ਪੰਜਾਬ ''ਚ ਕ੍ਰਿਏਟਿਵ ਇੰਸਟਾਗ੍ਰਾਮਰ ਨੂੰ ਲੱਭਣ ਤੇ ਅੱਗੇ ਵਧਾਉਣ ਲਈ ਲਾਂਚ ਹੋਇਆ ''ਬੌਰਨ ਆਨ ਇੰਸਟਾਗ੍ਰਾਮ''

12/20/2019 12:47:03 PM

ਚੰਡੀਗੜ੍ਹ (ਬਿਊਰੋ)— ਇੰਸਟਾਗ੍ਰਾਮ ਨੇ ਅੱਜ ਪੰਜਾਬ 'ਚ 'ਬੌਰਨ ਆਨ ਇੰਸਟਾਗ੍ਰਾਮ' ਪ੍ਰੋਗਰਾਮ ਲਾਂਚ ਕੀਤਾ। ਉਨ੍ਹਾਂ ਨੇ ਸੂਬੇ 'ਚ ਸਭ ਤੋਂ ਕ੍ਰਿਏਟਿਵ ਕੰਟੈਂਟ ਬਣਾਉਣ ਵਾਲੇ ਪ੍ਰਭਾਵਸ਼ਾਲੀ ਯੂਜ਼ਰਸ ਨੂੰ ਲੱਭਣ, ਉਨ੍ਹਾਂ ਨੂੰ ਸਾਹਮਣੇ ਲਿਆਉਣ ਤੇ ਉਨ੍ਹਾਂ ਨੂੰ ਅੱਗੇ ਵਧਾਉਣ ਲਈ ਇਹ ਪ੍ਰੋਗਰਾਮ ਲਾਂਚ ਕੀਤਾ ਹੈ। ਇਹ ਪ੍ਰੋਗਰਾਮ ਪ੍ਰਭਾਵਸ਼ਾਲੀ ਯੂਜ਼ਰਸ ਨੂੰ ਇੰਸਟਾਗ੍ਰਾਮ ਦੀ ਵੱਧ ਤੋਂ ਵੱਧ ਵਰਤੋਂ ਕਰਨ ਦੀ ਜਾਣਕਾਰੀ ਦੇਵੇਗਾ ਤੇ ਉਨ੍ਹਾਂ ਦੀ ਕਹਾਣੀ ਕਹਿਣ ਦੇ ਹੁਨਰ ਨੂੰ ਨਿਖਾਰੇਗਾ। ਫੇਸਬੁੱਕ ਇੰਡੀਆ ਦੇ ਪਾਰਟਨਰਸ਼ਿਪ ਹੈੱਡ ਮਨੀਸ਼ ਚੋਪੜਾ ਨੇ ਕਿਹਾ, ''ਬੌਰਨ ਆਨ ਇੰਸਟਾਗ੍ਰਾਮ' ਪੂਰੇ ਦੇਸ਼ ਦੇ ਛੋਟੇ ਤੇ ਵੱਡੇ ਸ਼ਹਿਰਾਂ 'ਚ ਕੰਟੈਂਟ 'ਚ ਦੇਖੀ ਗਈ ਕ੍ਰਿਏਟੀਵਿਟੀ ਨੂੰ ਅੱਗੇ ਵਧਾਉਣ ਦਾ ਇਕ ਪ੍ਰੋਗਰਾਮ ਹੈ। ਇਸ ਤਰ੍ਹਾਂ ਦੇ ਪ੍ਰੋਗਰਾਮ ਨਾਲ ਸਾਨੂੰ ਅੱਗੇ ਭਾਰਤ 'ਚ ਡਿਜੀਟਲ ਕੰਟੈਂਟ ਬਣਾਉਣ ਵਾਲੇ ਪ੍ਰਭਾਵਸ਼ਾਲੀ ਯੂਜ਼ਰਸ ਨਾਲ ਜੁੜਨ 'ਚ ਮਦਦ ਮਿਲੇਗੀ।'’
ਚੰਡੀਗੜ੍ਹ 'ਚ ਹੋਣ ਵਾਲੇ ਇਸ ਇਕ ਦਿਨਾ ਪ੍ਰੋਗਰਾਮ ਦੇ ਮੁੱਖ ਆਕਰਸ਼ਣ 'ਚ ਨੈਸ਼ਨਲ ਕ੍ਰਿਏਟਰ ਹਰਸ਼ ਬੈਨੀਵਾਲ (1.8 ਮਿਲੀਅਨ ਫਾਲੋਅਰਜ਼) ਦਾ ਇਕ ਮੈਂਟਰਸ਼ਿਪ ਸੈਸ਼ਨ ਸ਼ਾਮਲ ਸੀ। ਉਹ ਇਕ ਐਕਟਰ ਤੇ ਕਾਮੇਡੀਅਨ ਹਨ ਤੇ ਹਾਲ ਹੀ 'ਚ ਫਿਲਮ 'ਸਟੂਡੈਂਟ ਆਫ ਦਿ ਈਅਰ 2' 'ਚ ਨਜ਼ਰ ਆਏ ਸਨ। ਇਸ ਪ੍ਰੋਗਰਾਮ 'ਚ ਸਿੰਗਰ ਤੇ ਐਕਟਰ ਜੱਸੀ ਗਿੱਲ (6.2 ਮਿਲੀਅਨ ਫਾਲੋਅਰਜ਼) ਵੀ ਸ਼ਾਮਲ ਸਨ। ਜੱਸੀ ਗਿੱਲ ਨੇ ਆਪਣੇ ਇੰਸਟਾਗ੍ਰਾਮ ਤਜਰਬੇ ਬਾਰੇ ਦੱਸਦਿਆਂ ਕਿਹਾ, ‘'ਮੈਂ ਇਕ ਸਿੰਗਰ, ਐਕਟਰ ਤੇ ਪਰਫਾਰਮ ਹਾਂ ਤੇ ਇੰਸਟਾਗ੍ਰਾਮ ਇਕ ਅਜਿਹਾ ਪਲੇਟਫਾਰਮ ਹੈ, ਜਿਥੇ ਮੈਂ ਖੁਦ ਨੂੰ ਪੂਰੇ ਜੋਸ਼ ਨਾਲ ਪੇਸ਼ ਕਰ ਸਕਦਾ ਹਾਂ। ਇਥੇ ਆਪਣੇ ਫੈਨਜ਼ ਨਾਲ ਮੇਰਾ ਸਿੱਧਾ ਕਨੈਕਸ਼ਨ ਹੈ ਤੇ ਇਹ ਉਨ੍ਹਾਂ ਲੋਕਾਂ ਨੂੰ ਫਾਲੋਅ ਕਰਨ ਦਾ ਸਪੇਸ ਹੈ, ਜੋ ਮੈਨੂੰ ਪ੍ਰੇਰਿਤ ਕਰਦੇ ਹਨ।'’
 ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News