ਇਸ ਸਾਲ ਇਨ੍ਹਾਂ ਸਿਤਾਰਿਆਂ ਨੇ ਬਾਲੀਵੁੱਡ ’ਚ ਕੀਤੀ ਧਮਾਕੇਦਾਰ ਐਂਟਰੀ ਪਰ ਰਹੇ ਫਲਾਪ

12/25/2019 1:38:45 PM

ਮੁੰਬਈ(ਬਿਊਰੋ)- ਬਾਲੀਵੁੱਡ ਵਿਚ ਹਰ ਸਾਲ ਕਈ ਨਿਊ ਕਮਰ ਦੀ ਐਂਟਰੀ ਹੁੰਦੀ ਹੈ। ਸਾਲ 2019 ਵਿਚ ਵੀ ਅਜਿਹਾ ਹੀ ਹੋਇਆ। ਇਸ ਸਾਲ ਨਿਊ ਕਮਰ ਦੇ ਨਾਲ ਕੁੱਝ ਸਟਾਰ ਕਿਡਸ ਨੇ ਵੀ ਬਾਲੀਵੁੱਡ ਵਿਚ ਡੈਬਿਊ ਕੀਤਾ। ਆਓ ਜਾਣਦੇ ਇਕ ਉਹ ਕਿਹੜੇ ਸਿਤਾਰੇ ਹਨ, ਜਿਨ੍ਹਾਂ ਨੇ ਫਿਲਮ ਇੰਡਸਟਰੀ ਵਿਚ ਕਦਮ ਰੱਖਿਆ।  ਨਾਲ ਹੀ ਇਹ ਵੀ ਦੇਖਦੇ ਹਾਂ ਕਿ ਉਨ੍ਹਾਂ ਦੀ ਫਿਲਮ ਹਿੱਟ ਹੋਈ ਜਾਂ ਫਲਾਪ...

ਅਨੰਨਿਆ ਪਾਂਡੇ

ਚੰਕੀ ਪਾਂਡੇ ਦੀ ਧੀ ਅਨੰਨਿਆ ਪਾਂਡੇ ਨੇ ਫਿਲਮ ‘ਸਟੂਡੈਂਟ ਆਫ ਦਿ ਈਅਰ 2’ ਨਾਲ ਡੈਬਿਊ ਕੀਤਾ। ਇਹ ਫਿਲਮ 10 ਮਈ ਨੂੰ ਰਿਲੀਜ਼ ਹੋਈ ਸੀ। ਫਿਲਮ ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਸੀ। ਜਦੋਂਕਿ ਇਸ ਦੇ ਡਾਇਰੈਕਟਰ ਪੁਨੀਤ ਮਲਹੋਤਰਾ ਸਨ। ਅਨੰਨਿਆ ਦੀ ਪਹਿਲੀ ਫਿਲਮ ਬਾਕਸ ਆਫਿਸ ’ਤੇ ਫਲਾਪ ਰਹੀ।
PunjabKesari

ਤਾਰਾ ਸੁਤਾਰੀਆ

ਅਨੰਨਿਆ ਪਾਂਡੇ ਵਾਂਗ ਤਾਰਾ ਸੁਤਾਰੀਆ ਇਕ ਨਿਊ ਕਮਰ ਹੈ। ਉਨ੍ਹਾਂ ਨੇ ਮਾਡਲਿੰਗ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ। ਉਨ੍ਹਾਂ ਦੀ ਵੀ ਪਹਿਲੀ ਫਿਲਮ ‘ਸਟੂਡੈਂਟ ਆਫ ਦਿ ਈਅਰ 2’ ਹੈ। ਤਾਰਾ ਅਤੇ ਅਨੰਨਿਆ,  ਇਸ ਫਿਲਮ ਦੀ ਦੋ ਲੀਡ ਅਦਾਕਾਰਾਂ ਸਨ। ਪਹਿਲੀ ਫਿਲਮ ਫਲਾਪ ਹੋਣ ਦੇ ਬਾਵਜੂਦ ਦੋਵਾਂ ਕੋਲ ਬਹੁਤ ਸਾਰੇ ਆਫਰ ਹਨ।
PunjabKesari

ਜ਼ਹੀਰ ਇਕਬਾਲ

ਜ਼ਹੀਰ ਇਕਬਾਲ ਨੂੰ ਸਲਮਾਨ ਖਾਨ ਨੇ ਫਿਲਮ ’ਨੋਟਬੁੱਕ’ ਨਾਲ ਲਾਂਚ ਕੀਤਾ। ਇਹ ਇਕ ਲਓ ਬਜਟ ਫਿਲਮ ਸੀ। ਇਹ ਫਿਲਮ 29 ਮਾਰਚ ਨੂੰ ਰਿਲੀਜ਼ ਹੋਈ ਸੀ। ਫਿਲਮ ਦਾ ਬਜਟ 15 ਕਰੋੜ ਸੀ ਜਦਕਿ ਕਮਾਈ 3 ਕਰੋੜ ਹੀ ਹੋ ਸਕੀ। ਇਹ ਫਿਲਮ ਬੁਰੀ ਤਰ੍ਹਾਂ ਫਲਾਪ ਰਹੀ।
PunjabKesari

ਪ੍ਰਨੂਤਨ ਬਹਿਲ

ਮੋਹਨੀਸ਼ ਬਹਿਲ ਦੀ ਧੀ ਪ੍ਰਨੂਤਨ ਨੇ ਵੀ ਫਿਲਮ ‘ਨੋਟਬੁੱਕ’ ਨਾਲ ਬਾਲੀਵੁੱਡ ਵਿਚ ਡੈਬਿਊ ਕੀਤਾ। ਫਿਲਮ ਵਿਚ ਪ੍ਰਨੂਤਨ, ਜ਼ਹੀਰ ਦੀ ਹੀਰੋਈਨ ਬਣੀ ਸੀ। ਪ੍ਰਨੂਤਨ ਲਈ ਵੀ ਉਨ੍ਹਾਂ ਦੀ ਪਹਿਲੀ ਫਿਲਮ ਕੁੱਝ ਖਾਸ ਕਮਾਲ ਨਹੀਂ ਦਿਖਾ ਸਕੀ।
PunjabKesari

ਕਰਨ ਦਿਓਲ

ਸੰਨੀ ਦਿਓਲ ਨੇ ਆਪਣੇ ਬੇਟੇ ਨੂੰ ਲੰਬੇ ਸਮੇਂ ਤੋਂ ਬਾਅਦ ਲਾਂਚ ਕੀਤਾ। ਕਰਨ ਦੀ ਫਿਲਮ ‘ਪਲ-ਪਲ ਦਿਲ ਕੇ ਪਾਸ’ ਸੀ। ਇਹ ਫਿਲਮ 20 ਸਤੰਬਰ ਨੂੰ ਰਿਲੀਜ਼ ਹੋਈ ਸੀ ਪਰ ਬਾਕਸ ਆਫਿਸ ’ਤੇ ਫਲਾਪ ਰਹੀ।
PunjabKesari

ਸਾਹਿਰ ਬਾਂਬਾ

ਫਿਲਮ ‘ਪਲ ਪਲ ਦਿਲ ਕੇ ਪਾਸ’ ਵਿਚ ਕਰਨ ਦਿਓਲ ਦੇ ਨਾਲ ਸਾਹਿਰ ਬਾਂਬਾ ਨੂੰ ਲਿਆ ਗਿਆ ਸੀ। ਇਹ ਫਿਲਮ 60 ਕਰੋੜ ਰੁਪਏ ਵਿਚ ਬਣੀ ਸੀ ਪਰ 10 ਕਰੋੜ ਦੀ ਕਮਾਈ ਹੀ ਕਰ ਸਕੀ ਸੀ।
PunjabKesari

ਵਰਦਾਨ ਪੁਰੀ

ਅਮਰੀਸ਼ ਪੁਰੀ ਦੇ ਪੋਤਰੇ ਵਰਦਾਨ ਪੁਰੀ ਨੇ ਇਸ ਸਾਲ ਫਿਲਮ ‘ਯੇ ਸਾਲੀ ਆਸ਼ਿਕੀ’ ਨਾਲ ਡੈਬਿਊ ਕੀਤਾ।  ਇਹ ਫਿਲਮ 22 ਨਵੰਬਰ ਨੂੰ ਰਿਲੀਜ਼ ਹੋਈ ਸੀ। ਹਾਲਾਂਕਿ ਬਾਕਸ ਆਫਿਸ ’ਤੇ ਕੁਝ ਖਾਸ ਕਮਾਲ ਨਾ ਦਿਖਾ ਸਕੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News