੇਖੋ ਤਸਵੀਰਾਂ

5/18/2020 12:08:02 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਐਸ਼ਵਰਿਆ ਰਾਏ ਬੱਚਨ ਨੇ ਫਿਲਮਾਂ ਤੋਂ ਇਲਾਵਾ ਮਾਡਲਿੰਗ ਦੀ ਦੁਨੀਆਂ 'ਚ ਵੀ ਬੁਲੰਦੀਆਂ ਹਾਸਿਲ ਕੀਤੀ ਹੈ। ਐਸ਼ਵਰਿਆ ਨੇ 1994 'ਚ 'ਮਿਸ ਵਰਲਡ' ਦਾ ਖਿਤਾਬ ਵੀ ਜਿੱਤਿਆ ਹੈ ਅਤੇ ਹੁਣ ਐਸ਼ਵਰਿਆ 46 ਸਾਲ ਦੀ ਹੋ ਚੁੱਕੀ ਹੈ ਪਰ ਅੱਜ ਵੀ ਉਨ੍ਹਾਂ ਦੀ ਖੂਬਸੂਰਤੀ ਅਤੇ ਗਲੈਮਰਸ ਕਾਇਮ ਹੈ। ਐਸ਼ਵਰਿਆ ਨੇ ਆਪਣੇ ਫਿਲਮੀ ਕਰੀਅਰ ਦੀ ਸ਼ੁਰੂਆਤ 'ਔਰ ਪਿਆਰ ਹੋ ਗਿਆ' (1997) ਨਾਲ ਕੀਤੀ ਸੀ। ਜਾਣਕਾਰੀ ਮੁਤਾਬਕ ਐਸ਼ਵਰਿਆ ਤੋਂ ਇਲਾਵਾ ਅਜਿਹੀਆਂ ਕਈ ਬਾਲੀਵੁੱਡ ਅਭਿਨੇਤਰੀਆਂ ਹਨ, ਜਿਨ੍ਹਾਂ ਦੀ ਉਮਰ 40 ਤੋਂ ਵੱਧ ਹੋ ਗਈ ਹੈ। ਅਜਿਹੀਆਂ ਹੀ ਕਈ ਹੋਰ ਅਭਿਨੇਤਰੀਆਂ ਦੇ ਬਾਰੇ 'ਚ ਦੱਸਾਂਗੇ , ਜੋ 40 ਦੀ ਉਮਰ 'ਚ ਵੀ ਗਲੈਮਰਸ ਦਿਖਾਈ ਦਿੰਦੀਆਂ ਹਨ।

PunjabKesari
ਕਰਿਸ਼ਮਾ ਕਪੂਰ

ਕਰਿਸ਼ਮਾ ਨੇ ਬਾਲੀਵੁੱਡ 'ਚ ਆਪਣਾ ਡੈਬਿਊ ਸਾਲ 1991 'ਚ ਆਈ ਫਿਲਮ 'ਪ੍ਰੇਮ ਕੈਦੀ' ਨਾਲ ਕੀਤਾ ਸੀ। ਇਹ ਹੁਣ 45 ਸਾਲ ਦੀ ਹੋ ਚੁੱਕੀ ਹੈ। ਕਰਿਸ਼ਮਾ ਕਪੂਰ ਖਾਨਦਾਨ ਦਾ ਪਹਿਲੀ ਲੜਕੀ ਸੀ, ਜਿਨ੍ਹਾਂ ਨੇ ਪਰਦੇ 'ਤੇ ਸਵਿਮਸੂਟ ਪਹਿਨਿਆ।
PunjabKesari

ਸ਼ਿਲਪਾ ਸ਼ੈੱਟੀ

ਸ਼ਿਲਪਾ ਸ਼ੈੱਟੀ ਅੱਜ ਅਦਾਕਾਰਾ ਦੇ ਤੌਰ 'ਤੇ ਹੀ ਨਹੀਂ, ਸਗੋਂ ਇਕ ਸਫਲ ਬਿਜ਼ਨੈੱਸ ਵੂਮਨ ਦੇ ਤੌਰ 'ਤੇ ਜਾਣੀ ਜਾਂਦੀ ਹੈ। ਸ਼ਿਲਪਾ 44 ਸਾਲ ਦੀ ਹੋਣ ਦੇ ਬਾਵਜੂਦ ਵੀ ਬੇਹੱਦ ਹੌਟ ਹੈ।
PunjabKesari

ਮਲਾਇਕਾ ਅਰੌੜਾ

ਬਾਲੀਵੁੱਡ ਅਦਾਕਾਰਾ ਅਤੇ ਆਈਟਮ ਗਰਲ ਦੇ ਤੌਰ 'ਤੇ ਪਛਾਣ ਬਣਾਉਣ ਵਾਲੀ ਮਲਾਇਕਾ ਅਰੌੜਾ 46 ਸਾਲ ਦੀ ਹੋ ਚੁੱਕੀ ਹੈ ਪਰ ਉਹ ਅਜੇ ਵੀ ਬੇਹੱਦ ਹੌਟ ਹੈ।
PunjabKesari

ਸੁਸ਼ਮਿਤਾ ਸੇਨ

ਸੁਸ਼ਮਿਤਾ ਸੇਨ 18 ਸਾਲ ਦੀ ਉਮਰ 'ਚ 1994 'ਚ ਇੰਡੀਆ ਤੋਂ ਪਹਿਲੀ 'ਮਿਸ ਯੂਨੀਵਰਸ' ਬਣੀ ਸੀ। ਹੁਣ ਇਹ 44 ਸਾਲ ਦੀ ਹੋ ਗਈ ਹੈ। 1996 'ਚ ਫਿਲਮ 'ਦਸਤਕ' ਨਾਲ ਬਾਲੀਵੁੱਡ 'ਚ ਡੈਬਿਊ ਕਰਨ ਵਾਲੀ ਸੁਸ਼ਮਿਤਾ ਦੇ ਹੁਣ ਤੱਕ 'ਬੀਵੀ ਨੰਬਰ ਵਨ', 'ਮੈਨੇਂ ਪਿਆਰ ਕਿਉਂ ਕੀਆ', 'ਮੈਂ ਹੂੰ ਨਾ' ਵਰਗੀਆਂ ਫਿਲਮਾਂ 'ਚ ਕੰਮ ਕਰਨ ਤੋਂ ਬਾਅਦ ਉਨ੍ਹਾਂ ਨੇ ਬਾਲੀਵੁੱਡ ਤੋਂ ਦੂਰੀ ਬਣਾ ਲਈ।
PunjabKesari

ਕਾਜੋਲ

ਕਾਜੋਲ ਅਭਿਨੇਤਰੀ ਤਨੁਜਾ ਦੀ ਬੇਟੀ ਹੈ। ਕਾਜੋਲ ਹੁਣ 45 ਸਾਲ ਦੀ ਹੋ ਚੁੱਕੀ ਹੈ। ਉਨ੍ਹਾਂ ਨੇ ਆਪਣੇ ਕੈਰੀਅਰ ਦੀ ਸ਼ੁਰੂਆਤ 1992 'ਚ ਫਿਲਮ 'ਬੇਖੁਦੀ' ਨਾਲ ਕੀਤੀ ਸੀ। ਇਸ ਤੋਂ ਬਾਅਦ ਉਨ੍ਹਾਂ ਨੇ 1993 'ਚ 'ਬਾਜ਼ੀਗਰ' ਕੀਤੀ, ਜਿਸ ਨੇ ਉਨ੍ਹਾਂ ਨੂੰ ਰਾਤੋ-ਰਾਤ ਸਟਾਰ ਬਣਾ ਦਿੱਤਾ।
PunjabKesariਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News