Mothers Day : ਮਾਂ-ਪੁੱਤਰ ਦੇ ਰਿਸ਼ਤੇ ਨੂੰ ਦਰਸਾਉਂਦੀਆਂ ਨੇ ਬਾਲੀਵੁੱਡ ਦੀਆਂ ਇਹ ਫਿਲਮਾਂ
5/10/2020 5:04:39 PM

ਮੁੰਬਈ (ਬਿਊਰੋ) — ਅੱਜ ਯਾਨੀਕਿ ਐਤਵਾਰ ਨੂੰ ਦੁਨੀਆ ਭਰ 'ਚ ਮਦਰਸ ਡੇਅ ਮਨਾਇਆ ਜਾ ਰਿਹਾ ਹੈ। ਇਹ ਦਿਨ ਮਦਰਸ ਲਈ ਬੇਹੱਦ ਖਾਸ ਹੁੰਦਾ ਹੈ। ਇਸ ਦਿਨ ਬੱਚੇ ਆਪਣੀ ਮਾਂ ਨੂੰ ਸਪੈਸ਼ਲ ਫੀਲ ਕਰਾਉਣ ਦਾ ਮੌਕਾ ਨਹੀਂ ਛੱਡਦੇ ਹਨ। ਅਜਿਹਾ ਹੋਵੇ ਵੀ ਕਿਉਂ ਨਾ ਹਰ ਕਿਸੇ ਦੀ ਜ਼ਿੰਦਗੀ 'ਚ ਮਾਂ ਦੀ ਭੂਮਿਕਾ ਸਭ ਤੋਂ ਅਨੋਖੀ ਤੇ ਵੱਖਰੀ ਹੁੰਦੀ ਹੈ। ਮਾਂ ਦੀ ਥਾਂ ਕਿਸੇ ਵੀ ਵਿਅਕਤੀ ਦੀ ਜ਼ਿੰਦਗੀ 'ਚ ਕੋਈ ਨਹੀਂ ਲੈ ਸਕਦਾ ਹੈ। ਅੱਜ ਅਸੀਂ ਤੁਹਾਨੂੰ ਦੱਸਾਂਗੇ ਇਸ ਖਾਸ ਮੌਕੇ 'ਤੇ ਅਧਾਰਿਤ 5 ਫਿਲਮਾਂ ਦੇ ਬਾਰੇ ।:-
1. ਮਦਰ ਇੰਡੀਆ
ਨਰਗਿਸ ਦੱਤ ਤੇ ਸੁਨੀਲ ਦੱਤ ਸਟਾਰਰ ਫਿਲਮ 'ਮਦਰ ਇੰਡੀਆ' ਹਮੇਸ਼ਾਂ ਤੋਂ ਹੀ ਸਾਰਿਆਂ ਦੀ ਮਨਪਸੰਦ ਰਹੀ ਹੈ। ਇਸ 'ਚ ਮਾਂ ਦੇ ਕਿਰਦਾਰ ਨੂੰ ਜਿੰਨਾ ਹੀ ਮਜ਼ਬੂਤੀ ਨਾਲ ਦਿਖਾਇਆ ਗਿਆ ਸ਼ਾਇਦ ਹੀ ਕਿਸੇ ਹੋਰ ਫਿਲਮ 'ਚ ਅਜਿਹਾ ਦੇਖਣ ਨੂੰ ਮਿਲਾ ਹੋਵੇ।।
2. ਮੌਮ
ਸਾਲ 2017 'ਚ ਰਿਲੀਜ਼ ਹੋਈ ਫਿਲਮ 'ਮੌਮ' 'ਚ ਸ਼੍ਰੀਦੇਵੀ ਨੇ ਅਹਿਮ ਕਿਰਦਾਰ 'ਚ ਨਜ਼ਰ ਆਈ ਸੀ। ਇਸ ਫਿਲਮ 'ਚ ਨਵਾਜ਼ੂਦੀਨ ਸਿੱਦੀਕ ਮੁੱਖ ਭੂਮਿਕਾ 'ਚ ਸਨ।
3. ਕਰਨ ਅਰਜੁਨ
ਫਿਲਮ 'ਕਰਨ ਅਰਜੁਨ' ਦੀ ਕਹਾਣੀ ਵੀ ਮਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਇਕ ਮਾਂ ਦੇ ਦੋਵੇਂ ਬੇਟੇ 'ਕਰਨ-ਅਰਜੁਨ' ਮਰ ਜਾਂਦੇ ਹਨ ਪਰ ਉਨ੍ਹਾਂ ਦੇ ਮਰਨ ਤੋਂ ਬਾਅਦ ਵੀ ਉਹ ਆਸ ਲਗਾਏ ਬੈਠਦੀ ਹੈ ਕਿ 'ਮੇਰੇ ਕਰਨ-ਅਰਜੁਨ ਆਏਗੇ।'
4. ਸ਼ਕਤੀ
ਇਸ ਫਿਲਮ 'ਚ ਕਰਿਸ਼ਮਾ ਕਪੂਰ ਨੇ ਅਹਿਮ ਕਿਰਦਾਰ ਨਿਭਾਇਆ ਹੈ। ਇਸ ਫਿਲਮ ਦੀ ਕਹਾਣੀ ਅਜਿਹੀ ਮਾਂ ਦੀ ਹੈ, ਜਿਸ ਦਾ ਪਤੀ ਮਰ ਜਾਂਦਾ ਹੈ ਅਤੇ ਉਸ ਦੇ ਸਹੁਰੇ ਵਾਲੇ ਉਸ ਦੇ ਬੱਚੇ ਨੂੰ ਖੋਣਾ ਚਾਹੁੰਦੇ ਸਨ। ਨਾਨਾ ਪਾਟੇਕਰ ਤੇ ਸ਼ਾਹਰੁਖ ਖਾਨ ਨੇ ਵੀ ਇਸ ਫਿਲਮ 'ਚ ਮੁੱਖ ਭੂਮਿਕਾ ਨਿਭਾਈ ਸੀ।
5. ਕਿਆ ਕਹਿਨਾ
ਅਦਾਕਾਰਾ ਪ੍ਰੀਤੀ ਜ਼ਿੰਟਾ ਦੀ ਫਿਲਮ 'ਕਿਆ ਕਹਿਨਾ' ਉਨ੍ਹਾਂ ਦੀ ਬਹਿਤਰੀਨ ਫਿਲਮਾਂ 'ਚੋਂ ਇਕ ਹੈ। ਇਸ ਫਿਲਮ 'ਚ ਪ੍ਰੀਤੀ ਵਿਆਹ ਤੋਂ ਪਹਿਲਾਂ ਹੀ ਆਪਣੇ ਬੁਆਏਫਰੈਂਡ ਰਾਹੀਂ ਗਰਭਵਤੀ ਹੋ ਜਾਂਦੀ ਹੈ ਪਰ ਉਸ ਦਾ ਬੁਆਏਫਰੈਂਡ ਉਸ ਨੂੰ ਅਪਣਾਉਣ ਤੋਂ ਇਨਕਾਰ ਕਰ ਦਿੰਦਾ ਹੈ। ਇਨ੍ਹਾਂ ਸਾਰਿਆਂ ਦੇ ਬਾਵਜੂਦ ਉਹ ਆਪਣੇ ਬੱਚੇ ਨੂੰ ਕੋਖ 'ਚ ਰੱਖਦੀ ਹੈ ਅਤੇ ਉਸ ਨੂੰ ਜਨਮ ਦਿੰਦੀ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ