'ਅਵੈਂਜਰਸ ਐਂਡਗੇਮ' ਨੇ ਤੋੜ ਦਿੱਤੇ ਬਾਕਸ ਆਫਿਸ 'ਤੇ ਸਾਰੇ ਰਿਕਾਰਡ

4/29/2019 3:19:02 PM

ਨਵੀਂ ਦਿੱਲੀ (ਬਿਊਰੋ) — ਮਾਰਵਲ ਦੀ ਸੁਪਰਹੀਰੋ ਸੀਰੀਜ਼ ਦੀ ਆਖਰੀ ਫਿਲਮ ਆਖੀ ਜਾ ਰਹੀ 'ਅਵੈਂਜਰਸ ਐਂਡਗੇਮ' 'ਚ ਭਾਰਤੀ ਬਾਕਸ ਆਫਿਸ 'ਤੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। 'ਅਵੈਂਜਰਸ...' ਨੇ ਪਹਿਲੇ ਵੀਕੈਂਡ 'ਚ 157 ਕਰੋੜ ਤੋਂ ਜ਼ਿਆਦਾ ਕਮਾਈ ਕੀਤੀ ਹੈ। 'ਅਵੈਂਜਰਸ ਐਂਡਗੇਮ' ਭਾਰਤ 'ਚ ਤਿੰਨ ਦਿਨ 'ਚ ਹਿੰਦੀ ਤੇ ਅੰਗਰੇਜੀ 'ਚ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਬਣ ਗਈ ਹੈ। 'ਅਵੈਂਜਰਸ ਐਂਡਗੇਮ' ਭਾਰਤ 'ਚ ਹੁਣ ਤੱਕ ਦੀ ਸਭ ਤੋਂ ਵੱਡੀ ਓਪਨਰ ਹੈ। ਟ੍ਰੇਡ ਐਨਾਲਿਸਟ ਤਰਣ ਆਦਰਸ਼ ਨੇ ਫਿਲਮ ਦੀ ਕਮਾਈ ਦੇ ਨਵੇਂ ਆਂਕੜੇ ਸ਼ੇਅਰ ਕੀਤੇ ਹਨ।

 

ਇਸ ਦੇ ਮੁਤਾਬਕ, 'ਅਵੈਂਜਰਸ ਐਂਡਗੇਮ' ਨੇ ਸ਼ੁੱਕਰਵਾਰ ਨੂੰ 53.10 ਕਰੋੜ, ਸ਼ਨੀਵਾਰ ਨੂੰ 51.40 ਕਰੋੜ, ਐਤਵਾਰ ਨੂੰ 52.70 ਕਰੋੜ ਦੀ ਕਮਾਈ ਕੀਤੀ। ਇਸ ਤਰ੍ਹਾਂ ਭਾਰਤ 'ਚ ਹੁਣ ਤੱਕ 'ਅਵੈਂਜਰਸ ਐਂਡਗੇਮ' ਦੀ ਕਮਾਈ 157.20 ਕਰੋੜ ਰੁਪਏ ਹੈ। ਜਦੋਂਕਿ ਫਿਲਮ ਦਾ ਗ੍ਰਾਸ ਬਾਕਸ ਆਫਿਸ ਕਲੈਕਸ਼ਨ 187.14 ਕਰੋੜ ਰੁਪਏ ਹੈ। 'ਅਵੈਂਜਰਸ ਐਂਡਗੇਮ' ਪਹਿਲੀ ਫਿਲਮ ਹੈ, ਜਿਸ ਨੇ ਸ਼ੁਰੂਆਤੀ ਤਿੰਨ ਦਿਨ 'ਚ ਰੋਜ਼ਾਨਾ 50 ਕਰੋੜ ਤੋਂ ਜ਼ਿਆਦਾ ਕਮਾਈ ਕੀਤੀ ਹੈ।

 

'ਅਵੈਂਜਰਸ ਐਂਡਗੇਮ' ਨੇ ਤੋੜਿਆ ਮਾਰਵਲ ਦਾ ਇਹ ਰਿਕਾਰਡ

ਤਰਣ ਆਦਰਸ਼ ਮੁਤਾਬਕ, 'ਅਵੈਂਜਰਸ ਐਂਡਗੇਮ' ਨੇ ਇਸ ਸੀਰੀਜ਼ ਦੀ ਪਿਛਲੀ ਫਿਲਮ 'ਅਵੈਂਜਰਸ ਇੰਫੀਨਿਟੀ' ਵਾਰ ਦੀ ਕਮਾਈ ਦਾ ਓਪਨਿੰਗ ਵੀਕੈਂਡ ਰਿਕਾਰਡ ਤੋੜ ਦਿੱਤਾ ਹੈ। ਸਾਲ 2018 'ਚ ਰਿਲੀਜ਼ ਹੋਈ ਇਸ ਫਿਲਮ ਨੂੰ 2000 ਤੋਂ ਜ਼ਿਆਦਾ ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਸੀ। ਫਿਲਮ ਨੇ ਓਪਨਿੰਗ ਵੀਕੈਂਡ 'ਚ 94.30 ਕਰੋੜ ਦੀ ਕਮਾਈ ਕੀਤੀ ਸੀ। ਜਦੋਂਕਿ 2019 'ਚ ਰਿਲੀਜ਼ ਹੋਈ 'ਅਵੈਂਜਰਸ ਐਂਡਗੇਮ' ਨੇ 2845 ਸਕ੍ਰੀਨ 'ਤੇ 157.20 ਕਰੋੜ ਦੀ ਕਮਾਈ ਕੀਤੀ ਹੈ। 
 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News