ਫਿਲਮ ਇੰਡਸਟਰੀ ’ਚ ਨਾਕਾਮ ਰਹੇ ਬਾਲੀਵੁੱਡ ਸਤਾਰਿਆਂ ਦੇ ਇਹ ਸ਼ਹਿਜਾਦੇ

5/31/2020 11:26:46 AM

ਮੁੰਬਈ(ਬਿਊਰੋ)- ਫਿਲਮ ਇੰਡਸਟਰੀ ’ਚ ਜਿੱਥੇ ਇਕ ਪਾਸੇ ਸੰਘਰਸ਼ ਕਰਨ ਵਾਲੇ ਆਪਣੇ ਦਮ ’ਤੇ ਕੁਝ ਬਣਨ ਦੀ ਕੋਸ਼ਿਸ਼ ਕਰਦੇ ਹਨ। ਉਥੇ ਹੀ, ਮਸ਼ੂਹਰ ਅਭਿਨੇਤਾਵਾਂ ਦੇ ਬੱਚੇ ਵੀ ਇੱਥੇ ਕਿਸਮਤ ਅਜ਼ਮਾਉਂਦੇ ਹਨ। ਕੁੱਝ ਸਟਾਰਸ ਦਾ ਇਤਿਹਾਸ ਇਹ ਵੀ ਰਿਹਾ ਹੈ ਕਿ ਜੋ ਆਪਣੇ ਮਾਤਾ-ਪਿਤਾ ਦੇ ਸਟਾਰਡਮ ਦੇ ਦਮ ’ਤੇ ਬਾਲੀਵੁੱਡ ’ਚ ਆਏ ਪਰ ਕੁਝ ਖਾਸ ਨਾ ਕਰ ਸਕੇ। ਉਥੇ ਹੀ ਅੱਜ ਅਸੀਂ ਬਾਲੀਵੁੱਡ ਦੇ ਅਜਿਹੇ ਕੁਝ ਸਿਤਾਰਿਆਂ ਬਾਰੇ ਦੱਸਣ ਜਾ ਰਹੇ ਹਾਂ, ਜਿਨ੍ਹਾਂ ਦੇ ਪਿਤਾ ਸੁਪਰਹਿੱਟ ਰਹੇ ਪਰ ਉਨ੍ਹਾਂ ਦੇ ਬੱਚੇ ਅਜੇ ਵੀ ਕਾਮਯਾਬ ਹੋਣ ਦੀ ਕੋਸ਼ਿਸ਼ ਕਰ ਰਹੇ ਹਨ।

ਤੁਸ਼ਾਰ ਕਪੂਰ

ਹੁਣ ਗੱਲ ਕਰਦੇ ਹਾਂ ਐਕਟਰ ਜਤਿੰਦਰ ਦੇ ਬੇਟੇ ਤੁਸ਼ਾਰ ਕਪੂਰ ਦੀ। ਤੁਸ਼ਾਰ ਨੇ ਫਿਲਮ ‘ਮੁਝੇ ਕੁਝ ਕਹਿਣਾ ਹੈ’ ਨਾਲ ਆਪਣੇ ਕਰੀਅਰ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੂੰ ਬਾਕਸ ਆਫਿਸ ’ਤੇ ਵਧੀਆ ਰਿਸਪਾਂਸ ਮਿਲਿਆ ਸੀ ਪਰ ਤੁਸ਼ਾਰ ਕਦੇ ਆਪਣੇ ਪਿਤਾ ਜਤਿੰਦਰ ਦੀ ਤਰ੍ਹਾਂ ਸਟਾਰਡਮ ਹਾਸਲ ਨਾ ਕਰ ਸਕੇ। ਤੁਸ਼ਾਰ ਨੂੰ ਬਹੁਤ ਘੱਟ ਫਿਲਮਾਂ ’ਚ ਬਤੌਰ ਮੁੱਖ ਐਕਟਰ ਦੇਖਿਆ ਗਿਆ। ਲਗਾਤਾਰ ਫਲਾਪ ਹੁੰਦੀਆਂ ਫਿਲਮਾਂ ਦੇ ਚਲਦੇ ਹੁਣ ਤੁਸ਼ਾਰ ਕਪੂਰ ਫਿਲਮਾਂ ’ਚ ਸਾਇਡ ਰੋਲ ਕਰਦੇ ਦਿਖਾਈ ਦਿੰਦੇ ਹਨ।
Happy Birthday Tusshar Kapoor : 43 साल के हुए तुषार ...

ਮਹਾਅਕਸ਼ੈ ਚੱਕਰਵਰਤੀ

ਹਿੰਦੀ ਸਿਨੇਮਾ ਦੇ ਮਸ਼ਹੂਰ ਐਕਟਰ ਅਤੇ ਡਾਂਸਰ ਮਿਥੁਨ ਚੱਕਰਵਰਤੀ ਅੱਜ ਵੀ ਫਿਲਮਾਂ ’ਚ ਆਪਣੇ ਅੰਦਾਜ਼ ਨਾਲ ਜਾਣੇ ਜਾਂਦੇ ਹਨ। ਮਿਥੁਨ ਨੂੰ ਅਸਲ ਪਛਾਣ 80 ਦੇ ਦਹਾਕੇ ’ਚ ਮਿਲੀ ਸੀ। ਉਨ੍ਹਾਂ ਨੂੰ ਇਕ ਚੰਗੇ ਡਾਂਸਰ ਦੀ ਤਰ੍ਹਾਂ ਵੀ ਦੇਖਿਆ ਜਾਂਦਾ ਹੈ ਪਰ ਮਿਥੁਨ ਦੇ ਬੇਟੇ ਮਹਾਅਕਸ਼ੈ ਦਾ ਫਿਲਮੀ ਕਰੀਅਰ ਹੁਣ ਤੱਕ ਮੁਕਾਮ ਹਾਸਲ ਨਹੀਂ ਕਰ ਸਕਿਆ। ਮਹਾਅਕਸ਼ੈ ਨੂੰ ਦਰਸ਼ਕ ਫਿਲਮ ‘ਹਾਂਟੇਡ’ ਨਾਲ ਜਾਣਦੇ ਹਨ। ਉਥੇ ਹੀ, ਮਿਥੁਨ ਦਾ ਸਟਾਰਡਮ ਅੱਜ ਵੀ ਕਾਇਮ ਹੈ।
Punjabi Bollywood Tadka

ਸਿਕੰਦਰ ਖੇਰ

ਫਿਲਮ ਜਗਤ ਦੇ ਮਸ਼ਹੂਰ ਐਕਟਰ ਅਨੁਪਮ ਖੇਰ ਅੱਜ ਵੀ ਆਪਣੇ ਅਭਿਨੈ ਦੇ ਦਮ ’ਤੇ ਬਾਲੀਵੁਡ ’ਚ ਰਾਜ ਕਰ ਰਹੇ ਹਨ। ਉਨ੍ਹਾਂ ਦਾ ਸਟਾਰਡਮ ਕਿਸੇ ਸੁਪਰਸਟਾਰ ਤੋਂ ਘੱਟ ਨਹੀਂ ਹੈ। ਉਨ੍ਹਾਂ ਦੇ ਬੇਟੇ ਸਕੰਦਰ ਖੇਰ ਦਾ ਫਿਲਮੀ ਕਰੀਅਰ ਕੁਝ ਖਾਸ ਨਹੀਂ ਰਿਹਾ। ਆਲਮ ਇਹ ਹੈ ਦਰਸ਼ਕ ਉਨ੍ਹਾਂ ਦੀ ਇਕ ਫਿਲਮ ਦਾ ਨਾਮ ਵੀ ਬਿਨਾਂ ਸੋਚੇ ਨਹੀਂ ਦੱਸ ਸਕਦੇ ਹਨ। ਉਨ੍ਹਾਂ ਦੀ ਪਹਿਲੀ ਫਿਲਮ ਸਾਲ 2008 ’ਚ ਆਈ ‘ਵੁੱਡਸਟਾਕ ਵਿਲਾ’ ਸੀ।
Anupam Kher Padma Bhushan Sikandar Kher | Indiatvnews.com ...

ਫਰਦੀਨ ਖਾਨ

ਗੱਲ ਕਰਾਂਗੇ ਮੋਸਟ ਹੈਂਡਸਮ ਅਭਿਨੇਤਾਵਾਂ ’ਚੋਂ ਇਕ ਫਿਰੋਜ਼ ਖਾਨ ਦੀ। ਫਿਰੋਜ਼ ਨੇ ਇਕ ਤੋਂ ਇਕ ਹਿੱਟ ਫਿਲਮਾਂ ਦਿੱਤੀਆਂ। ਇਨ੍ਹਾਂ ’ਚ ‘ਕੁਰਬਾਨੀ’, ‘ਯਲਗਾਰ’ ਤੇ ‘ਗੀਤਾ ਮੇਰਾ ਨਾਮ’ ਵਰਗੀਆਂ ਫਿਲਮਾਂ ਸ਼ਾਮਿਲ ਹਨ। ਫਿਰੋਜ਼ ਤੋਂ ਬਾਅਦ ਫਿਲਮਾਂ ’ਚ ਉਨ੍ਹਾਂ ਦੇ ਬੇਟੇ ਫਰਦੀਨ ਖਾਨ ਨੇ ਵੀ ਕਿਸਮਤ ਅਜਮਾਈ। ਫਰਦੀਨ ਨੇ ਸਾਲ 1998 ’ਚ ਫਿਲਮ ‘ਪ੍ਰੇਮ ਅਗਨ’ ਨਾਲ ਬਾਲੀਵੁੱਡ ’ਚ ਕਦਮ ਰੱਖਿਆ ਸੀ। ਸ਼ੁਰੂਆਤੀ ਦਿਨਾਂ ’ਚ ਉਨ੍ਹਾਂ ਨੇ ਕੁਝ ਔਸਤ ਫਿਲਮਾਂ ਦਿੱਤੀਆਂ ਪਰ ਹੋਲੀ-ਹੋਲੀ ਉਹ ਵੱਡੇ ਪਰਦੇ ਤੋਂ ਗਾਇਬ ਹੋ ਗਏ। ਹਾਲਾਂਕਿ ਫਰਦੀਨ ਖਾਨ ਸਪੋਰਟਿੰਗ ਰੋਲ ’ਚ ਬਹੁਤ ਵਾਰ ਦਿਖਾਈ ਦੇ ਚੁਕੇ ਹਨ।
1 Likes, 1 Comments - muvyz.com (@muvyz) on Instagram: “#FerozKhan ...ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News