ਪਹਿਲੇ ਦਿਨ ਦੀ ਕਮਾਈ : ''ਤਾਨਾਜੀ'' ਨੇ ''ਛਪਾਕ'' ਨੂੰ ਛੱਡਿਆ ਪਿੱਛੇ

1/11/2020 3:04:01 PM

ਮੁੰਬਈ (ਬਿਊਰੋ) — 10 ਜਨਵਰੀ ਨੂੰ 2 ਵੱਡੀਆਂ ਫਿਲਮਾਂ ਰਿਲੀਜ਼ ਹੋਈਆਂ। ਦੀਪਿਕਾ ਪਾਦੂਕੋਣ ਦੀ 'ਛਪਾਕ' ਤੇ ਅਜੈ ਦੇਵਗਨ ਤੇ ਕਾਜੋਲ ਦੀ ਫਿਲਮ 'ਤਾਨਾਜੀ ਦਿ ਅਨਸੰਗ ਵਾਰੀਅਰ'। ਜਿਥੇ 'ਛਪਾਕ' ਐਸਿਡ ਅਟੈਕ ਪੀੜਤਾ ਲਕਸ਼ਮੀ ਅਗਰਵਾਲ ਦੇ ਜੀਵਨ 'ਤੇ ਆਧਾਰਿਤ ਹੈ, ਉਥੇ ਹੀ 'ਤਾਨਾਜੀ' ਬਹਾਦਰ ਮਰਾਠਾ ਸਰਦਾਰ ਤਾਨਾਜੀ ਦੀ ਜ਼ਿੰਦਗੀ 'ਤੇ ਆਧਾਰਿਤ ਹੈ। ਇਹ ਫਿਲਮ 2ਡੀ ਤੇ 3ਡੀ ਫਾਰਮੈਂਟ 'ਚ ਹੋਣ ਦੇ ਨਾਲ-ਨਾਲ ਹਿੰਦੀ ਤੇ ਮਰਾਠੀ ਦੋਵਾਂ ਸਕ੍ਰੀਨਸ  'ਚ ਮੌਜ਼ੂਦ ਹੈ। ਹੁਣ ਗੱਲ ਕਰੀਏ ਇਨ੍ਹਾਂ ਦੋਵਾਂ ਫਿਲਮਾਂ ਦੇ ਪਹਿਲੇ ਦਿਨ ਦੀ ਕਮਾਈ ਦੀ ਤਾਂ ਇਨ੍ਹਾਂ ਦਾ ਬਾਕਸ ਆਫਿਸ ਕਲੈਕਸ਼ਨ ਕੁਝ ਜ਼ਿਆਦਾ ਨਹੀਂ ਰਿਹਾ ਹੈ।

ਬਾਕਸ ਆਫਿਸ ਮੁਤਾਬਕ, 'ਤਾਨਾਜੀ' ਦੀ ਪਹਿਲੇ ਦਿਨ ਦੀ ਕਮਾਈ ਕਰੀਬ 16 ਕਰੋੜ ਰਹੀ ਹੈ। ਮਹਾਰਾਸ਼ਟਰ 'ਚ ਇਸ ਫਿਲਮ ਦਾ ਪ੍ਰਦਰਸ਼ਨ ਕਾਫੀ ਚੰਗਾ ਰਿਹਾ ਹੈ। ਉਥੇ ਹੀ ਨਾਰਥ ਤੇ ਈਸਟ ਇੰਡੀਆ 'ਚ ਵੀ ਇਸ ਫਿਲਮ ਨੂੰ ਲੋਕਾਂ ਨੇ ਪਸੰਦ ਕੀਤਾ। ਹਾਲਾਂਕਿ ਸਾਊਥ 'ਚ ਲੋਕਾਂ ਦਾ ਚੰਗਾ ਰਿਸਪੌਂਸ ਨਹੀਂ ਮਿਲਿਆ, ਇਸ ਵਜ੍ਹਾ ਕਰਕੇ ਉਥੇ ਕਮਾਈ ਨਹੀਂ ਹੋ ਸਕੀ। ਲੋਕਾਂ ਨੂੰ ਉਮੀਦ ਸੀ ਕਿ ਫਿਲਮ ਪਹਿਲੇ ਦਿਨ 10 ਕਰੋੜ ਕਮਾ ਲਵੇਗੀ ਪਰ ਉਮੀਦ ਤੋਂ ਜ਼ਿਆਦਾ ਅੱਗੇ ਨਿਕਲੀ।

 

ਗੱਲ ਕਰੀਏ ਫਿਲਮ 'ਛਪਾਕ' ਦੀ ਤਾਂ ਇਸ ਦੀ ਉਮੀਦ ਜਿੰਨ੍ਹੀ ਜ਼ਿਆਦਾ ਸੀ, ਉਨ੍ਹੀ ਚੰਗੀ ਓਪਨਿੰਗ ਇਸ ਨੂੰ ਨਹੀਂ ਮਿਲ ਸਕੀ। ਪਹਿਲੇ ਦਿਨ ਦੀ ਕਮਾਈ ਸਿਰਫ 4.75 ਕਰੋੜ ਹੀ ਰਹੀ। ਉਮੀਦ ਜਤਾਈ ਜਾ ਰਹੀ ਸੀ ਕਿ ਫਿਲਮ ਪਹਿਲੇ ਦਿਨ 6 ਕਰੋੜ ਤੋਂ ਜ਼ਿਆਦਾ ਦੀ ਕਮਾਈ ਕਰੇਗੀ ਪਰ ਅਜਿਹਾ ਨਾ ਹੋ ਸਕਿਆ। ਹਾਲਾਂਕਿ ਲੋਕਾਂ ਨੂੰ ਉਮੀਦ ਹੈ ਕਿ ਇਹ ਫਿਲਮ ਵੀਕੈਂਡ ਯਾਨੀ ਸ਼ਨੀਵਾਰ ਤੇ ਐਤਵਾਰ ਨੂੰ ਚੰਗਾ ਕਲੈਕਸ਼ਨ ਕਰ ਸਕਦੀ ਹੈ ਪਰ ਦੇਖਿਆ ਜਾਵੇ ਤਾਂ ਇਸ ਫਿਲਮ ਨੂੰ ਲੈ ਕੇ ਜਿੰਨਾ ਵਿਰੋਧ ਹੋਇਆ, ਉਨ੍ਹਾਂ ਹੀ ਇਸ ਫਿਲਮ ਨੂੰ ਸਮਰਥਨ ਵੀ ਮਿਲਿਆ। ਕਈ ਥਾਵਾਂ 'ਤੇ ਫਿਲਮ ਨੂੰ ਟੈਕਸ ਫਰੀ ਕਰ ਦਿੱਤਾ ਗਿਆ ਤੇ ਕਈ ਥਾਵਾਂ 'ਤੇ ਫਿਲਮ ਦਾ ਪਹਿਲਾਂ ਸ਼ੋਅ ਹੀ ਫਰੀ ਕਰ ਦਿੱਤਾ ਪਰ ਫਿਰ ਵੀ ਕਲੈਕਸ਼ਨ ਉਮੀਦ ਮੁਤਾਬਕ ਨਹੀਂ ਹੋ ਸਕਿਆ। ਕਲੈਕਸ਼ਨ ਭਾਵੇਂ ਹੀ ਘੱਟ ਹੋਇਆ ਪਰ ਲੋਕਾਂ ਨੂੰ 'ਛਪਾਕ' ਪਸੰਦ ਆ ਰਹੀ ਹੈ।

 

ਕੰਟਰੋਵਰਸੀ ਦਾ ਅਸਰ
'ਤਾਨਾਜੀ' ਨੂੰ ਲੈ ਕੇ ਕੋਈ ਵਿਵਾਦ ਨਹੀਂ ਹੋਇਆ ਪਰ ਦੀਪਿਕਾ ਦੇ ਜੇ. ਐੱਨ. ਯੂ. ਜਾਣ 'ਤੇ ਕੁਝ ਲੋਕਾਂ ਨੇ ਉਸ ਦੀ ਫਿਲਮ 'ਛਪਾਕ' ਦਾ ਬਾਅਏਕਾਟ ਕਰਨਾ ਸ਼ੁਰੂ ਕਰ ਦਿੱਤਾ ਸੀ। ਇਸ ਤੋਂ ਬਾਅਦ ਕੁਝ ਸੂਬਿਆਂ 'ਚ ਇਸ ਫਿਲਮ ਨੂੰ ਟੈਕਸ ਮੁਕਤ ਕਰ ਦਿੱਤਾ ਗਿਆ ਸੀ। ਦਿੱਲੀ 'ਚ ਤਾਂ ਕੁਝ ਵਿਦਿਆਰਥੀ ਸੰਗਠਨ ਨੇ 'ਛਪਾਕ' ਦਾ ਪਹਿਲਾ ਸ਼ੋਅ ਫਰੀ ਹੀ ਕਰਵਾ ਦਿੱਤਾ ਸੀ। ਉਥੇ ਹੀ ਕੁਝ ਨੇ 'ਤਾਨਾਜੀ' ਦੀਆਂ ਫਰੀ ਟਿਕਟਾਂ ਵੀ ਵੰਡੀਆਂ ਸਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News