ਇਸ ਸੰਸਥਾ ਨੇ ਕੋਰੋਨਾ ਨਾਲ ਪ੍ਰਭਾਵਿਤ ਫਿਲਮ ਕਰਮਚਾਰੀਆਂ ਲਈ ਕੀਤੀ ਘੋਸ਼ਣਾ, ਮੁਫਤ ਮਿਲੇਗਾ ਰਾਸ਼ਨ

3/18/2020 10:13:51 AM

ਮੁੰਬਈ(ਬਿਊਰੋ)- ਹਿੰਦੀ ਸਿਨੇਮਾ ਦੇ ਸਭ ਤੋਂ ਰਈਸ ਫਿਲਮ ਨਿਰਮਾਤਾਵਾਂ ਦੀ ਸੰਸਥਾ ਪ੍ਰੋਡਿਊਸਰਸ ਗਿਲਡ ਆਫ ਇੰਡੀਆ ਨੇ ਕੋਰੋਨਾ ਨਾਲ ਪ੍ਰਭਾਵਿਤ ਫਿਲਮ ਇੰਡਸਟਰੀ ਦੇ ਕਰਮਚਾਰੀਆਂ ਲਈ ਇਕ ਸਹਾਇਤਾ ਕੋਸ਼ (ਫੰਡਾ) ਦਾ ਗਠਨ ਕੀਤਾ ਹੈ। ਇਸ ਦੇ ਨਾਲ ਹੀ ਸਿਨੇਮਾ ਕਰਮਚਾਰੀਆਂ ਦੀ ਸਰਬੋਤਮ ਸੰਗਠਨ ਨੇ ਵੀ ਮੰਗਲਵਾਰ ਤੋਂ ਫਿਲਮ ਇੰਡਸਟਰੀ ਦੇ ਪੂਰੀ ਤਰ੍ਹਾਂ ਠੱਪ ਹੋਣ ਜਾਣ ਕਾਰਨ ਬੇਰੁਜ਼ਗਾਰ ਰੋਜ਼ਾਨਾ ਤਨਖਾਹ ਵਾਲੇ ਕਰਮਚਾਰੀਆਂ ਨੂੰ ਰਾਸ਼ਨ ਅਤੇ ਰੋਜ਼ਾਨਾ ਜ਼ਰੂਰਤਾਂ ਦੀ ਮੁਫਤ ਵੰਡ ਦੀ ਘੋਸ਼ਣਾ ਕੀਤੀ ਹੈ।
bollywood film industry
ਫੇਡਰੇਸ਼ਨ ਆਫ ਵੇਸਟਰਨ ਇੰਡੀਆ ਸਿਣੇ ਐਂਪਲਾਈਜ ਵੱਲੋਂ ਮੰਗਲਵਾਰ ਨੂੰ ਦੇਰ ਸ਼ਾਮ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਫਿਲਮ ਇੰਡਸਟਰੀ ਦੇ ਲੋੜਵੰਦਾਂ ਨੂੰ ਰੋਜ਼ਾਨਾ ਲੋੜੀਂਦੀਆਂ ਜ਼ਰੂਰਤਾਂ ਦੀ ਪੂਰਤੀ ਨੂੰ ਬਣਾਈ ਰੱਖਣ ਲਈ ਸੰਸਥਾ ਵੱਲੋਂ ਵਿਸ਼ੇਸ਼ ਪ੍ਰਬੰਧ ਕੀਤੇ ਗਏ ਹਨ। ਸੰਸਥਾ ਐਤਵਾਰ ਤੋਂ ਕਰਮਚਾਰੀਆਂ ਨੂੰ ਇਹ ਮੁਫਤ ਰਾਸ਼ਨ ਅਤੇ ਜ਼ਰੂਰੀ ਵਸਤੂਆਂ ਵੰਡਣਾ ਸ਼ੁਰੂ ਕਰੇਗੀ।
bollywood film industry
ਧਿਆਨਯੋਗ ਹੈ ਕਿ ਮੁੰਬਈ ਦੇ ਫਿਲਮ ਨਿਰਮਾਤਾਵਾਂ, ਨਿਰਦੇਸ਼ਕਾਂ ਅਤੇ ਕਰਮਚਾਰੀਆਂ ਦੇ ਸੰਗਠਨਾਂ ਨੇ ਐਤਵਾਰ ਨੂੰ ਇਕ ਸੰਯੁਕਤ ਬੈਠਕ ਕਰਕੇ 19 ਮਾਰਚ ਤੋਂ ਸਾਰੀਆਂ ਫਿਲਮਾਂ, ਟੀ.ਵੀ. ਨਾਟਕਾਂ ਤੇ ਵੈੱਬ ਸੀਰੀਜ ਦੀ ਸ਼ੂਟਿੰਗ ਰੋਕ ਦੇਣ ਦਾ ਫ਼ੈਸਲਾ ਲਿਆ ਸੀ। ਤਿੰਨ ਦਿਨ ਸਾਰੇ ਲੋਕਾਂ ਨੂੰ ਇਸ ਕੰਮ ਲਈ ਦਿੱਤੇ ਗਏ ਸਨ ਕਿ ਉਹ ਆਪਣਾ ਪਹਿਲਾਂ ਤੋਂ ਜਾਰੀ ਕੰਮ ਸੁਵਿਧਾਜਨਕ ਤਰੀਕੇ ਨਾਲ ਸਮੇਟ ਸਕਣ ਪਰ ਮਹਾਰਾਸ਼ਟਰ ਸਰਕਾਰ ਨੇ ਮੰਗਲਵਾਰ ਨੂੰ ਹੀ ਫਿਲਮ ਸਿਟੀ ਬੰਦ ਕਰਨ ਦੇ ਹੁਕਮ ਜਾਰੀ ਕਰ ਦਿੱਤੇ। ਅਜਿਹੇ ਵਿਚ ਇਕਦਮ ਨਾਲ ਖਾਲੀ ਹੱਥ ਹੋ ਗਏ ਫਿਲਮ ਅਤੇ ਟੀਵੀ ਇੰਡਸਟਰੀ ਦੇ ਰੋਜ਼ਾਨਾ ਕਰਮਚਾਰੀਆਂ ਲਈ ਵੱਡੀ ਸਮੱਸਿਆ ਖੜ੍ਹੀ ਹੋ ਗਈ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News