ਰੌਂਗਟੇ ਖੜ੍ਹੇ ਕਰ ਦੇਵੇਗੀ ਰਿਤਿਕ ਤੇ ਟਾਈਗਰ ਦੀ ‘ਵਾਰ’

10/1/2019 8:25:14 AM

ਬਾਲੀਵੁੱਡ ਵਿਚ ਰਿਤਿਕ ਰੋਸ਼ਨ ਅਤੇ ਟਾਈਗਰ ਸ਼ਰਾਫ ਨੇ ਆਪਣੇ ਐਕਸ਼ਨ ਅਤੇ ਡਾਸ ਨਾਲ ਵੱਖਰਾ ਹੀ ਟ੍ਰੈਂਡ ਸੈੱਟ ਕੀਤਾ ਹੋਇਆ ਹੈ। 2 ਅਕਤੂਬਰ ਨੂੰ ਇਸ ਸਾਲ ਦੀ ਮੋਸਟ ਅਵੇਟਡ ਐਕਸ਼ਨ ਥ੍ਰਿਲਰ ਫਿਲਮ ‘ਵਾਰ’ ਰਿਲੀਜ਼ ਹੋਣ ਵਾਲੀ ਹੈ। ਇਸ ਵਿਚ ਉਕਤ ਦੋਵੇਂ ਐਕਟਰ ਖਤਰਿਆਂ ਨਾਲ ਖੇਡਦੇ ਅਤੇ ਧਮਾਲਾਂ ਪਾਉਂਦੇ ਨਜ਼ਰ ਆਉਣਗੇ। ਉਨ੍ਹਾਂ ਦੇ ਨਾਲ ਹੀ ਇਸ ਫਿਲਮ ਵਿਚ ਨਜ਼ਰ ਆਏਗੀ ਆਪਣੇ ਬੇਫਿਕਰੇ ਅੰਦਾਜ਼ ਲਈ ਪਛਾਣੀ ਜਾਣ ਵਾਲੀ ਵਾਣੀ ਕਪੂਰ।
ਫਿਲਮ ਇਕ ਸਪੈਸ਼ਲ ਏਜੰਟ ਕਬੀਰ (ਰਿਤਿਕ ਰੋਸ਼ਨ) ਦੀ ਕਹਾਣੀ ਹੈ, ਜੋ ਆਪਣੇ ਹੀ ਦੇਸ਼ ਵਿਰੁੱਧ ਚਲਾ ਜਾਂਦਾ ਹੈ। ਉਸ ਤੋਂ ਬਾਅਦ ਕੰਪਨੀ ਦੀ ਇਕ ਮਹਿਲਾ ਅਧਿਕਾਰੀ ਕਬੀਰ ਨੂੰ ਵਾਪਸ ਲਿਆਉਣ ਜਾਂ ਉਸ ਨੂੰ ਖਤਮ ਕਰ ਦੇਣ ਦੀ ਸਲਾਹ ਦਿੰਦੀ ਹੈ। ਇਸ ਦੀ ਜ਼ਿੰਮੇਵਾਰੀ ਦਿੱਤੀ ਜਾਂਦੀ ਹੈ ਏਜੰਟ ਖਾਲਿਦ (ਟਾਈਗਰ ਸ਼ਰਾਫ) ਨੂੰ। ਜੋ ਬੀਤੇ ਸਮੇਂ ਵਿਚ ਕਬੀਰ ਦਾ ਪੈਰੋਕਾਰ ਸੀ। ਇਸ ਫਿਲਮ ਨੂੰ ਡਾਇਰੈਕਟ ਕੀਤਾ ਹੈ ਸਿਧਾਰਥ ਆਨੰਦ ਨੇ। ਯਸ਼ ਰਾਜ ਫਿਲਮਜ਼ ਵਲੋਂ ਬਣੀ ਇਹ ਫਿਲਮ ਹਿੰਦੀ ਦੇ ਨਾਲ-ਨਾਲ ਤਾਮਿਲ ਅਤੇ ਤੇਲਗੂ ਭਾਸ਼ਾ ਵਿਚ ਵੀ ਰਿਲੀਜ਼ ਕੀਤੀ ਜਾਏਗੀ। ਫਿਲਮ ਦੀ ਪ੍ਰਮੋਸ਼ਨ ਦੌਰਾਨ ਰਿਤਿਕ ਤੇ ਵਾਣੀ ਨੇ ਜਗ ਬਾਣੀ/ਪੰਜਾਬ ਕੇਸਰੀ/ਨਵੋਦਿਆ ਟਾਈਮਜ਼ ਅਤੇ ਹਿੰਦ ਸਮਾਚਾਰ ਨਾਲ ਖਾਸ ਗੱਲਬਾਤ ਕੀਤੀ। ਪੇਸ਼ ਹਨ ਗੱਲਬਾਤ ਦੇ ਮੁੱਖ ਅੰਸ਼-

ਸੁਪਰ-30 ਤੋਂ ‘ਵਾਰ’ ਇਕ ਵੱਡੀ ਟਰਾਂਸਫਾਰਮੇਸ਼ਨ

ਸੁਪਰ-30 ਦੇ ਬਿਹਾਰੀ ਵਰਲਡ ਰਾਹੀਂ ‘ਵਾਰ’ ਦੇ ਸੁਪਰ ਕੂਲ ਕਿਰਦਾਰ ਤੱਕ ਪਹੁੰਚਣਾ ਇਕ ਬਹੁਤ ਵੀ ਵੱਡੀ ਟਰਾਂਸਫਾਰਮੇਸ਼ਨ ਸੀ। ਇਸ ਵਿਚ ਢਲਣ ਲਈ ਮੈਨੂੰ ਬਹੁਤ ਹੀ ਘੱਟ ਸਮਾਂ ਦਿੱਤਾ ਗਿਆ। ਇਹ ਕਰਨਾ ਮੇਰੇ ਲਈ ਜਿੰਨਾ ਵਧੇਰੇ ਔਖਾ ਸੀ, ਓਨਾ ਹੀ ਮੈਨੂੰ ਇਸ ਨੂੰ ਕਰਨ ਵਿਚ ਮਜ਼ਾ ਆਇਆ। ‘ਵਾਰ’ ਵਰਗੀ ਸਕ੍ਰਿਪਟ ਬਹੁਤ ਹੀ ਘੱਟ ਮਿਲਦੀ ਹੈ, ਜੋ ਇੰਟੈਂਸ ਵੀ ਹੋਵੇ ਅਤੇ ਐਂਟਰਟੇਨਿੰਗ ਵੀ। ਅਜਿਹੀਆਂ ਫਿਲਮਾਂ ਕਰਨ ਵਿਚ ਮੈਨੂੰ ਵੱਖਰਾ ਹੀ ਮਜ਼ਾ ਆਉਂਦਾ ਹੈ।

ਰਿਤਿਕ ਰੋਸ਼ਨ

ਫਿਲਮ ਸਾਈਨ ਕਰਨ ਤੋਂ ਪਹਿਲਾਂ ਰੱਖੀ ਸੀ ਇਕ ਸ਼ਰਤ

ਫਿਲਮ ਆਫਰ ਹੋਣ ਦੇ ਪਹਿਲੇ ਦਿਨ ਹੀ ਮੈਂ ਮੇਕਰ ਦੇ ਸਾਹਮਣੇ ਇਹ ਸ਼ਰਤ ਰੱਖੀ ਸੀ ਕਿ ਮੈਂ ਇਹ ਫਿਲਮ ਤਦ ਹੀ ਕਰਾਂਗਾ, ਜੇ ਟਾਈਗਰ ਸ਼ਰਾਫ ਇਸ ਦਾ ਹਿੱਸਾ ਹੋਣਗੇ। ਇਸ ਸ਼ਰਤ ਦਾ ਇਕ ਕਾਰਣ ਇਹ ਵੀ ਸੀ ਕਿ ਮੈਂ ਜਾਣਦਾ ਸੀ ਕਿ ਟਾਈਗਰ ਹੀ ਉਹ ਐਕਟਰ ਹੈ, ਜੋ ਮੈਨੂੰ ਮੇਰਾ ਕੰਮ ਬੈਸਟ ਦੇਣ ਲਈ ਪ੍ਰੇਰਿਤ ਕਰ ਸਕਦੇ ਹਨ। ਸੁਪਰ-30 ਤੋਂ ਬਾਅਦ ਮੇਰੀ ਬਾਡੀ ਦੀ ਸ਼ੇਪ ਅਤੇ ਇਸ ਦੀ ਕੰਡੀਸ਼ਨ ਇੰਨੀ ਖਰਾਬ ਹੋ ਗਈ ਸੀ ਕਿ ਉਸ ਵਿਚੋਂ ਨਿਕਲਣ ਲਈ ਮੈਨੂੰ ਬਹੁਤ ਮਿਹਨਤ ਕਰਨ ਦੀ ਲੋੜ ਸੀ। ਇੰਨੀ ਮਿਹਨਤ ਕਰਨ ਲਈ ਤੁਹਾਨੂੰ ਇਕ ਪ੍ਰੇਰਣਾ ਚਾਹੀਦੀ ਹੁੰਦੀ ਹੈ। ਉਸ ਸਮੇਂ ਮੈਨੂੰ ਲੱਗਾ ਕਿ ਜੇ ਟਾਈਗਰ ਮੇਰੇ ਸਾਹਮਣੇ ਰਹੇ ਤਾਂ ਮੈਂ ਉਸ ਨੂੰ ਵੇਖ ਕੇ ਬਹੁਤ ਮਿਹਨਤ ਕਰਾਂਗਾ।

ਜ਼ਰੂਰੀ ਹੈ ਸੁਪਰ-30 ਵਰਗੀਆਂ ਫਿਲਮਾਂ ਦਾ ਬਣਨਾ

ਸੁਪਰ-30 ਵਰਗੀਆਂ ਸੋਸ਼ਲ ਅਤੇ ਰੈਲੇਵੈਂਟ ਕੰਟੈਂਟ ’ਤੇ ਹੋਰ ਵੀ ਫਿਲਮਾਂ ਬਣਨੀਆਂ ਬਹੁਤ ਹੀ ਜ਼ਰੂਰੀ ਹਨ। ਇਹੀ ਫਿਲਮਾਂ ਹਨ, ਜੋ ਤੁਹਾਨੂੰ ਪ੍ਰੇਰਿਤ ਕਰਦੀਆਂ ਹਨ। ਐਂਟਰਟੇਨਮੈਂਟ ਕਰਨ ਦੇ ਨਾਲ-ਨਾਲ ਉਹ ਤੁਹਾਨੂੰ ਬਹੁਤ ਸਾਰੀਆਂ ਚੀਜ਼ਾਂ ਸਿਖਾਉਂਦੀਆਂ ਹਨ, ਜੋ ਜ਼ਿੰਦਗੀ ਵਿਚ ਬਹੁਤ ਜ਼ਰੂਰੀ ਹੁੰਦੀਆਂ ਹਨ।

ਲੰਬੇ ਸਮੇਂ ਪਿੱਛੋਂ ਮਿਲਿਆ ਚੰਗਾ ਪ੍ਰਾਜੈਕਟ : ਵਾਣੀ ਕਪੂਰ

ਫਿਲਮ ‘ਬੇਫਿਕਰੇ’ ਤੋਂ ਬਾਅਦ ਮੇਰੇ ਕੋਲ ਕੋਈ ਅਜਿਹੀ ਸਕ੍ਰਿਪਟ ਨਹੀਂ ਆਈ ਸੀ, ਜਿਸ ਨੂੰ ਕਰਨ ਲਈ ਮੈਂ ਉਤਸ਼ਾਹਿਤ ਮਹਿਸੂਸ ਕਰ ਸਕਦੀ। ਮੈਨੂੰ ਖੁਸ਼ੀ ਹੈ ਕਿ ਭਾਵੇਂ ਥੋੜ੍ਹਾ ਸਮਾਂ ਲੱਗ ਗਿਆ ਪਰ ਹੁਣ ਮੇਰੇ ਕੋਲ ‘ਵਾਰ’ ਅਤੇ ‘ਸ਼ਮਸ਼ੇਰਾ’ ਵਰਗੇ ਬਹੁਤ ਹੀ ਵਧੀਆ ਪ੍ਰਾਜੈਕਟ ਹਨ। ‘ਵਾਰ’ ਵਿਚ ਮੇਰਾ ਕਿਰਦਾਰ ਮੇਰੇ ਅਤੇ ਫਿਲਮਾਂ ਤੋਂ ਬਹੁਤ ਹੀ ਵੱਖਰਾ ਹੈ। ਇਸ ਵਿਚ ਮੈਨੂੰ ਇਕ ਹੋਰ ਸਾਈਡ ਐਕਸਪਲੋਰ ਕਰਨ ਦਾ ਮੌਕਾ ਮਿਲਿਆ।

ਆਫਰ ’ਤੇ 2 ਚੀਜ਼ਾਂ ’ਤੇ ਕਰਦੀ ਹਾਂ ਫੋਕਸ

ਕਿਸੇ ਵੀ ਫਿਲਮ ਨੂੰ ਇਕ ਡਾਇਰੈਕਟਰ ਹੀ ਅੱਗੇ ਲੈ ਕੇ ਜਾਂਦਾ ਹੈ। ਇਹੀ ਕਾਰਣ ਹੈ ਕਿ ਜਦੋਂ ਮੈਨੂੰ ਕੋਈ ਵੀ ਫਿਲਮ ਆਫਰ ਹੁੰਦੀ ਹੈ ਤਾਂ ਉਸ ਦੇ ਮੇਕਰ ਅਤੇ ਉਨ੍ਹਾਂ ਦਾ ਵਿਜ਼ਨ ਮੇਰੇ ਲਈ ਬਹੁਤ ਹੀ ਅਰਥ ਰੱਖਦਾ ਹੈ। ਉਸ ਦੇ ਨਾਲ ਹੀ ਮੈਂ ਫਿਲਮ ਦੀ ਕਹਾਣੀ ’ਤੇ ਖੁਦ ਨੂੰ ਫੋਕਸ ਕਰਦੀ ਹਾਂ ਕਿ ਉਸ ਦਾ ਕੰਟੈਂਟ ਕੀ ਹੈ। ਇਸ ਸਭ ਤੋਂ ਬਾਅਦ ਆਉਂਦਾ ਹੈ ਮੇਰਾ ਕਿਰਦਾਰ ਅਤੇ ਬਾਕੀ ਸਭ ਗੱਲਾਂ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News