‘ਪੇਟ ''ਚ ਗਿਆ ਜ਼ਹਿਰ ਇਕ ਬੰਦੇ ਨੂੰ ਮਾਰਦੈ, ਕੰਨਾਂ ''ਚ ਗਿਆ ਸੈਂਕੜਿਆਂ ਨੂੰ’

7/2/2019 5:10:56 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਐਕਟਰ ਮਹਾਨਾਇਕ ਅਮਿਤਾਭ ਬੱਚਨ ਦਾ ਹਰ ਅੰਦਾਜ਼ ਨਿਰਾਲਾ ਹੈ। ਸੋਸ਼ਲ ਮੀਡੀਆ 'ਤੇ ਜਿੰਨੀਆਂ ਹਿੱਟ ਉਨ੍ਹਾਂ ਦੀਆਂ ਤਸਵੀਰਾਂ ਤੇ ਵੀਡੀਓਜ਼ ਹੁੰਦੇ ਹਨ, ਉਨ੍ਹੀਆਂ ਹੀ ਮਸ਼ਹੂਰ ਉਨ੍ਹਾਂ ਦੀਆਂ ਆਖੀਆਂ ਹੋਈਆਂ ਗੱਲਾਂ ਵੀ ਹੁੰਦੀਆਂ ਹਨ। ਅਮਿਤਾਭ ਬੱਚਨ ਦਾ ਇਕ ਹਾਲ ਹੀ 'ਚ ਟਵੀਟ ਸੋਸ਼ਲ ਮੀਡੀਆ 'ਤੇ ਛਾਇਆ ਹੋਇਆ ਹੈ। ਇਸ ਟਵੀਟ 'ਚ ਅਮਿਤਾਭ ਬੱਚਨ ਦਾ ਦਾਰਸ਼ਨਿਕ ਅੰਦਾਜ਼ ਦੇਖਣ ਨੂੰ ਮਿਲ ਰਿਹਾ ਹੈ। ਹਮੇਸ਼ਾ ਵਾਂਗ ਅਮਿਤਾਭ ਬੱਚਨ ਇਸ ਟਵੀਟ 'ਚ ਵੀ ਜੀਵਨ ਦਾ ਸਬਕ ਦੇ ਰਹੇ ਹਨ ਅਤੇ ਘੱਟ ਸ਼ਬਦਾਂ 'ਚ ਡੂੰਘੀ ਗੱਲ ਆਖ ਰਹੇ ਹਨ। ਅਮਿਤਾਭ ਬੱਚਨ ਦਾ ਇਹ ਟਵੀਟ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋ ਰਿਹਾ ਹੈ। 

T 3211 -
"पेट में गया जहर सिर्फ एक ब्यक्ति को मारता है और कान में गया जहर सैकड़ो रिश्तो को मारता है" ~ Ef MR

a poisoned stomach kills one ; a poisoned ear kills hundreds ~ ab pic.twitter.com/m6VmaXHMVV

— Amitabh Bachchan (@SrBachchan) July 1, 2019


ਬਾਲੀਵੁੱਡ ਸੁਪਰਸਟਾਰ ਅਮਿਤਾਭ ਬੱਚਨ ਨੇ ਟਵੀਟ ਕੀਤਾ ਹੈ 'ਪੇਟ 'ਚ ਗਿਆ ਜ਼ਹਿਰ ਸਿਰਫ ਇਕ ਵਿਅਕਤੀ ਨੂੰ ਮਾਰਦਾ ਹੈ ਅਤੇ ਕੰਨ 'ਚ ਗਿਆ ਜ਼ਹਿਰ ਸੈਂਕੜਿਆਂ ਰਿਸ਼ਤਿਆਂ ਨੂੰ ਮਾਰਦਾ ਹੈ।' ਇਸ ਤਰ੍ਹਾਂ ਅਮਿਤਾਭ ਬੱਚਨ ਨੇ ਆਪਣੇ ਫੈਨਜ਼ ਨੂੰ ਜੀਵਨ ਦਾ ਸਬਕ ਦਿੱਤਾ ਹੈ ਅਤੇ ਹਮੇਸ਼ਾ ਵਾਂਗ ਉਨ੍ਹਾਂ ਦਾ ਇਹ ਟਵੀਟ ਖੂਬ ਪੜ੍ਹਿਆ ਜਾ ਰਿਹਾ ਹੈ। ਬਾਲੀਵੁੱਡ ਦੇ ਸੁਪਰਸਟਾਰ ਅਮਿਤਾਭ ਬੱਚਨ ਨੇ ਕੁਝ ਦਿਨ ਪਹਿਲਾਂ ਬੇਟੀ ਸ਼ਵੇਤਾ ਬੱਚਨ ਨੰਦਾ ਨਾਲ ਇਕ ਤਸਵੀਰ ਪੋਸਟ ਕੀਤੀ ਸੀ ਅਤੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਖੂਬ ਵਾਇਰਲ ਹੋਈ ਸੀ। ਅਮਿਤਾਭ ਬੱਚਨ ਇਨ੍ਹੀਂ ਆਪਣੀ ਆਉਣ ਵਾਲੀ ਫਿਲਮ 'ਗੁਲਾਬੋ ਸਿਤਾਬੋ' ਦੀ ਸ਼ੂਟਿੰਗ 'ਚ ਰੁੱਝੇ ਹੋਏ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News