ਫ਼ਿਲਮੀ ਸਿਤਾਰਿਆਂ ਦੀਆਂ ਅਜੀਬੋ-ਗਰੀਬ ਆਦਤਾਂ, ਜਿਨ੍ਹਾਂ ਤੋਂ ਨਹੀਂ ਛੁਡਾ ਸਕੇ ਅੱਜ ਤੱਕ ਪਿੱਛਾ

6/12/2020 10:13:19 AM

ਮੁੰਬਈ (ਬਿਊਰੋ) — ਬਾਲੀਵੁੱਡ 'ਚ ਬਹੁਤ ਸਾਰੇ ਅਜਿਹੇ ਸਿਤਾਰੇ ਹਨ, ਜਿਹੜੇ ਆਮ ਲੋਕਾਂ ਵਾਂਗ ਕਈ ਅਜੀਬੋ ਗਰੀਬ ਆਦਤਾਂ ਦੇ ਸ਼ਿਕਾਰ ਹਨ। ਇਸ ਆਰਟੀਕਲ 'ਚ ਤੁਹਾਨੂੰ ਕੁਝ ਫ਼ਿਲਮੀ ਸਿਤਾਰਿਆਂ ਦੀਆਂ ਇਸੇ ਤਰ੍ਹਾਂ ਦੀਆਂ ਆਦਤਾਂ ਬਾਰੇ ਦੱਸਾਂਗੇ, ਜਿਨ੍ਹਾਂ ਤੋਂ ਇਹ ਸਿਤਾਰੇ ਚਾਹੁੰਦੇ ਹੋਏ ਵੀ ਪਿੱਛਾ ਨਹੀਂ ਛੁਡਾ ਸਕੇ।
Shah Rukh Khan set to return to big screen with two movies - News ...
ਸ਼ਾਹਰੁਖ ਖਾਨ :- ਦੁਨੀਆ 'ਚ ਬਹੁਤ ਸਾਰੇ ਲੋਕ ਅਜਿਹੇ ਹਨ, ਜਿਨ੍ਹਾਂ ਨੂੰ ਆਈਸਕਰੀਮ ਖਾਣਾ ਬਹੁਤ ਪਸੰਦ ਹੈ ਪਰ ਸ਼ਾਹਰੁਖ ਖ਼ਾਨ ਅਜਿਹੇ ਅਦਾਕਾਰ ਹਨ, ਜਿਹੜੇ ਆਈਸ ਕਰੀਮ ਖਾਣ ਤੋਂ ਬਹੁਤ ਪਰਹੇਜ਼ ਕਰਦੇ ਹਨ। ਦੁਨੀਆ 'ਚ ਸ਼ਾਹਰੁਖ ਖਾਨ ਹੀ ਅਜਿਹੇ ਸ਼ਖਸ ਹੋਣਗੇ, ਜਿਨ੍ਹਾਂ ਨੂੰ ਆਈਸ ਕਰੀਮ ਤੋਂ ਸਖਤ ਇਤਰਾਜ਼ ਹੈ। ਸ਼ਾਹਰੁਖ ਨੂੰ ਇਹ ਬਿਲਕੁਲ ਪਸੰਦ ਨਹੀਂ ਕਿ ਕੋਈ ਖਾਣਾ ਖਾਂਦੇ ਹੋਏ ਉਨ੍ਹਾਂ ਦੀ ਤਸਵੀਰ ਖਿੱਚੇ। ਸ਼ਾਹਰੁਖ ਨੂੰ ਗੈਜੇਟ ਤੇ ਗੇਮ ਖੇਡਣ ਦਾ ਬਹੁਤ ਸ਼ੌਂਕ ਹੈ।
hichki: Rani Mukerji turns 40: Every time the actress made us sit ...
ਰਾਣੀ ਮੁਖਰਜੀ :- ਬਹੁਤ ਘੱਟ ਲੋਕ ਜਾਣਦੇ ਹੋਣਗੇ ਕਿ ਰਾਣੀ ਮੁਖਰਜੀ ਨੂੰ ਸਿਗਰੇਟ ਪੀਣ ਦੀ ਆਦਤ ਹੈ। ਰਾਣੀ ਮੁਖਰਜੀ ਚੇਨ ਸਮੋਕਰ ਹੈ। ਰਾਣੀ ਮੁਖਰਜੀ ਦੀ ਸਵੇਰ ਦੀ ਸ਼ੁਰੂਆਤ ਚਾਹ ਦੀ ਥਾਂ ਤੇ ਸਿਗਰੇਟ ਦੇ ਕੱਸ਼ ਨਾਲ ਹੁੰਦੀ ਹੈ। ਰਾਣੀ ਚਾਹੁੰਦੇ ਹੋਏ ਵੀ ਇਸ ਆਦਤ ਤੋਂ ਛੁਟਕਾਰਾ ਨਹੀਂ ਪਾ ਸਕੀ।
How Sushmita Sen fought back illness - Rediff.com movies
ਸੁਸ਼ਮਿਤਾ ਸੇਨ :- ਸੁਸ਼ਮਿਤਾ ਸੇਨ ਦੀਆਂ ਆਦਤਾਂ ਲੋਕਾਂ ਨਾਲੋਂ ਬਹੁਤ ਵੱਖ ਹਨ। ਸੁਸ਼ਮਿਤਾ ਸੇਨ ਨੂੰ ਸੱਪਾਂ ਨਾਲ ਬਹੁਤ ਪਿਆਰ ਹੈ। ਖ਼ਬਰਾਂ ਮੁਤਾਬਿਕ ਉਨ੍ਹਾਂ ਨੇ ਘਰ 'ਚ ਅਜਗਰ ਪਾਲਿਆ ਹੋਇਆ ਹੈ। ਇਸ ਤੋਂ ਇਲਾਵਾ ਉਨ੍ਹਾਂ ਨੂੰ ਸੂਰਜ ਦੀ ਰੋਸ਼ਨੀ 'ਚ ਨਹਾਉਣਾ ਬਹੁਤ ਪਸੰਦ ਹੈ। ਇਸ ਲਈ ਉਨ੍ਹਾਂ ਨੇ ਛੱਤ 'ਤੇ ਖ਼ਾਸ ਬਾਥਰੂਮ ਬਣਾਇਆ ਹੋਇਆ ਹੈ।
Shahid Kapoor works out in Mumbai gym despite govt guidelines ...
ਸ਼ਾਹਿਦ ਕਪੂਰ :- ਸ਼ਾਹਿਦ ਨੂੰ ਕੌਫੀ ਪੀਣ ਦੀ ਆਦਤ ਹੈ। ਉਹ ਦੁਨੀਆ ਭਰ 'ਚ ਮਿਲਣ ਵਾਲੀ ਹਰ ਕੌਫੀ ਦਾ ਸਵਾਦ ਚੱਖ ਚੁੱਕੇ ਹਨ। ਸ਼ਾਹਿਦ ਦਿਨ 'ਚ 10 ਕੱਪ ਕੌਫੀ ਪੀ ਲੈਂਦੇ ਹਨ।
Kareena Kapoor Khan Is Now Ready For Her Close-Up
ਕਰੀਨਾ ਕਪੂਰ ਖਾਨ :- ਕਰੀਨਾ ਨੂੰ ਆਪਣੇ ਨਹੁੰ ਚਬਾਉਣ ਦੀ ਆਦਤ ਹੈ। ਉਨ੍ਹਾਂ ਨੂੰ ਆਪਣੇ ਨਹੁੰਆਂ ਤੇ ਨੇਲ-ਪਾਲਿਸ਼ ਲਗਾਉਣਾ ਬਹੁਤ ਪਸੰਦ ਹੈ ਪਰ ਉਹ ਵਿਹਲੇ ਸਮੇਂ 'ਚ ਬੈਠੀ ਆਪਣੇ ਹੀ ਨਹੁੰਆਂ ਨੂੰ ਚਬਾ ਦਿੰਦੀ ਹੈ।
Sunny Leone is turning up the heat in cyberspace with her latest ...
ਸੰਨੀ ਲਿਓਨ :- ਸੰਨੀ ਲਿਓਨੀ ਨੂੰ ਆਪਣੇ ਪੈਰ ਵਾਰ-ਵਾਰ ਧੋਣ ਦੀ ਆਦਤ ਹੈ। ਸੰਨੀ ਸ਼ੂਟਿੰਗ 'ਤੇ ਹੋਵੇ ਜਾਂ ਘਰ ਹਰ 15 ਮਿੰਟ ਬਾਅਦ ਆਪਣੇ ਪੈਰ ਧੋਂਦੀ ਹੈ।
Vidya Balan shares how she beat anaemia - The Week
ਵਿਦਿਆ ਬਾਲਨ :- ਵਿਦਿਆ ਬਾਲਨ ਨੂੰ ਆਪਣੇ ਕੋਲ ਫੋਨ ਰੱਖਣਾ ਪਸੰਦ ਨਹੀਂ। ਵਿਦਿਆ ਮੋਬਾਈਲ ਫੋਨ ਨੂੰ ਸਭ ਤੋਂ ਵੱਡੀ ਸਜ਼ਾ ਮੰਨਦੀ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News