ਦੀਪਿਕਾ ਬਣੀ ਏਸ਼ੀਆ ਦੀ ਸਭ ਤੋਂ ਖੂਬਸੂਰਤ ਮਹਿਲਾ, ਆਖ ਦਿੱਤੀ ਵੱਡੀ ਗੱਲ

12/14/2019 11:44:26 AM

ਨਵੀਂ ਦਿੱਲੀ (ਬਿਊਰੋ) : ਬਾਲੀਵੁੱਡ ਅਦਾਕਾਰਾ ਦੀਪਿਕਾ ਪਾਦੂਕੋਣ ਨੂੰ ਲੰਡਨ ਦੀ ਇਕ ਆਨਲਾਈਨ ਪੋਰਟਲ ਨੇ ਦਹਾਕੇ ਦੀ ਸਭ ਤੋਂ ਖੂਬਸੂਰਤ ਏਸ਼ੀਆਈ ਮਹਿਲਾ ਐਲਾਨਿਆ ਹੈ। ਉਥੇ ਦੀਪਿਕਾ ਦਾ ਕਹਿਣਾ ਹੈ ਕਿ ਉਨ੍ਹਾਂ ਦੀ ਫਿਲਮ 'ਛਪਾਕ' ਸਾਡੀ ਸੁੰਦਰਤਾ ਦੀ ਸਮਝ ਨੂੰ ਫਿਰ ਤੋਂ ਪ੍ਰਭਾਸ਼ਿਤ ਕਰੇਗੀ। ਇਸ ਬਾਰੇ ਗੱਲ ਕਰਦਿਆਂ ਦੀਪਿਕਾ ਪਾਦੂਕੋਣ ਨੇ ਕਿਹਾ, ''ਮੈਨੂੰ ਇਹ ਹੈਰਾਨੀ ਵਾਲੀ ਗੱਲ ਲੱਗਦੀ ਹੈ ਕਿ ਇਹ ਅਜਿਹੇ ਸਮੇਂ ਆਇਆ, ਜਦੋਂ 'ਛਪਾਕ' ਵਰਗੀ ਫਿਲਮ ਰਿਲੀਜ਼ ਹੋਣ ਵਾਲੀ ਹੈ। ਇਸ ਤੋਂ ਵਧੀਆ ਸਮੇਂ ਨਹੀਂ ਹੈ ਕਿ ਅਸੀਂ ਸਮਾਜ ਦੇ ਤੌਰ 'ਤੇ ਖੂਬਸੂਰਤੀ ਨੂੰ ਦੁਬਾਰਾ ਪ੍ਰਭਾਸ਼ਿਤ ਕੀਤਾ ਜਾਣਾ ਚਾਹੀਦਾ।''
Image result for deepika-padukone
ਦੱਸ ਦਈਏ ਕਿ ਦੀਪਿਕਾ ਦੀ ਆਉਣ ਵਾਲੀ ਫਿਲਮ 'ਛਪਾਕ' ਦਾ ਟਰੇਲਰ ਹਾਲ ਹੀ 'ਚ ਰਿਲੀਜ਼ ਹੋਇਆ ਹੈ, ਜਿਸ ਨੂੰ ਦਰਸ਼ਕਾਂ ਵੱਲੋਂ ਖੂਬ ਪਸੰਦ ਕੀਤਾ ਜਾ ਰਿਹਾ ਹੈ। ਫਿਲਮ 'ਛਪਾਕ' 'ਚ ਦੀਪਿਕਾ ਪਾਦੂਕੋਣ ਐਸਿਡ ਅਟੈਕ ਸਰਵਾਈਵਰ ਦੀ ਭੂਮਿਕਾ ਨਿਭਾਈ ਹੈ। ਇਸ ਫਿਲਮ 'ਚ ਵਿਕਰਾਂਤ ਮੇਸੀ ਦੀ ਵੀ ਅਹਿਮ ਭੂਮਿਕਾ ਹੈ। ਇਸ ਫਿਲਮ ਦੇ ਟਰੇਲਰ ਲਾਂਚ 'ਤੇ ਦੀਪਿਕਾ ਕਾਫੀ ਇਮੋਸ਼ਨਲ ਹੋ ਗਈ ਸੀ ਤੇ ਫਿਲਮ ਦੇ ਟਰੇਲਰ ਨੂੰ ਲੈ ਕੇ ਵੀ ਉਨ੍ਹਾਂ ਨੇ ਆਪਣੀਆਂ ਗੱਲਾਂ ਆਖੀਆਂ ਸਨ। ਫਿਲਮ 'ਛਪਾਕ' ਦਾ ਨਿਰਦੇਸ਼ਨ ਮੇਘਨਾ ਗੁਲਜ਼ਾਰ ਨੇ ਕੀਤਾ ਹੈ।
Image result for deepika-padukone
ਦੱਸਣਯੋਗ ਹੈ ਕਿ ਦੀਪਿਕਾ ਨੇ ਹਾਲ ਹੀ 'ਚ ਆਪਣੀ ਪਸੰਦੀਦਾ ਫਿਲਮ ਪਹਿਲ ਸ਼ੁਰੂ ਕੀਤੀ। ਇਸ 'ਚ ਉਹ ਆਪਣੇ ਕੁਲੈਕਸ਼ਨ ਨਾਲ ਆਪਣੇ ਕੱਪੜੇ ਨਿਲਾਮ ਕਰਦੀ ਹੈ, ਇਸ ਦਾ ਪੈਸਾ 'ਲਿਵ ਲਵ ਲਾਫ ਫਾਊਂਡੇਸ਼ਨ' ਨੂੰ ਜਾਂਦਾ ਹੈ। ਫਾਊਂਡੇਸ਼ਨ ਦਾ ਟੀਚਾ ਤਨਾਅ, ਚਿੰਤਾ ਤੇ ਡਿਪਰੈਸ਼ਨ ਬਾਰੇ ਜਾਗਰੂਕਤਾ ਫੈਲਾਉਣਾ ਹੈ। ਮੇਘਨਾ ਗੁਲਜ਼ਾਰ ਦੀ ਫਿਲਮ 'ਛਪਾਕ' ਦੇ ਇਲਾਵਾ ਦੀਪਿਕਾ ਪਾਦੂਕੋਣ ਕਬੀਰ ਖਾਨ ਦੀ ਫਿਲਮ '83' 'ਚ ਵੀ ਨਜ਼ਰ ਆਉਣ ਵਾਲੀ ਹੈ। ਇਸ ਫਿਲਮ 'ਚ ਉਹ ਕਪਿਲ ਦੇਵ ਦੀ ਪਤਨੀ ਰੋਮੀ ਦੇਵ ਦੀ ਭੂਮਿਕਾ 'ਚ ਨਿਭਾਏਗੀ। ਇਹ ਫਿਲਮ ਭਾਰਤ ਦੇ ਪਹਿਲੀ ਵਾਰ ਵਿਸ਼ਵ ਕੱਪ ਜਿੱਤਣ 'ਤੇ ਅਧਾਰਿਤ ਹੈ। ਦੀਪਿਕਾ ਪਾਦੁਕੋਣ ਇਸ ਫਿਲਮ ਨੂੰ ਕੋ-ਪ੍ਰੋਡਿਊਸ ਵੀ ਕਰ ਰਹੀ ਹੈ ਤੇ ਇਸ ਫਿਲਮ ਜ਼ਰੀਏ ਉਹ ਬਤੌਰ ਫਿਲਮ ਨਿਰਮਾਤਾ ਵੀ ਜਾਣੀ ਜਾਵੇਗੀ। ਦੀਪਿਕਾ ਦੀ ਰਣਵੀਰ ਸਿੰਘ ਨਾਲ ਵਿਆਹ ਤੋਂ ਬਾਅਦ ਰਿਲੀਜ਼ ਹੋਣ ਵਾਲੀ ਇਹ ਪਹਿਲੀ ਫਿਲਮ ਵੀ ਹੋਵੇਗੀ।

 
 
 
 
 
 
 
 
 
 
 
 
 
 

Rarely do you come across a story where you do not need an entire narration to decide if you want to be a part of a film or not.What is even more rare is to not be able to articulate and put into words what you feel for the film and it’s journey... Chhapaak is all of that and more for me... Presenting the poster of #Chhapaak #AbLadnaHai @meghnagulzar @vikrantmassey87 @_kaproductions @foxstarhindi @mrigafilms

A post shared by Deepika Padukone (@deepikapadukone) on Dec 10, 2019 at 2:34am PSTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News