ਕਾਰਤਿਕ ਆਰੀਅਨ ਨਿਭਾਉਣਗੇ ਅਮਰ ਸਿੰਘ ਚਮਕੀਲਾ ਦਾ ਕਿਰਦਾਰ

12/30/2019 9:54:50 AM

ਜਲੰਧਰ (ਬਿਊਰੋ) — ਪ੍ਰਸਿੱਧ ਫਿਲਮ ਨਿਰਮਾਤਾ ਇਮਤਿਆਜ਼ ਅਲੀ ਲੋਕ ਗਾਇਕ ਅਮਰ ਸਿੰਘ ਚਮਕੀਲਾ ਦੇ ਜੀਵਨ 'ਤੇ ਫਿਲਮ ਬਣਾਉਣ ਜਾ ਰਹੇ ਹਨ। ਅਮਰ ਸਿੰਘ ਚਮਕੀਲਾ ਦਾ ਕਿਰਦਾਰ ਕਾਰਤਿਕ ਆਰੀਅਨ ਨਿਭਾਉਣਗੇ। ਹਿੰਦੀ ਸਿਨੇਮਾ 'ਚ ਸਭ ਤੋਂ ਚਰਚਿਤ ਸਿਤਾਰਿਆਂ 'ਚੋਂ ਕਾਰਤਿਕ ਆਰੀਅਨ ਇਕ ਹੈ। ਹੁਣ ਉਹ ਇਮਤਿਆਜ਼ ਅਲੀ ਦੀ ਅਗਲੀ ਪ੍ਰੋਡਕਸ਼ਨ ਚਮਕੀਲਾ ਦਾ ਕਿਰਦਾਰ ਨਿਭਾਉਂਦੇ ਹੋਏ ਨਜ਼ਰ ਆਉਣਗੇ। ਇਸ ਸਾਲ 'ਲੁਕਾਛੁਪੀ' ਅਤੇ 'ਪਤੀ ਪਤਨੀ ਔਰ ਵੋ' ਵਰਗੀਆਂ ਹਿੱਟ ਫਿਲਮਾਂ ਦੇਣ ਵਾਲੇ ਕਲਾਕਾਰ ਅਗਲੇ ਸਾਲ ਵੀ ਆਪਣੇ ਪ੍ਰਸ਼ੰਸਕਾਂ ਨੂੰ ਖੁਸ਼ ਕਰਨ ਦਾ ਕੋਈ ਮੌਕਾ ਨਹੀਂ ਛੱਡਣ ਵਾਲੇ ਹਨ। ਉਨ੍ਹਾਂ ਕੋਲ ਇਮਤਿਆਜ਼ ਅਲੀ ਦੀ 'ਆਜ ਕਲ', ਅਨੀਸ ਬਜ਼ਮੀ ਦੀ 'ਭੂਲ ਭੁਲੈਯਾ 2' ਅਤੇ ਕਾਲਿਨ ਡੀ ਕੁਨਹਾ ਦੀ 'ਦੋਸਤਾਨਾ 2' ਵਰਗੀਆਂ ਫਿਲਮਾਂ ਹਨ।

ਕਾਰਤਿਕ ਦੱਸਦੇ ਹਨ ਕਿ ਇਮਤਿਆਜ਼ ਨਾਲ ਮੇਰੀ ਸਿਰਫ ਇਕ ਇਹੀ ਫਿਲਮ ਨਹੀਂ ਹੈ ਸਗੋਂ ਉਨ੍ਹਾਂ ਨਾਲ ਇਕ ਬਾਇਓਪਿਕ 'ਚ ਵੀ ਕੰਮ ਕਰਨ ਵਾਲਾ ਹਾਂ। ਉਸ ਫਿਲਮ 'ਚ ਮੈਂ ਪੰਜਾਬੀ ਗਾਇਕ ਦੇ ਕਿਰਦਾਰ 'ਚ ਦਿਖਾਈ ਦਿਆਂਗਾ। ਹਾਲਾਂਕਿ ਇਮਤਿਆਜ਼ ਬਤੌਰ ਪ੍ਰਰੋਡਿਊਸਰ ਇਸ ਫਿਲਮ ਨਾਲ ਜੁੜੇ ਹਨ ਅਤੇ ਨਿਰਦੇਸ਼ਕ ਉਨ੍ਹਾਂ ਦੇ ਭਰਾ ਸਾਜਿਦ ਅਲੀ ਹੋਣਗੇ। ਸਾਜਿਦ ਪਿਛਲੇ ਸਾਲ ਅਵਿਨਾਸ਼ ਤਿਵਾੜੀ ਦੀ ਫਿਲਮ 'ਲੈਲਾ ਮਜਨੂੰ' ਤੋਂ ਬਤੌਰ ਨਿਰਦੇਸ਼ਕ ਡੈਬਿਊ ਕਰ ਚੁੱਕੇ ਹਨ।

ਦੱਸਣਯੋਗ ਹੈ ਕਿ ਮਰਹੂਮ ਅਮਰ ਸਿੰਘ ਚਮਕੀਲਾ ਪੰਜਾਬ ਦੇ ਵੱਡੇ ਗਾਇਕ, ਗੀਤਕਾਰ ਅਤੇ ਸੰਗੀਤਕਾਰ ਸਨ। ਅਮਰ ਸਿੰਘ ਚਮਕੀਲਾ ਦੀ ਗੱਲ ਕੀਤੀ ਜਾਵੇ ਤਾਂ ਚਮਕੀਲਾ ਪੰਜਾਬ ਦਾ ਉਹ ਹਿੱਟ ਗਾਇਕ ਸੀ, ਜਿਸ ਨੇ ਬਹੁਤ ਹੀ ਛੋਟੀ ਉਮਰ 'ਚ ਤਰੱਕੀ ਦੀਆਂ ਬੁਲੰਦੀਆਂ ਨੂੰ ਛੂਹ ਲਿਆ ਸੀ। ਇਕ ਗਰੀਬ ਪਰਿਵਾਰ 'ਚ ਜਨਮੇ ਚਮਕੀਲੇ ਨੇ ਗਾਇਕੀ ਦੇ ਖੇਤਰ 'ਚ ਆਉਣ ਲਈ ਕਾਫੀ ਮਿਹਨਤ ਕੀਤੀ ਤੇ ਬਹੁਤ ਘੱਟ ਸਮੇਂ 'ਚ ਪੰਜਾਬ ਦਾ ਹਿੱਟ ਗਾਇਕ ਬਣ ਗਿਆ ਪਰ ਚਮਕੀਲੇ ਦੀ ਇਹ ਤਰੱਕੀ ਜ਼ਿਆਦਾ ਸਮਾਂ ਨਾ ਰਹੀ ਕਿਉਂਕਿ 27 ਸਾਲ ਦੀ ਉਮਰ 'ਚ ਇਕ ਅਖਾੜੇ ਦੌਰਾਨ ਚਮਕੀਲੇ ਤ ਅਮਰਜੋਤ ਨੂੰ ਅਣਪਛਾਤੇ ਲੋਕਾਂ ਨੇ ਗੋਲੀ ਮਾਰ ਕੇ ਮੌਤ ਦੀ ਘਾਟ ਉਤਾਰ ਦਿੱਤਾ ਸੀ। ਇਹ ਜੋੜੀ ਦੀ ਮੌਤ ਦਾ ਭੇਦ ਅੱਜ ਵੀ ਬਰਕਰਾਰ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News