ਦਿੱਲੀ ਹਿੰਸਾ ’ਤੇ ਫੁੱਟਿਆ ਬਾਲੀਵੁੱਡ ਸਿਤਾਰਿਆਂ ਦਾ ਗੁੱਸਾ, ਟਵੀਟ ਕਰਕੇ ਕੀਤੀ ਸ਼ਾਂਤੀ ਦੀ ਅਪੀਲ
2/26/2020 4:09:51 PM
ਨਵੀ ਦਿੱਲੀ (ਬਿਊਰੋ)- CAA ਦੇ ਖਿਲਾਫ ਦੇਸ਼ ਦੀ ਰਾਜਧਾਨੀ ਦਿੱਲੀ ਵਿਚ ਪਿੱਛਲੇ ਕੁੱਝ ਦਿਨਾਂ ਤੋਂ ਜ਼ਾਰੀ ਹਿੰਸਾ ਅਜੇ ਤੱਕ ਰੁੱਕੀ ਨਹੀਂ ਹੈ। ਦਿੱਲੀ ਵਿਚ ਕਾਨੂੰਨ ਅਤੇ ਵਿਵਸਥਾ ਦੀ ਸਥਿਤੀ ਇਸ ਹਫ਼ਤੇ ਬੁਰੀ ਤਰ੍ਹਾਂ ਖ਼ਰਾਬ ਹੋ ਗਈ ਹੈ। ਕਈ ਬਾਲੀਵੁੱਡ ਹਸਤੀਆਂ ਨੇ ਟਵਿਟਰ 'ਤੇ ਦਿੱਲੀ ਵਿਚ ਹਿੰਸਾ ਦੀ ਨਿੰਦਾ ਕੀਤੀ ਅਤੇ ਸ਼ਾਂਤੀ ਦੀ ਅਪੀਲ ਕੀਤੀ। ਗਾਇਕ ਸੋਨਾ ਮੋਹਾਪਾਤਰਾ ਅਤੇ ਰੇਖਾ ਭਾਰਦਵਾਜ ਨੇ ਸਥਿਤੀ ਨੂੰ ਨਿਰਾਸ਼ਾਜਨਕ ਦੱਸਿਆ। ਇਸ ਦੇ ਨਾਲ ਹੀ ਦਿੱਲੀ ਦੀ ਅਜਿਹੀ ਹਾਲਤ ਦੇਖ ਕੇ ਬਾਲੀਵੁੱਡ ਸਿਤਾਰਿਆਂ ਨੇ ਚਿੰਤਾ ਜ਼ਾਹਿਰ ਕੀਤੀ।
Abominable, Loathsome. Repugnant, Vile & Heartbreaking stories I hear & see, #Delhi . #India this isn’t what we ever want to be.
— SONAdevi (@sonamohapatra) February 26, 2020
ਗਾਇਕ ਸੋਨਾ ਮੋਹਪਾਤਰਾ ਨੇ ਇਸ ਸਥਿਤੀ ਨੂੰ ਦੁਖਦਾਈ ਦੱਸਿਆ ਅਤੇ ਕਿਹਾ,‘ਅਸੀਂ ਇਹ ਕਦੇ ਨਹੀਂ ਚਾਹੁੰਦੇ ਸੀ।’ ਇਸ ਨੂੰ ਨਿਰਾਸ਼ਾਜਨਕ ਦੱਸਦੇ ਹੋਏ ਗਾਇਕ ਰੇਖਾ ਭਾਰਦਵਾਜ ਨੇ ਵੀ ਟਵੀਟ ਕੀਤਾ,' ਸੰਘਰਸ਼ ਹੈ, ਮੇਰੇ ਅੰਦਰ ਭਰਮ ਹੈ, ਮੈਂ ਲਗਾਤਾਰ ਸ਼ਾਂਤੀ ਲਈ ਪ੍ਰਾਰਥਨਾ ਕਰ ਰਹੀ ਹਾਂ। ਸ਼ਰਾਰਤੀ ਅਨਸਰਾਂ ਦੇ ਦਿਲਾਂ ਵਿਚ ਗਿਆਨ, ਸ਼ਾਂਤੀ, ਦਿਆਲਤਾ ਲਿਆਉਣ ਲਈ ਕੋਈ ਦੈਵੀ ਚਮਤਕਾਰ ਲਈ ਪ੍ਰਾਰਥਨਾ ਕਰ ਰਹੀ ਹਾਂ... ਇਕ ਹੀ ਸਮੇਂ ਵਿਚ ਸਿਰਫ ਦਰਦ ਹਿੰਸਾ ਪੀੜਤਾਂ ਦੀ ਖਬਰ ਪੜ੍ਹਨਾ ਨਿਰਾਸ਼ਾਜਨਕ ਹੈ।' ਅਨੁਰਾਗ ਕਸ਼ਯਪ ਨੇ ਲਿਖਿਆ ਹੈ ਕਿ ਏਨਾ ਤਾਂ ਅੱਜ ਸਾਫ ਹੈ ਕਿ ਪ੍ਰੋ CAA ਦਾ ਮਤਲਬ ਐਂਟੀ ਮੁਸਲਿਮ ਹੈ ਬਸ ਹੋਰ ਕੁਝ ਨਹੀਂ।
इतना तो आज साफ है कि PRO-CAA का मतलब Anti-Muslim है बस और कुछ नहीं ।
— Anurag Kashyap (@anuragkashyap72) February 24, 2020
ਇਸ ਦੇ ਨਾਲ ਹੀ ਜਾਵੇਦ ਅਖ਼ਤਰ ਨੇ ਲਿਖਿਆ,'ਦਿੱਲੀ ਵਿਚ ਹਿੰਸਾ ਦੇ ਪੱਧਰ ਨੂੰ ਵਧਦਾ ਜਾ ਰਿਹਾ ਹੈ। ਇਕ ਮਾਹੌਲ ਬਣਾਇਆ ਜਾ ਰਿਹਾ ਹੈ , ਜਿਸ ਵਿਚ ਇਕ ਔਸਤ ਦਿੱਲੀ ਵਾਸੀਆਂ ਨੂੰ ਇਹ ਸਮਝਾਇਆ ਜਾ ਰਿਹਾ ਹੈ ਕਿ ਇਹ ਸਭ CAA ਦੇ ਵਿਰੋਧ ਪ੍ਰਦਰਸ਼ਨ ਕਾਰਨ ਹੋ ਰਿਹਾ ਹੈ ਅਤੇ ਕੁਝ ਦਿਨਾਂ ਵਿਚ ਦਿੱਲੀ ਪੁਲਸ 'ਆਖਰੀ ਹੱਲ' ’ਤੇ ਪਹੁੰਚੇਗੀ।’
the level of violence is being increased in Delhi . All the Kapil Mishras are being unleashed . An atmosphere is being created to convince an average Delhiite that it is all because of the anti CAA protest and in a few days the Delhi Police will go for “ the final solution “
— Javed Akhtar (@Javedakhtarjadu) February 25, 2020
ਈਸ਼ਾ ਗੁਪਤਾ ਨੇ ਟਵੀਟ ਕਰਕੇ ਲਿਖਿਆ,‘ਸੀਰੀਆ? ਦਿੱਲੀ? ਸਿਰਫ ਹਿੰਸਕ ਵਿਵਹਾਰ ਕਰ ਰਹੇ ਹਨ। ਇਸ ਗੱਲ ਦੀ ਅੱਧੀ ਵੀ ਜਾਣਕਾਰੀ ਲਏ ਬਿਨਾ ਕਿ ਆਖਰ ਉਹ ਕਿਸ ਦੇ ਲਈ ਖੜੇ ਹਨ। ਮੇਰੇ ਸ਼ਹਿਰ ਅਤੇ ਮੇਰੇ ਘਰ ਨੂੰ ਸੁਰੱਖਿਅਤ ਬਣਾ ਰਹੇ ਹਨ।’
Syria? Delhi? Just violent people doing violent acts without even half the knowledge about what they stand for, making my city, my home unsafe 💔😭 #DelhiBurning
— Esha Gupta (@eshagupta2811) February 24, 2020
Don't let this happen, Delhi. You showed them you are above their small-minded hatred when you voted against them.
— VISHAL DADLANI (@VishalDadlani) February 26, 2020
You can do it again. You can and you must reject them again. https://t.co/f0rCRHRQT9
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ