ਡੈਬਿਊ ਫਿਲਮ ਕਰਕੇ ਰਾਤੋਂ-ਰਾਤ ਸਟਾਰ ਬਣੇ ਇਹ ਸਿਤਾਰੇ, ਬਾਅਦ ’ਚ ਹੋਏ ਫਲਾਪ

6/2/2020 3:57:02 PM

ਮੁੰਬਈ(ਬਿਊਰੋ)- ਹਿੰਦੀ ਸਿਨੇਮਾ ’ਚ ਬਹੁਤ ਸਾਰੇ ਕਲਾਕਾਰ ਹਨ, ਜੋ ਲੰਬੇ ਸਮੇਂ ਤੋਂ ਬਾਕਸ ਆਫਿਸ ‘ਤੇ ਆਪਣਾ ਸਿੱਕਾ ਚਲਾਉਣ ਵਿਚ ਕਾਮਯਾਬ ਹੋਏ ਹਨ ਪਰ ਕੁਝ ਸਿਤਾਰੇ ਅਜਿਹੇ ਵੀ ਹਨ, ਜੋ ਆਪਣੇ ਕਰੀਅਰ ’ਚ ਹਿੱਟ ਫਿਲਮ ਦੇਣ ਦੇ ਬਾਵਜੂਦ ਅੱਜ ਗੁੰਮਨਾਮ ਹਨ। ਰਿਮੀ ਸੇਨ ਦਾ ਨਾਮ ਉਨ੍ਹਾਂ ਅਦਾਕਾਰਾਂ ’ਚ ਸ਼ਾਮਿਲ ਹੈ, ਜਿਨ੍ਹਾਂ ਲਈ ਬਾਲੀਵੁੱਡ ਅਦਾਕਾਰ ਪਾਗਲ ਰਹਿੰਦੇ ਸਨ। ਪਾਗਲ ਅਸਲ ਜ਼ਿੰਦਗੀ ‘ਚ ਨਹੀਂ ਸਗੋ ਫ਼ਿਲਮਾਂ ’ਚ। ਕਦੀ ਫਿਲਮਾਂ ’ਚ ਹਿੱਟ ਹੋਈ ਰਿੰਮੀ ਅੱਜ ਇੰਡਸਟਰੀ ਤੋਂ ਦੂਰ ਹੈ। ਰਿਮੀ ਨੇ ਅਜੇ ਤੱਕ ਵਿਆਹ ਨਹੀਂ ਕੀਤਾ ਹੈ। ਰਿਮੀ ਨੇ ਆਪ ਐਕਟਿੰਗ ਤੋਂ ਤੌਬਾ ਕਰ ਲਈ ਹੈ।

PunjabKesari
‘ਫੂਲ ਔਰ ਕਾਂਟੇ’ ’ਚ ਵੀਰੂ ਦੇਵਗਨ ਨੇ ਬੇਟੇ ਅਜੇ ਦੇਵਗਨ ਨਾਲ ਹਿੰਦੀ ਸਿਨੇਮਾ ’ਚ ਡੈਬਿਊ ਕੀਤਾ ਸੀ। ਇਸ ਫਿਲਮ ‘ਚ ਉਨ੍ਹਾਂ ਨਾਲ ਮਧੂ ਨਜ਼ਰ ਆਈ ਸੀ। ਮਧੂ ਹੇਮਾ ਮਾਲਿਨੀ ਦੀ ਭਤੀਜੀ ਅਤੇ ਜੂਹੀ ਚਾਵਲਾ ਦੀ ਭਾਬੀ ਹੈ। ਮਧੂ ਨੇ ਬਾਲੀਵੁੱਡ ਤੋਂ ਇਲਾਵਾ ਮਲਿਆਲਮ, ਤਾਮਿਲ ਅਤੇ ਕੰਨੜ ਫਿਲਮਾਂ ’ਚ ਕੰਮ ਕੀਤਾ ਹੈ ਪਰ ਮਧੂ ਨੂੰ ਪਛਾਣ ‘ਫੂਲ ਔਰ ਕਾਂਟੇ’ ਤੋਂ ਮਿਲੀ ਸੀ।

Rimi Sen Height, Weight, Age, Affairs, Husband, Biography & More ...
ਡਿਨੋ ਮੋਰਿਆ ਨੇ 1999 ’ਚ  ਆਈ ਫਿਲਮ ‘ਪਿਆਰ ਮੇਂ ਕਭੀ ਕਭੀ’ ਤੋਂ ਆਪਣਾ ਫਿਲਮਾਂ ਦਾ ਸਫਰ ਸ਼ੁਰੂ ਕੀਤਾ। ਇਸ ਤੋਂ ਬਾਅਦ ਉਹ ਸਾਲ 2002 ’ਚ ਸੁਪਰਹਿੱਟ ਫਿਲਮ ‘ਰਾਜ’ ਵਿਚ ਨਜ਼ਰ ਆਏ ਪਰ ਇਸ ਤੋਂ ਬਾਅਦ  ਉਨ੍ਹਾਂ ਦੀ ਕੋਈ ਵੀ ਫਿਲਮ ਬਾਕਸ ਆਫਿਸ ‘ਤੇ ਕਮਾਲ ਨਹੀਂ ਕਰ ਸਕੀ। ਫਿਰ ਉਹ ਕਈ ਫਿਲਮਾਂ ’ਚ ਸਪੋਰਟਿੰਗ ਰੋਲ ‘ਚ ਨਜ਼ਰ ਆਏ।

Tusshar Kapoor: People think I've cut down on work because of ...
ਤੁਸ਼ਾਰ ਕਪੂਰ ਨੇ ਫਿਲਮ ‘ਮੁਝੇ ਕੁਛ ਕਹਿਨਾ ਹੈ’ ਤੋਂ ਆਪਣੀ ਅਦਾਕਾਰੀ ਦੀ ਸ਼ੁਰੂਆਤ ਕੀਤੀ ਸੀ। ਇਸ ਫਿਲਮ ਨੂੰ ਬਾਕਸ ਆਫਿਸ ‘ਤੇ ਵਧੀਆ ਰਿਸਪਾਂਸ ਮਿਲਿਆ ਸੀ ਪਰ ਤੁਸ਼ਾਰ ਕਰਦੀ ਆਪਣੇ ਪਿਤਾ ਜਤਿੰਦਰ ਦੀ ਤਰ੍ਹਾਂ ਸਟਾਰਡਮ ਹਾਸਲ ਨਹੀਂ ਕਰ ਪਾਏ। ਤੁਸ਼ਾਰ ਨੂੰ ਬਹੁਤ ਘੱਟ ਫਿਲਮਾਂ ’ਚ ਬਤੌਰ ਮੁੱਖ ਅਦਾਕਾਰ ਦੇਖਿਆ ਗਿਆ। ਲਗਾਤਾਰ ਫਲਾਪ ਫਿਲਮਾਂ ਦੇ ਚੱਲਦੇ ਹੁਣ ਤੁਸ਼ਾਰ ਕਪੂਰ ਫ਼ਿਲਮਾਂ ’ਚ ਸਾਈਡ ਲੋਡ ਕਰਦੇ ਦਿਖਾਈ ਦਿੰਦੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Content Editor manju bala

Related News