ਦੀਪਿਕਾ ਪਾਦੁਕੋਣ ਦਾ ਖੁਲਾਸਾ, ਸ਼੍ਰੀਦੇਵੀ ਨਾਲ ਆਖਿਰੀ ਵਾਰ ਫੋਨ ਤੇ ਹੋਈ ਸੀ ਇਹ ਗੱਲ

12/4/2019 10:47:46 AM

ਮੁੰਬਈ(ਬਿਊਰੋ)- ਮਰਹੂਮ ਅਭਿਨੇਤਰੀ ਸ਼੍ਰੀਦੇਵੀ ਚਾਹੇ ਇਸ ਦੁਨੀਆ ਵਿਚ ਨਹੀਂ ਰਹੀ ਪਰ ਉਨ੍ਹਾਂ ਦੀ ਚੰਗਿਆਈ ਅਤੇ ਉਨ੍ਹਾਂ ਦੇ ਕੰਮ ਨੂੰ ਅੱਜ ਵੀ ਲੋਕ ਯਾਦ ਕਰਦੇ ਹਨ। ਹਾਲ ਹੀ ਵਿਚ ਦੀਪਿਕਾ ਪਾਦੁਕੋਣ ਨੇ ਵੀ ਸ਼੍ਰੀਦੇਵੀ ਨਾਲ ਆਪਣੇ ਰਿਲੇਸ਼ਨ ਨੂੰ ਲੈ ਕੇ ਗੱਲ ਕੀਤੀ। ਸ਼੍ਰੀਦੇਵੀ ਨੂੰ ਯਾਦ ਕਰਦੇ ਹੋਏ ਦੀਪਿਕਾ ਨੇ ਕਿਹਾ,‘‘ਸਾਲ 2007 ਵਿਚ ਜਦੋਂ ਮੈਂ ਆਪਣਾ ਕਰੀਅਰ ਸ਼ੁਰੂ ਕੀਤਾ ਸੀ ਤਾਂ ਉਸ ਸਮੇਂ ਉਹ ਮੇਰੀ ਹਰ ਫਿਲਮ ਦੀ ਰਿਲੀਜ਼ ’ਤੇ ਮੈਨੂੰ ਮੈਸੇਜ ਕਰਦੀ ਸੀ। ਅੱਜ ਵੀ ਮੇਰੇ ਕੋਲ ਉਨ੍ਹਾਂ ਦੇ ਮੈਸੇਜ ਹਨ। ਮੈਂ ਸ਼੍ਰੀਦੇਵੀ ਮੈਮ ਨਾਲ ਬਹੁਤ ਅਟੈਚਡ ਸੀ, ਸ਼ਾਇਦ ਸਾਡੇ ਵਿਚਕਾਰ ਸਾਊਥ ਇੰਡੀਅਨ ਕਨੈਕਟ ਸੀ ਤਾਂ ਕਰਕੇ।
PunjabKesari
ਦੀਪਿਕਾ ਨੇ ਫਿਰ ਇਹ ਵੀ ਦੱਸਿਆ ਕਿ ਸ਼੍ਰੀਦੇਵੀ ਨਾਲ ਉਨ੍ਹਾਂ ਦੀ ਆਖਰੀ ਗੱਲਬਾਤ ਕਿਸ ਮੁੱਦੇ ’ਤੇ ਸੀ । ਦੀਪਿਕਾ ਨੇ ਕਿਹਾ,‘‘ਸਾਡੇ ਵਿਚਕਾਰ ਇੰਨਾ ਵਧੀਆ ਰਿਲੇਸ਼ਨ ਸੀ ਕਿ ਸਾਡੀ ਆਖਰੀ ਗੱਲਬਾਤ ਘਰ ’ਤੇ ਰਹਿਣ ਵਾਲੇ ਸਟਾਫ ਨਾਲ ਹੋਣ ਵਾਲੀਆਂ ਪ੍ਰੇਸ਼ਾਨੀਆਂ ਨੂੰ ਲੈ ਕੇ ਹੋਈ ਸੀ।’’ ਦੀਪਿਕਾ ਨੇ ਅੱਗੇ ਕਿਹਾ,‘‘ਮੈਂ ਆਪਣੇ ਜੀਵਨ ਵਿਚ ਜੋ ਕੁੱਝ ਵੀ ਕੀਤਾ ਹੈ ਉਸ ਵਿਚ ਉਨ੍ਹਾਂ ਦਾ ਸਪੋਰਟ ਹਮੇਸ਼ਾ ਰਿਹਾ ਹੈ। ਉਹ ਹਮੇਸ਼ਾ ਮੈਨੂੰ ਯਾਦ ਰਹੇਗੀ।’’
PunjabKesari
ਦੱਸ ਦੇਈਏ ਕਿ ਜਦੋਂ ਦੀਪਿਕਾ, ਸ਼੍ਰੀਦੇਵੀ ਬਾਰੇ ਗੱਲ ਕਰ ਰਹੀ ਸੀ ਤਾਂ ਬੋਨੀ ਕਪੂਰ ਇਹ ਗੱਲਾਂ ਸੁਣ ਕੇ ਕਾਫੀ ਭਾਵੁਕ ਹੋ ਗਏ ਸਨ। ਦੀਪਿਕਾ ਨੇ ਫਿਰ ਬੋਨੀ ਕਪੂਰ ਨੂੰ ਸੰਭਾਲਿਆ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News