ਦੀਵਾਲੀ ''ਤੇ ਜਗਾਏ ਗਏ 5 ਲੱਖ ਦੀਵੇ, ਬਾਲੀਵੁੱਡ ਸਿਤਾਰੇ ਬੋਲੇ ''ਫਿਰ ਵੀ ਹਨ੍ਹੇਰਾ''

11/1/2019 10:46:23 AM

ਮੁੰਬਈ (ਬਿਊਰੋ) — 27 ਅਕਤੂਬਰ ਨੂੰ ਦੇਸ਼ ਭਰ 'ਚ ਦੀਵਾਲੀ ਦਾ ਤਿਉਹਾਰ ਧੂਮ ਧਾਮ ਨਾਲ ਮਨਾਇਆ ਗਿਆ। ਇਸ ਮੌਕੇ ਉੱਤਰ ਪ੍ਰਦੇਸ਼ ਦੇ ਅਯੋਧਿਆ 'ਚ 5.5 ਲੱਖ ਦੀਵੇ ਜਗਾ ਕੇ ਗਿੰਨੀ ਬੁੱਕ ਆਫ ਵਰਲਡ ਰਿਕਾਰਡ 'ਚ ਨਾਂ ਦਰਜ ਕਰਵਾ ਕੇ ਨਵਾਂ ਰਿਕਾਰਡ ਵੀ ਕਾਇਮ ਕੀਤਾ ਗਿਆ। ਇਸ ਤੋਂ ਬਾਅਦ ਹੁਣ ਇਕ ਬੱਚੀ ਦੀ ਵੀਡੀਓ ਅਤੇ ਕੁਝ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ, ਜਿਸ 'ਤੇ ਬਾਲੀਵੁੱਡ ਦੇ ਇਕ ਲੇਖਕ ਨੇ ਵੀ ਟਿੱਪਣੀ ਕੀਤੀ ਹੈ। ਇਸ ਤਸਵੀਰ 'ਚ ਇਹ ਬੱਚੀ ਬੋਤਲ ਲੈ ਕੇ ਬੁੱਝੇ ਹੋਏ ਦੀਵਿਆਂ ਦਾ ਤੇਲ ਇੱਕਠਾ ਕਰਦੀ ਹੋਈ ਨਜ਼ਰ ਆ ਰਹੀ ਹੈ। ਇਸ ਤਸਵੀਰ ਨੂੰ ਲੇਖਕ ਮਨੋਜ ਯਾਦਵ ਨੇ ਸ਼ੇਅਰ ਕਰਦਿਆਂ ਲਿਖਿਆ ਹੈ ਕਿ ''ਇੰਨ੍ਹੇ ਦੀਵੇ ਜਗ੍ਹਾ ਕੇ ਵੀ ਹਾਲੇ ਵੀ ਹਨ੍ਹੇਰਾ ਖਤਮ ਨਹੀਂ ਹੋਇਆ, ਕੋਈ ਸਮਝਦਾਰ ਸੂਰਜ ਨਿਕਲੇ ਤਾਂ ਹਨ੍ਹੇਰਾ ਦੂਰ ਹੋਵੇ।'' ਮਨੋਜ ਯਾਦਵ ਦੀ ਇਸ ਟਿੱਪਣੀ ਨੇ ਕਈ ਸਵਾਲ ਖੜ੍ਹੇ ਕਰ ਦਿੱਤੇ ਹਨ। ਲੋਕ ਵੀ ਉਨ੍ਹਾਂ ਦੀ ਇਸ ਟਿੱਪਣੀ 'ਤੇ ਆਪਣੇ ਕੁਮੈਂਟ ਕਰ ਰਹੇ ਹਨ।


ਦੱਸਣਯੋਗ ਹੈ ਕਿ ਅਯੋਧਿਆ 'ਚ 5.5 ਲੱਖ ਦੀਵੇ ਬਾਲ ਕੇ ਰਿਕਾਰਡ ਕਾਇਮ ਕੀਤਾ ਗਿਆ ਹੈ। ਇਸ ਰਿਕਾਰਡ ਨੂੰ ਕਾਇਮ ਕਰਨ ਲਈ ਵੱਖ-ਵੱਖ ਕਾਲਜਾਂ ਦੇ ਵਿਦਿਆਰਥੀਆਂ ਅਤੇ ਕਾਰੋਬਾਰੀਆਂ ਨੇ ਹਿੱਸਾ ਲਿਆ ਸੀ। ਬੱਚੀ ਇਹ ਵੀਡੀਓ ਲੋਕਾਂ ਦੇ ਦਿਲ ਨੂੰ ਝੰਜੋੜ ਰਹੀ ਹੈ। ਭਾਰਤ ਦਾ ਭਵਿੱਖ 133 ਕਰੋੜ ਦੇ ਅਣਜਲੇ ਦੀਵਿਆਂ 'ਚੋਂ ਤੇਲ ਇਕੱਠਾ ਕਰਦੇ ਨਜ਼ਰ ਆ ਰਿਹਾ ਹੈ, ਜਦੋਂ ਕਿ ਸਰਕਾਰਾਂ ਵਲੋਂ ਧਾਰਮਿਕ ਸਮਾਗਮਾਂ ਲਈ ਕਰੋੜਾਂ ਰੁਪਏ ਖਰਚੇ ਜਾ ਰਹੇ ਹਨ। ਯੋਗੀ ਸਰਕਾਰ ਨੇ ਅਯੁੱਧਿਆ 'ਚ ਦੀਵਾਲੀ ਮਨਾਉਣ ਲਈ ਬਜਟ ਵਧਾ ਕੇ 133 ਕਰੋੜ ਕਰ ਦਿੱਤਾ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News