''ਅਵੈਂਜਰਸ ਐਂਡਗੇਮ'' ਨੇ ਤੋੜੇ ਸਾਰੇ ਰਿਕਾਰਡ, ਬਿਲੀਅਨ ਡਾਲਰਾਂ ''ਚ ਪੁੱਜੀ ਕਮਾਈ

5/8/2019 9:23:53 AM

ਨਵੀਂ ਦਿੱਲੀ (ਬਿਊਰੋ) — ਹਾਲੀਵੁੱਡ ਫਿਲਮ 'ਅਵੈਂਜਰਸ ਐਂਡਗੇਮ' ਨੇ ਕਮਾਈ ਦੇ ਸਾਰੇ ਰਿਕਾਰਡ ਤੋੜ ਦਿੱਤੇ ਹਨ। ਹੁਣ ਤੱਕ ਇਸ ਫਿਲਮ ਦੀ ਵਰਲਡਵਾਈਡ ਕਮਾਈ 2.188 ਬਿਲੀਅਨ ਡਾਲਰ ਯਾਨੀ ਲੱਗਭਗ 14 ਹਜ਼ਾਰ ਕਰੋੜ ਰੁਪਏ ਤੋਂ ਵੀ ਅੱਗੇ ਨਿਕਲ ਗਈ ਹੈ। ਇਸ ਦੇ ਨਾਲ ਹੀ 'ਅਵੈਂਜਰਸ ਐਂਡਗੇਮ' ਨੇ ਫਿਲਮ 'ਟਾਈਟੈਨਿਕ ਦਾ ਰਿਕਾਰਡ ਤੋੜ ਦਿੱਤਾ ਹੈ। ਇਹ ਫਿਲਮ ਸਭ ਤੋਂ ਤੇਜ਼ ਕਮਾਈ ਕਰਨ ਦੇ ਮਾਮਲੇ 'ਚ ਪਹਿਲੇ ਨੰਬਰ 'ਤੇ ਪਹੁੰਚ ਗਈ ਹੈ। ਦੱਸ ਦਈਏ ਕਿ 'ਅਵੈਂਜਰਸ ਐਂਡਗੇਮ' ਭਾਰਤੀ ਫਿਲਮਾਂ ਨੂੰ ਪਹਿਲਾਂ ਹੀ ਬਹੁਤ ਪਿੱਛੇ ਛੱਡ ਚੁੱਕੀ ਹੈ।

ਬਾਕਸ ਆਫਿਸ ਦੇ ਅੰਕੜਿਆਂ ਮੁਤਾਬਕ 10 ਦਿਨਾਂ ਦੇ ਕਲੈਕਸ਼ਨ ਤੋਂ ਬਾਅਦ 'ਅਵੈਂਜਰਸ ਐਂਡਗੇਮ' ਨੇ ਸਭ ਤੋਂ ਜ਼ਿਆਦਾ 2.188 ਬਿਲੀਅਨ ਡਾਲਰ ਦੀ ਕਮਾਈ ਕਰ ਲਈ ਹੈ। ਇਸ ਤੋਂ ਪਹਿਲਾਂ ਤੱਕ 1997 'ਚ ਆਈ ਟਾਈਟੈਨਿਕ ਨੂੰ ਅਜਿਹਾ ਕਰਨ 'ਚ 11 ਦਿਨ ਦਾ ਸਮਾਂ ਲੱਗਿਆ ਸੀ। ਅਵਤਾਰ ਨੇ ਇਹ ਕੰਮ 47 ਦਿਨਾਂ 'ਚ ਕੀਤਾ ਸੀ ਅਤੇ ਇਸ 'ਤੇ 2.78 ਬਿਲੀਅਨ ਡਾਲਰ ਦੀ ਕਮਾਈ ਦੇ ਨਾਲ ਪਹਿਲੇ ਨੰਬਰ 'ਤੇ ਹੈ। ਹੁਣ ਤੱਕ ਦੁਨੀਆ 'ਚ 2 ਬਿਲੀਅਨ ਡਾਲਰ ਦੀ ਕਮਾਈ ਕਰਨ ਵਾਲੀ ਸਿਰਫ 5 ਹੀ ਫਿਲਮਾਂ ਹਨ।

ਅਵਤਾਰ : 2009 'ਚ ਰਿਲੀਜ਼ ਹੋਈ ਨਿਰਦੇਸ਼ਕ ਜੇਮਸ ਕੈਮਰੂਨ ਦੀ ਇਹ ਫਿਲਮ ਕਾਲਪਨਿਕ ਵਿਗਿਆਨ 'ਤੇ ਆਧਾਰਿਤ ਹੈ। ਫਿਲਮ ਅਵਤਾਰ ਦਾ ਲੇਖਨ ਅਤੇ ਡਾਇਰੈਕਸ਼ਨ ਜੇਮਸ ਕੈਮਰੂਨ ਨੇ ਹੀ ਕੀਤਾ ਸੀ। ਰਿਲੀਜ਼ ਦੇ ਬਾਅਦ ਇਹ ਫਿਲਮ ਸਾਰੇ ਰਿਕਾਰਡ ਤੋੜਦੇ ਹੋਏ ਵਿਸ਼ਵ ਦੀ ਸਭ ਤੋਂ ਵੱਧ ਕਮਾਈ ਕਰਨ ਵਾਲੀ ਫਿਲਮ ਬਣੀ ਸੀ। ਇਸ ਫਿਲਮ ਨੇ 2.78 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ।

ਟਾਈਟੈਨਿਕ : 1997 'ਚ ਰਿਲੀਜ਼ ਕੀਤੀ ਗਈ ਇਸ ਫਿਲਮ ਨੂੰ ਜੇਮਸ ਕੈਮਰੂਨ ਨੇ ਡਾਇਰੈਕਟ ਕੀਤਾ ਸੀ। ਸੱਚੀ ਘਟਨਾ 'ਤੇ ਆਧਾਰਿਤ ਇਸ ਫਿਲਮ ਨੇ 2.187 ਬਿਲੀਅਨ ਡਾਲਰ ਦੀ ਕਮਾਈ ਕੀਤੀ ਸੀ।

ਸਟਾਰ ਵਾਰਸ ਦਿ ਫੋਰਸ ਅਵੈਕੈਂਸ : ਸਟਾਰ ਵਾਰਸ ਫਿਲਮ ਕਮਾਈ ਦੇ ਮਾਮਲੇ 'ਚ ਦੁਨੀਆ ਦੀ ਤੀਸਰੀ ਸਭ ਤੋ ਵੱਡੀ ਫਿਲਮ ਸਾਬਤ ਹੋਈ ਸੀ। ਵਿਗਿਆਨ 'ਤੇ ਆਧਾਰਿਤ ਇਸ ਫਿਲਮ ਦਾ ਨਿਰਦੇਸ਼ਨ ਜੇਜੇ ਅਬ੍ਰਾਹਮ ਨੇ ਕੀਤਾ ਸੀ।

ਅਵੇਂਜਰਸ ਇਨਫਿਨਿਟੀ : 2018 'ਚ ਰਿਲੀਜ਼ ਹੋਈ ਇਸ ਫਿਲਮ ਨੂੰ ਮਾਰਵਲ ਸਿਨੇਮੈਟਿਕ ਯੂਨੀਵਰਸ ਨੇ ਬਣਾਇਆ ਸੀ। ਇਹ ਫਿਲਮ ਅਵੇਂਜਰਸ ਐਂਡ ਗੇਮ ਤੋਂ ਪਹਿਲਾਂ ਦੀ ਫਿਲਮ ਸੀ। ਕਮਾਈ ਦੇ ਮਾਮਲੇ 'ਚ ਇਹ ਦੁਨੀਆ ਦੀ ਚੌਥੀ ਫਿਲਮ ਸਾਬਤ ਹੋਈ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News