ਫੈਸ਼ਨ ਰੈਂਪ 'ਤੇ ਦਿਸਿਆ ਹਿਨਾ ਖਾਨ ਦਾ ਖੂਬਸੂਰਤ ਅੰਦਾਜ਼

3/25/2019 10:14:36 AM

ਜਲੰਧਰ(ਬਿਊਰੋ)— ਟੀ.ਵੀ. ਦੀ ਮਸ਼ਹੂਰ ਅਦਾਕਾਰਾ ਹਿਨਾ ਖਾਨ ਅਕਸਰ ਆਪਣੇ ਲੁੱਕ ਅਤੇ ਆਪਣੇ ਕੰਮ ਨੂੰ ਲੈ ਕੇ ਚਰਚਾ 'ਚ ਰਹਿੰਦੀ ਹੈ। ਹਿਨਾ ਇਕ ਵਾਰ ਫਿਰ ਚਰਚਾ 'ਚ ਹੈ ਅਤੇ ਇਸ ਵਾਰ ਕਾਰਨ ਹੈ ਉਨ੍ਹਾਂ ਦੀ ਰੈਂਪ ਵਾਕ। ਹਿਨਾ ਨੇ ਹਾਲ ਹੀ 'ਚ ਹੋਏ 'ਬਾਂਬੇ ਟਾਈਮਸ ਫੈਸ਼ਨ ਵੀਕ 2019' 'ਚ ਰੈਂਪ ਵਾਕ ਕੀਤਾ ਅਤੇ ਇਸ ਦੌਰਾਨ ਉਹ ਬੇਹੱਦ ਖੂਬਸੂਰਤ ਨਜ਼ਰ ਆਈ।
PunjabKesari
ਹਿਨਾ ਨੇ ਇਹ ਰੈਂਪ ਵਾਕ ਪ੍ਰਿਆਂਕ ਸ਼ਰਮਾ ਨਾਲ ਕੀਤਾ। ਹਿਨਾ ਨੇ ਰੈਂਪ ਵਾਕ ਦੌਰਾਨ ਪੀਚ ਕਲਰ ਦਾ ਲਹਿੰਗਾ ਪਾਇਆ ਸੀ ਜਦੋਂ ਕਿ ਪ੍ਰਿਆਂਕ ਵੀ ਇਸ ਰੰਗ ਦੀ ਸ਼ੇਰਵਾਨੀ ਪਹਿਨੇ ਨਜ਼ਰ ਆਏ।
PunjabKesari
ਦੱਸ ਦੇਈਏ ਕਿ ਦੋਵੇਂ ਰਿਐਲਿਟੀ ਸ਼ੋਅ 'ਬਿੱਗ ਬੌਸ 11' 'ਚ ਨਜ਼ਰ ਆਏ ਸਨ ਅਤੇ ਸ਼ੋਅ ਦੌਰਾਨ ਹੀ ਦੋਵਾਂ ਵਿਚਕਾਰ ਦੋਸਤੀ ਹੋਈ।
PunjabKesari
ਹਾਲਾਂਕਿ ਸ਼ੋਅ ਦੌਰਾਨ ਦੋਵੇਂ ਕਈ ਵਾਰ ਲੜਦੇ ਵੀ ਨਜ਼ਰ ਆਏ ਪਰ ਸ਼ੋਅ ਖਤਮ ਹੋਣ ਤੋਂ ਬਾਅਦ ਵੀ ਦੋਵਾਂ ਦੀ ਦੋਸਤੀ ਬਰਕਰਾਰ ਹੈ। ਸੋਸ਼ਲ ਮੀਡੀਆ 'ਤੇ ਵੀ ਦੋਵੇਂ ਅਕਸਰ ਤਸਵੀਰਾਂ ਸ਼ੇਅਰ ਕਰਦੇ ਹਨ।
PunjabKesari
ਦੱਸ ਦੇਈਏ ਕਿ ਹਿਨਾ ਖਾਨ ਇਨ੍ਹੀਂ ਦਿਨੀਂ 'ਕਸੌਟੀ ਜ਼ਿੰਦਗੀ ਕੀ 2' 'ਚ ਕੋਮੋਲਿਕਾ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ ਪਰ ਫਿਲਮਾਂ ਦੇ ਚਲਦੇ ਕੁਝ ਸਮੇਂ ਲਈ ਉਨ੍ਹਾਂ ਨੂੰ ਸ਼ੋਅ 'ਚੋਂ ਬ੍ਰੇਕ ਲੈਣਾ ਪਵੇਗਾ।
PunjabKesari
ਹਾਲ ਹੀ 'ਚ ਹਿਨਾ ਨੇ ਇਹ ਸਾਫ ਕੀਤਾ ਸੀ ਕਿ ਉਹ 5 ਤੋਂ 6 ਮਹੀਨੇ ਤੱਕ ਸ਼ੋਅ 'ਚ ਨਜ਼ਰ ਨਹੀਂ ਆਵੇਗੀ। ਇਸ ਦੇ ਨਾਲ ਹੀ ਉਨ੍ਹਾਂ ਨੇ ਕਿਹਾ ਕਿ ਉਹ ਸ਼ੋਅ ਛੱਡ ਨਹੀਂ ਰਹੀ ਹੈ।
PunjabKesari
ਇਸ ਇਵੈਂਟ 'ਚ ਹਿਨਾ ਖਾਨ ਤੋਂ ਇਲਾਵਾ ਡਾਇਨਾ ਪੈਂਟੀ, ਚਿਤਰਾਂਗਦਾ ਸਿੰਘ, ਕਰਿਸ਼ਮਾ ਕਪੂਰ, ਤਨੀਸ਼ਾ ਮੁਖਰਜ਼ੀ ਅਕੇ ਰਕੁਲ ਪ੍ਰੀਤ ਸਿੰਘ ਵਰਗੇ ਸਿਤਾਰਿਆਂ ਨੇ ਵੀ ਰੈਂਪ ਵਾਕ ਕੀਤਾ ਸੀ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News