49 ਸਾਲ ਬਾਅਦ ਅਮਰੀਕੀ ਅਖਬਾਰ ''ਚ ਦਿਖੀ ਮਧੂਬਾਲਾ, ਇਸ ਹਾਲੀਵੁੱਡ ਅਦਾਕਾਰਾ ਨਾਲ ਕੀਤੀ ਗਈ ਤੁਲਨਾ

3/9/2018 5:13:08 PM

ਮੁੰਬਈ(ਬਿਊਰੋ)— ਸਿਰਫ 36 ਸਾਲ ਦੀ ਉਮਰ 'ਚ ਦੁਨੀਆ ਨੂੰ ਅਲਵਿਦਾ ਕਹਿ ਚੁੱਕੀ ਮਧੂਬਾਲਾ ਨੂੰ ਬਾਲੀਵੁੱਡ ਦੀ ਸਭ ਤੋਂ ਖੂਬਸੂਰਤ ਅਭਿਨੇਤਰੀ ਕਿਹਾ ਜਾਂਦਾ ਹੈ। ਹਮੇਸ਼ਾ ਖੁਸ਼ ਰਹਿਣ ਵਾਲੀ ਮਧੂਬਾਲਾ ਨੇ ਅਸਲ ਜ਼ਿੰਦਗੀ 'ਚ ਕਾਫੀ ਮੁਸ਼ਕਿਲਾਂ ਦਾ ਸਾਹਮਣਾ ਕੀਤਾ ਹੈ। ਹਾਲ ਹੀ 'ਚ ਇਕ ਅੰਗਰੇਜੀ ਅਖਬਾਰ 'ਚ ਮਧੂਬਾਲਾ ਦਾ ਜ਼ਿਕਰ ਕੀਤਾ ਗਿਆ। ਇਸ ਦੇ ਨਾਲ ਹੀ ਉਨ੍ਹਾਂ ਦੀ ਜ਼ਿੰਦਗੀ ਦੀ ਤੁਲਨਾ ਹਾਲੀਵੁੱਡ ਅਦਾਕਾਰਾ ਮਰਲਿਨ ਮੁਨਰੋ ਨਾਲ ਕੀਤੀ ਗਈ। ਅਸਲ 'ਚ ਅੰਗਰੇਜੀ ਅਖਬਾਰ 'ਨਿਊਯਾਰਕ ਟਾਈਮਸ' ਦੁਨੀਆਭਰ ਦੀਆਂ 14 ਮਹਿਲਾਵਾਂ ਦੇ ਬਾਰੇ 'ਚ ਜ਼ਿਕਰ ਕਰਕੇ ਉਨ੍ਹਾਂ ਨੂੰ ਸ਼ਰਧਾਂਜਲੀ ਭੇਟ ਕਰ ਰਿਹਾ ਹੈ।

PunjabKesari

ਇਸ ਦੇ ਪਿੱਛੇ ਦਾ ਤਰਕ ਦਿੱਤਾ ਗਿਆ ਹੈ ਕਿ ਸਾਲ 1851 ਤੋਂ ਹੁਣ ਤੱਕ ਹਮੇਸ਼ਾ ਮਰਦਾਂ ਦਾ ਹੀ ਜ਼ਿਕਰ ਹੁੰਦਾ ਰਿਹਾ ਹੈ। ਇਸ ਦੇ ਨਾਲ ਹੀ ਮਧੂਬਾਲਾ ਤੇ ਮਰਲਿਨ ਦੀ ਨਿੱਜੀ ਜ਼ਿੰਦਗੀ ਦੀਆਂ ਸਮੱਸਿਆਵਾਂ ਤੋਂ ਇਲਾਵਾ ਫਿਲਮਾਂ ਦੀ ਵੀ ਤੁਲਨਾ ਕੀਤੀ ਗਈ। ਅਖਬਾਰ 'ਚ ਛਪੇ ਆਰਟੀਕਲ 'ਚ ਕਿਹਾ ਗਿਆ ਕਿ ਮਰਲਿਨ ਤੇ ਮਧੂਬਾਲਾ ਦੀ ਜ਼ਿੰਦਗੀ ਨਾਲ ਜੁੜੀਆਂ ਕੁਝ ਚੀਜ਼ਾਂ ਕਾਫੀ ਹੱਦ ਤੱਕ ਮਿਲਦੀਆਂ-ਜੁਲਦੀਆਂ ਸੀ। ਫਿਰ ਭਾਵੇਂ ਛੋਟਾ ਫਿਲਮੀ ਸਫਰ ਹੋਵੇ ਜਾਂ ਫਿਰ ਦੁੱਖ ਭਰਿਆ ਅੰਤ।

PunjabKesari

ਇਸ ਦਾ ਜ਼ਿਕਰ ਮਧੂਬਾਲਾ ਦੀ ਬਾਇਓਗਰਾਫੀ 'ਚ ਵੀ ਕੀਤਾ ਗਿਆ ਹੈ। ਉਸ ਸਮੇਂ ਦਾ ਵੀ ਜ਼ਿਕਰ ਕੀਤਾ ਗਿਆ ਹੈ, ਜਦੋਂ ਮਧੂਬਾਲਾ ਨੇ ਕਿਹਾ ਸੀ ਕਿ ਉਹ ਖੁਦ ਨੂੰ ਖੋਹ ਚੁੱਕੀ ਹੈ। ਜਦੋਂ ਮਧੂਬਾਲਾ ਨਾਲ ਆਪਣੇ ਬਾਰੇ 'ਚ ਦੱਸਣ ਲਈ ਕਿਹਾ ਗਿਆ, ਉਸ ਸਮੇਂ ਇਕ ਲਾਈਨ ਰਾਹੀਂ ਉਨ੍ਹਾਂ ਦੇ ਦਿਲ ਦਾ ਦਰਦ ਝਲਕ ਗਿਆ।

PunjabKesari

ਮਧੂਬਾਲਾ ਨੇ ਕਿਹਾ ਸੀ— '9 ਸਾਲ ਦੀ ਉਮਰ 'ਚ ਫਿਲਮੀ ਸਫਰ ਦੀ ਸ਼ੁਰੂਆਤ ਕੀਤੀ ਸੀ। ਉਸ ਦਿਨ ਮੈਂ ਆਪਣੇ ਆਪ ਨੂੰ ਖੋਹ ਦਿੱਤਾ ਸੀ। ਜਦੋਂ ਤੁਸੀਂ ਆਪਣੇ ਬਾਰੇ 'ਚ ਸਭ ਕੁਝ ਭੁੱਲ ਚੁੱਕੇ ਹੁੰਦੇ ਹੋ ਤਾਂ ਆਪਣੇ ਬਾਰੇ 'ਚ ਲੋਕਾਂ ਨੂੰ ਦੱਸਣ ਲਈ ਕੁਝ ਨਹੀਂ ਬੱਚਦਾ।'' ਇਸ ਦੇ ਨਾਲ ਹੀ ਕਿਹਾ ਗਿਆ ਕਿ ਮਧੂਬਾਲਾ ਨੂੰ ਅਮਰੀਕੀ ਫਿਲਮਕਾਰ ਫ੍ਰੈਂਕ ਕੈਪਰਾ ਜੇਆਰ ਨੇ ਫਿਲਮ ਦਾ ਆਫਰ ਵੀ ਦਿੱਤਾ ਸੀ ਪਰ ਪਿਤਾ ਵਲੋਂ ਨਾਂਹ ਕਰਨ 'ਤੇ ਉਨ੍ਹਾਂ ਨੂੰ ਇਹ ਆਫਰ ਠੁਕਰਾਉਣਾ ਪਿਆ।

PunjabKesari

ਜੇਕਰ ਅਜਿਹਾ ਹੁੰਦਾ ਤਾਂ ਉਨ੍ਹਾਂ ਦਾ ਵੀ ਨਾਂ ਹਾਲੀਵੁੱਡ ਅਭਿਨੇਤਰੀਆਂ ਦੀ ਇਸ ਲਿਸਟ 'ਚ ਸ਼ਾਮਲ ਹੁੰਦਾ।

PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News