ਮਲਾਇਕਾ ਦਾ ਪਿਆਰ ਅਰਜੁਨ ਨੂੰ ਪਿਆ ਮਹਿੰਗਾ, ਪਿਤਾ ਨੇ ਕੀਤਾ ਬੇਦਖਲ!

4/12/2019 5:00:16 PM

ਮੁੰਬਈ (ਬਿਊਰੋ) — ਇਨ੍ਹੀਂ ਦਿਨੀਂ ਬਾਲੀਵੁੱਡ ਦੀ ਖੂਬਸੂਰਤ ਅਦਾਕਾਰਾ ਮਲਾਇਕਾ ਅਰੋੜਾ ਤੇ ਅਰਜੁਨ ਕਪੂਰ ਖੂਬ ਸੁਰਖੀਆਂ ਬਟੋਰ ਰਹੇ ਹਨ। ਦੋਵਾਂ ਦਾ ਸੁਰਖੀਆਂ 'ਚ ਰਹਿਣ ਦਾ ਕਾਰਨ ਅਰਜੁਨ-ਮਲਾਇਕਾ ਦਾ ਆਫੇਅਰ ਹੈ। ਪਿਛਲੇ ਕਾਫੀ ਦਿਨਾਂ ਤੋਂ ਲਗਾਤਾਰ ਖਬਰਾਂ ਆ ਰਹੀਆਂ ਹਨ ਕਿ ਮਲਾਇਕਾ ਤੇ ਅਰਜੁਨ ਬਹੁਤ ਜਲਦ ਵਿਆਹ ਦੇ ਬੰਧਨ 'ਚ ਬੱਝ ਰਹੇ ਹਨ। ਇਸੇ ਦੌਰਾਨ ਅਰਜੁਨ ਕਪੂਰ ਨੂੰ ਲੈ ਕੇ ਇਕ ਅਜਿਹੀ ਖਬਰ ਸਾਹਮਣੇ ਆਈ ਹੈ, ਜਿਸ ਨੂੰ ਜਾਣ ਕੇ ਸਾਰੇ ਹੈਰਾਨ ਹਨ। ਦਰਅਸਲ ਬੋਨੀ ਕਪੂਰ ਦੇ ਨਾਂ ਤੋਂ ਚਲ ਰਹੇ ਇਕ ਫਰਜ਼ੀ ਅਕਾਊਂਟ 'ਤੇ ਇਕ ਸ਼ਖਸ ਨੇ ਅਜਿਹੀ ਪੋਸਟ ਸ਼ੇਅਰ ਕੀਤੀ ਹੈ, ਜਿਸ 'ਚ ਮਲਾਇਕਾ ਦੀ ਤਸਵੀਰ 'ਤੇ ਲਿਖਿਆ ਹੈ ਕਿ ''ਉਹ ਆਪਣੀ ਜ਼ਾਇਦਾਦ 'ਚੋਂ ਇਕ ਫੁੱਟੀ ਕੌੜੀ ਵੀ ਅਰਜੁਨ ਕਪੂਰ ਨੂੰ ਨਹੀਂ ਦੇਵੇਗਾ। ਬੋਨੀ ਕਪੂਰ ਦੇ ਇਸ ਫਰਜ਼ੀ ਪਰੋਫਾਈਲ ਵਾਲੇ ਕੁਮੈਂਟ 'ਤੇ ਇਕ ਯੂਜਰ ਨੇ ਲਿਖਿਆ ਹੈ ਕਿ ਨਾ ਦੇਣਾ ਅੰਕਲ ਜੀ ਮਲਾਇਕਾ ਕੋਲ ਬਹੁਤ ਪੈਸਾ ਹੈ''।


ਦੱਸ ਦਈਏ ਕਿ ਅਰਜੁਨ ਕਪੂਰ ਤੇ ਮਲਾਇਕਾ ਅਰੋੜਾ ਦੇ ਰਿਸ਼ਤੇ ਨੂੰ ਲੈ ਕੇ ਬੋਨੀ ਕਪੂਰ ਨੇ ਹਾਲੇ ਤੱਕ ਕੋਈ ਵੀ ਰਿਸਪਾਂਸ ਨਹੀਂ ਦਿੱਤਾ ਹੈ। ਸ਼ਾਇਦ ਇਸੇ ਕਰਕੇ ਸੋਸ਼ਲ ਮੀਡੀਆ 'ਤੇ ਇਸ ਤਰ੍ਹਾਂ ਦੀ ਕੁਮੈਂਟ ਬਾਜ਼ੀ ਕੀਤੀ ਜਾ ਰਹੀ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News