ਫਿਲਮ ''ਸੁਫਨਾ'' ਨੇ ਬਾਕਸ ਆਫਿਸ ''ਤੇ ਮਾਰੀ ਵੱਡੀ ਬਾਜ਼ੀ, 4 ਦਿਨਾਂ ''ਚ ਕਮਾਏ ਇੰਨੇ ਕਰੋੜ

2/19/2020 4:49:12 PM

ਜਲੰਧਰ (ਬਿਊਰੋ) — ਪੰਜਾਬੀ ਫਿਲਮ 'ਸੁਫਨਾ' ਦੁਨੀਆ ਭਰ 'ਚ 14 ਫਰਵਰੀ ਨੂੰ ਰਿਲੀਜ਼ ਹੋਈ, ਜੋ ਬਾਕਸ ਆਫਿਸ 'ਤੇ ਸ਼ਾਨਦਾਰ ਕਮਾਈ ਕਰ ਰਹੀ ਹੈ। ਹਾਲ ਹੀ 'ਚ ਫਿਲਮ ਦੇ 4 ਦਿਨਾਂ ਦੀ ਕਮਾਈ ਅੰਕੜੇ ਸਾਹਮਣੇ ਆਏ ਹਨ, ਜਿਸ ਮੁਤਾਬਕ ਇਸ ਫਿਲਮ ਨੇ 4 ਦਿਨਾਂ 'ਚ ਵਲਰਡ ਵਾਈਡ 9.10 ਕਰੋੜ ਦੀ ਕੁਲੈਕਸ਼ਨ ਕੀਤੀ ਹੈ। ਇਸ ਫਿਲਮ 'ਚ ਐਮੀ ਵਿਰਕ ਤੇ ਤਾਨੀਆ ਮੁੱਖ ਭੂਮਿਕਾ 'ਚ ਹਨ, ਜਿਨ੍ਹਾਂ ਨਾਲ ਜਗਜੀਤ ਸੰਧੂ, ਸੀਮਾ ਕੌਸ਼ਲ, ਜੈਸਮੀਨ ਬਾਜਵਾ, ਕਾਕਾ ਕੌਟਕੀ, ਮੋਹੀਨੀ ਤੂਰ, ਲੱਖਾ ਲਹਿਰੀ, ਬਲਵਿੰਦਰ ਬੁਲੇਟ, ਰਬਾਬ ਕੌਰ ਤੇ ਮਿੰਟੂ ਕਾਪਾ ਆਪਣੀ ਅਦਾਕਾਰੀ ਦਿਖਾਉਂਦੇ ਨਜ਼ਰ ਆ ਰਹੇ ਹਨ। ਇਸ ਫਿਲਮ ਨੂੰ ਗੁਰਪ੍ਰੀਤ ਸਿੰਘ ਤੇ ਨਵਨੀਤ ਵਿਰਕ ਨੇ ਪ੍ਰੋਡਿਊਸ ਕੀਤਾ ਹੈ, ਜਿਸ ਦੇ ਲੇਖਕ ਅਤੇ ਡਾਇਰੈਕਟਰ ਜਗਦੀਪ ਸਿੱਧੂ ਹਨ।

ਦੱਸ ਦਈਏ ਕਿ ਫਿਲਮ 'ਸੁਫਨਾ' ਦੀ ਕਹਾਣੀ ਨਰਮਾਂ ਚੁਗਣ ਵਾਲੇ ਮਿਹਨਤਕਸ਼ ਪਰਿਵਾਰਾਂ ਦੇ ਆਲੇ-ਦੁਆਲੇ ਘੁੰਮਦੀ ਹੈ। ਫਿਲਮ ਦੀ ਨਾਇਕਾ ਚਾਹੁੰਦੀ ਹੈ ਉਸ ਦਾ ਜੀਵਨ ਸਾਥੀ ਪੜ੍ਹਿਆ-ਲਿਖਿਆ ਤੇ ਗੁਜਾਰੇ ਜੋਗੀ ਨੌਕਰੀ ਜ਼ਰੂਰ ਕਰਦਾ ਹੋਵੇ, ਜੋ ਉਸ ਦੇ ਜ਼ਿੰਦਗੀ ਦੇ ਚਾਅ ਅਤੇ ਸੁਫਨੇ ਪੂਰੇ ਕਰ ਸਕੇ। ਇਸ ਫਿਲਮ ਦਾ ਅੰਤ ਬਹੁਤ ਹੀ ਦਿਲਚਸਪ ਅਤੇ ਸੁਖਦ ਭਰਿਆ ਹੈ। ਫਿਲਮ ਦਾ ਗੀਤ ਸੰਗੀਤ ਬਹੁਤ ਵਧੀਆ ਹੈ। ਇਕ ਗੱਲ ਹੋਰ ਕਿ ਇਸ ਫਿਲਮ 'ਚ ਚਰਚਿਤ ਚਿਹਰਿਆਂ ਦੀ ਬਜਾਏ ਰੰਗਮੰਚ ਦੇ ਪਰਪੱਕ ਕਲਾਕਾਰਾਂ ਨੂੰ ਖੁੱਲ੍ਹ ਕੇ ਅੱਗੇ ਆਉਣ ਦਾ ਮੌਕਾ ਦਿੱਤਾ ਗਿਆ ਹੈ। ਫਿਲਮ ਦੀ ਕਾਮੇਡੀ ਬੜੀ ਸਾਰਥਕ ਤੇ ਦਿਲਚਸਪ ਹੈ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News