ਅਪ੍ਰੈਲ ਤੇ ਮਈ ਮਹੀਨਾ ਫਿਲਮ ਇੰਡਸਟਰੀ ਲਈ ਰਿਹਾ ਮਾੜਾ, ਇਨ੍ਹਾਂ ਸਿਤਾਰਿਆਂ ਦੀ ਹੋਈ ਮੌਤ

6/3/2020 10:57:34 AM

ਮੁੰਬਈ(ਬਿਊਰੋ)- ਸਾਲ 2020 ਸਾਡੇ ਸਾਹਮਣੇ ਕਾਲ ਦੀ ਤਰ੍ਹਾਂ ਖੜਾ ਹੈ। ਇਕ ਪਾਸੇ ਪੂਰੀ ਦੁਨੀਆ ਕੋਰੋਨਾ ਜੰਗ ਲੜ ਰਹੀ ਹੈ ਅਤੇ ਦੂਜੇ ਪਾਸੇ ਲਗਾਤਾਰ ਬਾਲੀਵੁੱਡ ਸਿਤਾਰੇ ਇਕ ਤੋਂ ਬਾਅਦ ਇਕ ਦੁਨੀਆ ਛੱਡ ਕੇ ਜਾ ਰਹੇ ਹਨ। ਸੋਮਵਾਰ ਨੂੰ ਸੰਗੀਤਕਾਰ ਵਾਜਿਦ ਖਾਨ ਦੇ ਦਿਹਾਂਤ ਦੀ ਖਬਰ ਨੇ ਇਕ ਵਾਰ ਫਿਰ ਸਾਰਿਆਂ ਨੂੰ ਦੁਖੀ ਕਰ ਦਿੱਤਾ। ਇਸ ਸਾਲ ਦੇ ਅਜੇ ਤੱਕ ਪੰਜ ਹੀ ਮਹੀਨੇ ਬੀਤੇ ਹਨ ਅਤੇ ਕਈ ਸਿਤਾਰੇ ਮੌਤ ਦੇ ਮੂੰਹ ਵਿਚ ਜਾ ਚੁੱਕੇ ਹਨ। ਪਿਛਲੇ 34 ਦਿਨਾਂ ਵਿਚ ਹੀ 11 ਵੱਡੀਆਂ ਹਸਤੀਆਂ ਦਾ ਦਿਹਾਂਤ ਹੋ ਚੁਕਿਆ ਹੈ। ਆਓ ਦੱਸਦੇ ਹਾਂ ਕਿ ਇਹ 11 ਹਸਤੀਆਂ ਕੌਣ ਹਨ...
ਇਰਫਾਨ ਖਾਨ
ਬਾਲੀਵੁੱਡ ਤੋਂ ਲੈ ਕੇ ਹਾਲੀਵੁੱਡ ਤੱਕ ਆਪਣੇ ਹੁਨਰ ਦਾ ਜਲਵਾ ਵਿਖਾਉਣ ਵਾਲੇ ਐਕਟਰ ਇਰਫਾਨ ਖਾਨ ਦਾ ਦਿਹਾਂਤ 29 ਅਪ੍ਰੈਲ ਨੂੰ ਹੋ ਗਿਆ ਸੀ।
ਰਿਸ਼ੀ ਕਪੂਰ
ਇਰਫਾਨ ਖਾਨ ਦੀ ਮੌਤ ਅਜੇ ਲੋਕ ਭੁੱਲ ਵੀ ਸਕੇ ਸੀ ਕਿ ਅਗਲੇ ਹੀ ਦਿਨ 30 ਅਪ੍ਰੈਲ ਨੂੰ ਦਿੱਗਜ ਅਭਿਨੇਤਾ ਰਿਸ਼ੀ ਕਪੂਰ ਦਾ ਦਿਹਾਂਤ ਹੋ ਗਿਆ। ਉਹ ਕੈਂਸਰ ਨਾਲ ਪੀੜਤ ਸੀ। ਕਰੀਬ ਇਕ ਸਾਲ ਤੱਕ ਉਨ੍ਹਾਂ ਦਾ ਅਮਰੀਕਾ ਵਿਚ ਇਲਾਜ ਵੀ ਚਲਿਆ ਸੀ ਪਰ ਇਸ ਤੋ ਬਾਅਦ ਵੀ ਉਹ ਬੀਮਾਰੀ ਤੋਂ ਜੰਗ ਨਾ ਜਿੱਤ ਸਕੇ।
ਯੋਗੇਸ਼ ਗੌਰ
29 ਮਈ ਨੂੰ ਬਾਲੀਵੁੱਡ ਨੂੰ ਇਕ ਤੋਂ ਵਧ ਕੇ ਇਕ ਗੀਤ ਦੇਣ ਵਾਲੇ ਗੀਤਕਾਰ ਯੋਗੇਸ਼ ਗੌਰ ਨੇ ਇਸ ਦੁਨੀਆ ਨੂੰ ਅਲਵਿਦਾ ਕਹਿ ਦਿੱਤਾ ਸੀ। ਯੋਗੇਸ਼ ਦੀ ਗਿਣਤੀ ਉਨ੍ਹਾਂ ਗੀਤਕਾਰਾਂ ਵਿਚ ਹੁੰਦੀ ਸੀ, ਜਿਨ੍ਹਾਂ ਨੇ ਆਪਣੇ ਸਮੇਂ ਵਿਚ ਸਭ ਤੋਂ ਵਧੀਆ ਫਿਲਮਕਾਰ ਰਹੇ ਰਿਸ਼ੀਕੇਸ਼ ਮੁਖਰਜ਼ੀ, ਬਾਸੂ ਚਟਰਜੀ ਆਦਿ ਨਾਲ ਕਾਫੀ ਕੰਮ ਕੀਤਾ ਸੀ। ਉਨ੍ਹਾਂ ਦੇ ਦਿਹਾਂਤ ਨਾਲ ਬਾਲੀਵੁੱਡ ਨੂੰ ਵੱਡਾ ਝੱਟਕਾ ਲੱਗਾ ਸੀ।
ਮੋਹਿਤ ਬਘੇਲ
ਮਸ਼ਹੂਰ ਐਕਟਰ ਅਤੇ ਕਾਮੇਡੀਅਨ ਮੋਹਿਤ ਬਘੇਲ ਦਾ ਦਿਹਾਂਤ 23 ਮਈ ਨੂੰ ਹੋ ਗਿਆ ਸੀ। ਮੋਹਿਤ ਲੰਬੇ ਸਮੇਂ ਤੋਂ ਕੈਂਸਰ ਵਰਗੀ ਖਤਰਨਾਕ ਬੀਮਾਰੀ ਨਾਲ ਲੜ ਰਹੇ ਸਨ। ਉਨ੍ਹਾਂ ਦੀ ਉਮਰ ਸਿਰਫ 27 ਸਾਲ ਹੀ ਸੀ। ਮੋਹਿਤ ਨੇ ਸਲਮਾਨ ਖਾਨ, ਪਰਿਣੀਤੀ ਚੋਪੜਾ ਵਰਗੇ ਵੱਡੇ ਸਿਤਾਰਿਆਂ ਨਾਲ ਕੰਮ ਕੀਤਾ ਸੀ।
ਮਨਮੀਤ ਗਰੇਵਾਲ
ਟੀ.ਵੀ. ਅਭਿਨੇਤਾ ਮਨਮੀਤ ਗਰੇਵਾਲ ਨੇ 16 ਮਈ ਨੂੰ ਖੁਦਕੁਸ਼ੀ ਕਰ ਲਈ ਸੀ। 32 ਸਾਲ ਦਾ ਅਭਿਨੇਤਾ ਆਪਣੀ ਪਤਨੀ ਨਾਲ ਕਿਰਾਏ ਦੇ ਫਲੈਟ ਵਿਚ ਰਹਿੰਦਾ ਸੀ। ਤਾਲਾਬੰਦੀ ਕਾਰਨ ਟੀ.ਵੀ. ਸੀਰੀਅਲ ਦਾ ਕੰਮ ਬੰਦ ਸੀ। ਅਜਿਹੇ ਵਿਚ ਉਹ ਆਰਥਿਕ ਤੰਗੀ ਨਾਲ ਜੂਝ ਰਿਹਾ ਸੀ।
ਸਚਿਨ ਕੁਮਾਰ
ਨਾਟਕ ‘ਕਹਾਣੀ ਘਰ ਘਰ ਕੀ’ ਦੇ ਅਭਿਨੇਤਾ ਸਚਿਨ ਕੁਮਾਰ ਦਾ 15 ਮਈ ਨੂੰ ਹਾਰਟ ਅਟੈਕ ਨਾਲ ਦਿਹਾਂਤ ਹੋ ਗਿਆ ਸੀ। 42 ਸਾਲ ਦੇ ਸਚਿਨ ਅਭਿਨੇਤਾ ਅਕਸ਼ੈ ਕੁਮਾਰ ਦੇ ਕਜਿਨ ਲੱਗਦੇ ਸਨ। ਬਾਅਦ ਵਿਚ ਸਚਿਨ ਨੇ ਅਭਿਨੈ ਛੱਡ ਫੋਟੋਗਰਾਫੀ ਵਿਚ ਆਪਣਾ ਕਰੀਅਰ ਬਣਾ ਲਿਆ ਸੀ।
ਅਮੋਸ
ਅਭਿਨੇਤਾ ਆਮਿਰ ਖਾਨ ਦੇ ਅਸਿਸਟੈਂਟ ਅਮੋਸ ਨੇ 12 ਮਈ ਨੂੰ ਅੰਤਿਮ ਸਾਹ ਲਿਆ। ਉਹ 60 ਸਾਲ ਦੇ ਸਨ। ਅਮੋਸ ਕਰੀਬ 25 ਸਾਲ ਤੋਂ ਆਮਿਰ ਖਾਨ ਲਈ ਕੰਮ ਕਰ ਰਹੇ ਸਨ। ਅਜਿਹੇ ਵਿਚ ਬਾਲੀਵੁੱਡ ਇੰਡਸਟਰੀ ਵਿਚ ਅਮੋਸ ਦੇ ਬਹੁਤ ਸਾਰੇ ਕਰੀਬੀ ਲੋਕ ਵੀ ਸਨ। ਅਮੋਸ ਦੀ ਮੌਤ ਹਾਰਟ ਅਟੈਕ ਨਾਲ ਹੋਈ ਸੀ ।
ਸਾਈਂ ਗੁੰਡੇਵਰ
‘ਪੀ.ਕੇ’ ਤੇ ‘ਰਾਕ ਆਨ’ ਵਰਗੀਆਂ ਹਿੰਦੀ ਫਿਲਮਾਂ ਵਿਚ ਨਜ਼ਰ ਆ ਚੁੱਕੇ ਸਾਈਂ ਗੁੰਡੇਵਰ ਨੇ ਵੀ 10 ਮਈ ਨੂੰ ਅਮਰੀਕਾ ਵਿਚ ਆਖਰੀ ਸਾਹ ਲਿਆ ਸੀ । ਸਾਈਂ ਵੀ ਬਰੇਨ ਕੈਂਸਰ ਦੀ ਬੀਮਾਰੀ ਦਾ ਸਾਹਮਣਾ ਕਰ ਰਹੇ ਸਨ।
ਸ਼ਫੀਕ ਅੰਸਾਰੀ
10 ਮਈ ਨੂੰ ਟੀ.ਵੀ. ਅਭਿਨੇਤਾ ਸ਼ਫੀਕ ਅੰਸਾਰੀ ਦਾ ਦਿਹਾਂਤ ਹੋ ਗਿਆ ਸੀ। ਸ਼ਫੀਕ ਵੀ ਕੈਂਸਰ ਦੀ ਬੀਮਾਰੀ ਨਾਲ ਜੂਝ ਰਹੇ ਸਨ । ਸ਼ਫੀਕ ਕਰਾਈਮ ਪੈਟਰੋਲ ਸੀਰੀਅਲ ਵਿਚ ਅਕਸਰ ਅਦਾਕਾਰੀ ਕਰਦੇ ਦਿਖਾਈ ਦਿੰਦੇ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News