ਪੀ. ਵੀ. ਸਿੰਧੂ ਦੀ ਇਤਿਹਾਸਕ ਜਿੱਤ ਨਾਲ ਬਾਲੀਵੁੱਡ 'ਚ ਜਸ਼ਨ ਦਾ ਮਾਹੌਲ

8/26/2019 4:23:45 PM

ਮੁੰਬਈ (ਬਿਊਰੋ) — ਭਾਰਤੀ ਬੈਡਮਿੰਟਨ ਖਿਡਾਰੀ ਪੀ. ਵੀ. ਸਿੰਧੂ ਨੇ ਵਰਲਡ ਚੈਂਪੀਅਨਸ਼ਿਪ 'ਚ ਪਹਿਲੀ ਵਾਰ ਜਿੱਤ ਕੇ ਇਕ ਨਵਾਂ ਇਤਿਹਾਸ ਰਚ ਦਿੱਤਾ ਹੈ। ਸਵਿੱਟਜ਼ਰਲੈਂਡ 'ਚ ਬੀ. ਡਬਲਿਊ. ਐੱਫ. ਬੈਡਮਿੰਟਨ ਵਿਸ਼ਵ ਚੈਂਪੀਅਨਸ਼ਿਪ 2019 ਦੇ ਫਾਈਨਲ 'ਚ ਨੋਜੋਮੀ ਓਕੁਹਾਰਾ ਨੂੰ ਹਰਾ ਕੇ ਪੀ. ਵੀ. ਸਿੰਧੂ ਨੇ ਇਤਿਹਾਸ ਰਚਿਆ ਹੈ। 24 ਸਾਲ ਦੀ ਉਮਰ 'ਚ ਪੀ. ਵੀ. ਸਿੰਧੂ ਨੇ ਆਪਣੇ 5ਵਾਂ ਵਰਲਡ ਚੈਂਪੀਅਨਸ਼ਿਪ ਦਾ ਮੇਡਲ ਜਿੱਤਿਆ। ਪੀ. ਵੀ. ਸਿੰਧੂ ਦੀ ਇਸ ਜਿੱਤ ਨਾਲ ਪੂਰੇ ਦੇਸ਼ 'ਚ ਜਸ਼ਨ ਦਾ ਮਾਹੌਲ ਹੈ। ਬਾਲੁਵੁੱਡ ਸਿਤਾਰਿਆਂ ਨੇ ਇਸ ਇਤਿਹਾਸਕ ਜਿੱਤ 'ਤੇ ਪੀ. ਵੀ. ਸਿੰਧੂ ਨੂੰ ਵਧਾਈ ਦਿੱਤੀ ਹੈ। 

ਸ਼ਾਹਰੁਖ ਖਾਨ ਨੇ ਪੀ. ਵੀ. ਸਿੰਧੂ ਨੂੰ ਵਧਾਈ ਦਿੰਦੇ ਹੋਏ ਟਵਿਟਰ 'ਤੇ ਲਿਖਿਆ ''BWF ਵਰਲਡ ਚੈਂਪੀਅਨਸ਼ਿਪ 'ਚ ਗੋਲਡ ਜਿੱਤਣ ਲਈ ਪੀ. ਵੀ. ਸਿੰਧੂ ਨੂੰ ਵਧਾਈ। ਤੁਸੀਂ ਆਪਣੀ ਪ੍ਰਤਿਭਾ ਨਾਲ ਦੇਸ਼ ਦਾ ਨਾਂ ਉੱਚਾ ਕਰਕੇ ਸਾਨੂੰ ਮਾਣ ਮਹਿਸੂਸ ਕਰਵਾਇਆ ਹੈ। ਇੰਝ ਹੀ ਇਤਿਹਾਸਕ ਬਣਾਉਂਦੇ ਰਹੋ।''

 

ਆਮਿਰ ਖਾਨ ਨੇ ਟਵਿਟਰ 'ਤੇ ਲਿਖਿਆ ''ਵਧਾਈ ਹੋਵੇ ਪੀ. ਵੀ. ਸਿੰਧੂ। ਤੁਸੀਂ ਸਾਨੂੰ ਮਾਣ ਮਹਿਸੂਸ ਕਰਵਾਇਆ। ਸਨਮਾਨ।''

 

ਕਰਨ ਜੌਹਰ ਨੇ ਲਿਖਿਆ, ''ਭਾਰਤ ਲਈ ਇਹ ਕਿੰਨੇ ਮਾਣ ਵਾਲੇ ਪਲ ਹਨ। #BWFWorldChampionship 'ਚ ਸੋਨ ਤਮਗਾ ਜਿੱਤਣ ਵਾਲੀ ਪਹਿਲੀ ਭਾਰਤੀ ਬਣਨ ਦੀ ਇਸ ਅਨੌਖੀ ਉਪਲਬਧੀ 'ਤੇ ਪੀ. ਵੀ. ਸਿੰਧੂ ਨੂੰ ਵਧਾਈ। #WhoRunTheWorld''

 

ਅਨੁਪਮ ਖੇਰ ਨੇ ਲਿਖਿਆ, ''ਪਿਆਰੀ ਪੀ. ਵੀ. ਸਿੰਧੂ ਨੂੰ ਵਰਲਡ ਚੈਂਪੀਅਨ ਬਣਨ ਦੀਆਂ ਵਧਾਈਆਂ। ਤੁਹਾਡੀ ਜਿੱਤ ਨਾਲ ਸਾਨੂੰ ਮਾਣ ਮਹਿਸੂਸ ਹੁੰਦਾ ਹੈ। ਸਾਨੂੰ ਜਸ਼ਨ ਮਨਾਉਣ ਦਾ ਬਹਾਨਾ ਦੇਣ ਲਈ ਧੰਨਵਾਦ। ਤੁਹਾਡੀ ਯਾਤਰਾ ਪ੍ਰੇਰਣਾਦਾਇਕ ਹੈ। ਜੈ ਹੋ, ਜੈ ਹਿੰਦ।''

 

ਅਨੁਸ਼ਕਾ ਸ਼ਰਮਾ ਨੇ ਲਿਖਿਆ, ''#BWFWorldChampionships2019 'ਚ ਗੋਲਡ ਮੇਡਲ ਜਿੱਤਣ ਵਾਲੀ ਪਹਿਲੀ ਭਾਰਤੀ। ਪੀ. ਵੀ. ਸਿੰਧੂ ਕੀ ਭਿਆਨਕ ਪ੍ਰਦਰਸ਼ਨ ਕੀਤਾ। ਵਧਾਈ।''

 

ਤਾਪਸੀ ਪਨੂੰ ਨੇ ਲਿਖਿਆ, ''ਲੇਡੀਜ਼ ਔਰ ਜੇਂਟਲਮੈਨ, ਆਓ ਸਵਾਗਤ ਕਰਦੇ ਹਾਂ ਨਵੀਂ ਵਰਲਡ ਚੈਂਪੀਅਨ ਪੀ. ਵੀ. ਸਿੰਧੂ ਦਾ। ਆਖਿਰਕਾਰ ਸਾਨੂੰ ਗੋਲਡ ਮਿਲਿਆ ਹੈ।''

 

ਕਪਿਲ ਸ਼ਰਮਾ ਨੇ ਸਿੰਧੂ ਨੂੰ ਵਧਾਈ ਦਿੰਦੇ ਹੋਏ ਲਿਖਿਆ, ''ਪੀ. ਵੀ. ਸਿੰਧੂ ਤੁਹਾਨੂੰ ਢੇਰ ਸਾਰੀਆਂ ਵਧਾਈਆਂ। ਆਪਣੇ ਟੈਲੇਂਟ ਅਤੇ ਹਾਰਡ ਵਰਕ ਨਾਲ ਸਾਨੂੰ ਹਮੇਸ਼ਾ ਪਰਾਊਡ ਫੀਲ ਕਰਵਾਇਆ ਹੈ। ਤੁਸੀਂ ਇਕ ਸਿਤਾਰੇ ਵਾਂਗ ਚਮਕਦੇ ਰਹੋ।''



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News