ਫਿਲਮ ਤੇ ਟੀ. ਵੀ. ਅਦਾਕਾਰਾਂ 'ਚ ਵੀ 'ਕੋਰੋਨਾ ਵਾਇਰਸ' ਦਾ ਖੌਫ, ਫਿਲਹਾਲ ਇੰਝ ਕਰ ਰਹੇ ਹਨ ਸ਼ੂਟਿੰਗ

3/14/2020 4:36:08 PM

ਨਵੀਂ ਦਿੱਲੀ (ਬਿਊਰੋ) : 'ਕੋਰੋਨਾ ਵਾਇਰਸ' ਦਾ ਕਹਿਰ ਲਗਾਤਾਰ ਵਧਦਾ ਜਾ ਰਿਹਾ ਹੈ ਤੇ ਭਾਰਤ 'ਚ ਇਸ ਨਾਲ ਦੋ ਲੋਕਾਂ ਦੀ ਮੌਤ ਵੀ ਹੋ ਚੁੱਕੀ ਹੈ। ਕੋਰੋਨਾ ਦੇ ਡਰੋਂ ਫਿਲਮ ਜਗਤ ਵੀ ਕਾਫੀ ਪ੍ਰਭਾਵਿਤ ਹੋ ਰਿਹਾ ਹੈ। ਸਰਕਾਰ ਨੇ ਕਈ ਸੂਬਿਆਂ 'ਚ ਸਿਨੇਮਾਘਰ ਬੰਦ ਕਰਵਾ ਦਿੱਤੇ ਹਨ। ਅਜਿਹੇ ਵਿਚ ਫਿਲਮ ਇੰਡਸਟਰੀ ਨੂੰ ਕਾਫੀ ਨੁਕਸਾਨ ਹੋ ਰਿਹਾ ਹੈ। ਉੱਥੇ ਹੀ ਫਿਲਮ ਜਗਤ ਨਾਲ ਜੁੜੇ ਲੋਕ ਵੀ ਇਸ ਤੋਂ ਡਰੇ ਹੋਏ ਹਨ। ਅਜਿਹੇ ਵਿਚ ਸੈਲੇਬ੍ਰਿਟੀਜ਼ ਕਾਫੀ ਪੋਸਟਾਂ ਸ਼ੇਅਰ ਕਰ ਰਹੇ ਹਨ ਅਤੇ ਲੋਕਾਂ ਨੂੰ ਇਸ ਤੋਂ ਬਚਣ ਲਈ ਕਹਿ ਰਹੇ ਹਨ।

 
 
 
 
 
 
 
 
 
 
 
 
 
 

Im extremely PROUD of the team for doing the essential deed and creating more awareness and providing safety for each and everyone! For the Ones who can take care, and ones who cannot, dealing with a massive crowd every single day ❤️ Times are crucial. We all need to take good care. Everybody out there, do not take this easily, keep precautions on top priority 🙏🏻😊 . #Repost @sktorigins ・・・ It’s time for us take care of our own selves and the people we love !! @realswastik the entire team gets together to battle the virus ... no panic ... just precautions !!! @rahultewary @g3gill @kaulritesh @abd.ur.rahman2122 Naina and the entire team !!

A post shared by Sumedh Vasudev Mudgalkar (@beatking_sumedh) on Mar 12, 2020 at 10:06am PDT

ਹੁਣ ਕੋਰੋਨਾ ਦਾ ਡਰ ਫਿਲਮਾਂ ਦੀ ਸ਼ੂਟਿੰਗ ਤਕ ਵੀ ਪਹੁੰਚ ਗਿਆ ਹੈ। ਹਾਲ ਹੀ 'ਚ ਕਈ ਸੈੱਟਾਂ 'ਤੇ ਕਲਾਕਾਰਾਂ ਨੂੰ ਮਾਸਕ ਲਗਾ ਕੇ ਵੀ ਸ਼ੂਟਿੰਗ ਕਰਦਿਆਂ ਦੇਖਿਆ ਗਿਆ, ਜਿਸ ਤੋਂ ਸਾਫ ਹੈ ਕਿ ਕੋਰੋਨਾ ਵਾਇਰਸ ਦਾ ਡਰ ਸੈਲੇਬ੍ਰਿਟੀਜ਼ 'ਚ ਵੀ ਹੈ। ਫਿਲਮ ਦੇ ਸੈੱਟ 'ਤੇ ਆਪਣੇ ਸ਼ਾਟ ਤੋਂ ਇਲਾਵਾ ਅਦਾਕਾਰ ਮਾਸਕ ਲਗਾ ਕੇ ਘੁੰਮ ਰਹੇ ਹਨ, ਉੱਥੇ ਹੀ ਬਾਕੀ ਲੋਕ ਵੀ ਮਾਸਕ ਲਗਾ ਕੇ ਆਪਣਾ ਕੰਮ ਕਰ ਰਹੇ ਹਨ। ਇੰਸਟਾਗ੍ਰਾਮ 'ਤੇ ਕਈ ਵੀਡੀਓ ਸ਼ੇਅਰ ਕੀਤੀਆਂ ਜਾ ਰਹੀਆਂ ਹਨ, ਜਿਨ੍ਹਾਂ ਵਿਚ ਸਾਫ ਦਿਸ ਰਿਹਾ ਹੈ ਕਿ ਫਿਲਮ ਤੇ ਟੀ. ਵੀ. ਸੀਰੀਅਲ ਦੇ ਸੈੱਟ 'ਤੇ ਲੋਕ ਕਿਵੇਂ ਕੰਮ ਕਰ ਰਹੇ ਹਨ। ਇਸ ਤੋਂ ਪਹਿਲਾਂ ਕਾਰਤਿਕ ਆਰੀਅਨ ਨੇ ਵੀ ਮਾਸਕ ਲਗਾ ਕੇ ਫਿਲਮ ਦੇ ਸੈੱਟ ਤੋਂ ਵੀਡੀਓ ਸ਼ੇਅਰ ਕੀਤੀ ਸੀ।

 
 
 
 
 
 
 
 
 
 
 
 
 
 

See how Actors of #kasautiizindagiikay2 helpless they cant wear the mask coz they have shot.....😂😂😂😂😂😂 . . . Follow @anuprexfps for more updates,precaps,highlights,pics and more... . . . Cr. Uploader . . . #Anurag #Prerna #MrBajaj #Erica #Parth #Karan #kasautiizindagiikay2 #f4f #gainfollower #instafollow #insatfollwer #followback #fff #follow4followback #likes4likes #views4views #anuprexfps

A post shared by ❤Anuprexfps❤ (@anuprexfps) on Mar 13, 2020 at 6:35am PDT

ਸ਼ੂਟਿੰਗ ਹੋ ਰਹੀ ਰੱਦ
ਹੁਣ ਤਕ ਕਈ ਫਿਲਮਾਂ ਦੀ ਸ਼ੂਟਿੰਗ ਰੱਦ ਹੋ ਚੁੱਕੀ ਹੈ, ਜਿਸ ਵਿਚ ਕਾਰਤਿਕ ਆਰੀਅਨ ਸਟਾਰਰ ਫਿਲਮ 'ਭੂਲ ਭਲੱਈਆ 2' ਅਤੇ ਰਣਬੀਰ ਕਪੂਰ, ਅਮਿਤਾਭ ਬੱਚਣ ਸਟਾਰਰ ਫਿਲਮ 'ਬ੍ਰਹਮਾਸਤਰ' ਦਾ ਨਾਂ ਸ਼ਾਮਲ ਹਨ। ਉੱਥੇ ਹੀ ਖਬਰਾਂ ਆ ਰਹੀਆਂ ਹਨ ਕਿ ਜਲਦ ਹੀ ਸਾਰੇ ਟੀ. ਵੀ. ਸੀਰੀਅਲਜ਼ ਦੀ ਸ਼ੂਟਿੰਗ ਵੀ ਰੱਦ ਕੀਤੀ ਜਾ ਸਕਦੀ ਹੈ।

 
 
 
 
 
 
 
 
 
 
 
 
 
 

Stay safe guys. Can’t stress this enough #WashYourHands #CoronaStopKaroNa

A post shared by KARTIK AARYAN (@kartikaaryan) on Mar 12, 2020 at 6:43pm PDT

ਪੰਜਾਬ 'ਚ ਵੀ ਸਿਨੇਮਾਘਰ ਹੋਏ ਬੰਦ
'ਕੋਰੋਨਾ ਵਾਇਰਸ' ਕਾਰਨ ਪੰਜਾਬ ਸਰਕਾਰ ਨੇ ਸੂਬੇ ਦੇ ਸਿਨੇਮਾ ਹਾਲ, ਸ਼ਾਪਿੰਗ ਮਾਲ, ਰੈਸਟੋਰੈਂਟ ਤੇ ਜਿਮ ਬੰਦ ਕਰਨ ਦੇ ਹੁਕਮ ਦਿੱਤੇ ਹਨ। ਇਸ ਦਾ ਐਲਾਨ ਪੰਜਾਬ ਦੇ ਸਿਹਤ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਕੀਤਾ ਗਿਆ ਹੈ। ਅਜਿਹੇ ਵਿਚ ਫਿਲਮ ਕੁਲੈਕਸ਼ਨ 'ਤੇ ਕਾਫੀ ਬੁਰਾ ਅਸਰ ਪੈ ਰਿਹਾ ਹੈ। ਹੁਣ ਤਕ ਦਿੱਲੀ, ਮੁੰਬਈ, ਰਾਜਸਥਾਨ, ਕੇਰਲ ਸਮੇਤ ਕਈ ਸਥਾਨਾਂ 'ਤੇ ਸਿਨੇਮਾਘਰ ਬੰਦ ਕਰ ਦਿੱਤੇ ਹਨ। ਫਿਲਮ ਦਾ ਟਾਰਗੈੱਟ ਦਰਸ਼ਕ ਵੀ ਇਸ ਰੀਜਨ 'ਚ ਜ਼ਿਆਦਾ ਹੈ, ਜਿਸ ਨਾਲ ਫਿਲਮ ਕੁਲੈਕਸ਼ਨ ਪ੍ਰਭਾਵਿਤ ਹੋ ਰਹੀ ਹੈ।

 

 

 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News