ਬਾਕਸ ਆਫਿਸ 'ਤੇ 'ਅਰਦਾਸ ਕਰਾਂ' ਦੀ ਹੋਈ ਬੱਲੇ-ਬੱਲੇ, ਜਾਣੋ ਪਹਿਲੇ ਦਿਨ ਦੀ ਕੁਲੈਕਸ਼ਨ

7/21/2019 5:04:01 PM

ਜਲੰਧਰ (ਬਿਊਰੋ) : 19 ਜੁਲਾਈ ਨੂੰ ਦੁਨੀਆਂ ਭਰ 'ਚ ਰਿਲੀਜ਼ ਹੋਈ ਗਿੱਪੀ ਗਰੇਵਾਲ ਦੀ ਪੰਜਾਬੀ ਫਿਲਮ 'ਅਰਦਾਸ ਕਰਾਂ' ਨੂੰ ਹਰ ਪਾਸੇ ਤੋਂ ਸਰਾਹਿਆ ਜਾ ਰਿਹਾ ਹੈ। ਇਸ ਫਿਲਮ ਦੀ ਕਮਾਈ ਦੇ ਪਹਿਲੇ ਦਿਨ ਦੇ ਆਂਕੜੇ ਸਾਹਮਣੇ ਆ ਚੁੱਕੇ ਹਨ। ਜੀ ਹਾਂ, 'ਅਰਦਾਸ ਕਰਾਂ' ਫਿਲਮ ਨੇ ਪਹਿਲੇ ਦਿਨ ਭਾਰਤ 'ਚ 1.50 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਪੰਜਾਬੀ ਇੰਡਸਟਰੀ ਲਈ ਵਰਦਾਨ ਦੱਸੀ ਜਾ ਰਹੀ ਇਹ ਫਿਲਮ ਹਰ ਪੱਖ ਤੋਂ ਪੂਰੀ ਤਰ੍ਹਾਂ ਮਜ਼ਬੂਤ ਹੈ। ਦੱਸ ਦਈਏ ਕਿ ਸਾਲ 2016 'ਚ ਆਈ ਫਿਲਮ 'ਅਰਦਾਸ' ਦਾ ਸੀਕਵਲ ਹੈ। 'ਅਰਦਾਸ ਕਰਾਂ' ਪੰਜਾਬੀ ਸਿਨੇਮਾ 'ਚ ਬਣ ਰਹੀਆਂ ਹੋਰਨਾਂ ਫਿਲਮਾਂ ਤੋਂ ਥੋੜਾ ਹੱਟ ਕੇ ਬਣਾਈ ਗਈ ਹੈ, ਜਿਸ 'ਚ ਫਿਲਮ ਦੇ ਨਿਰਮਾਤਾ ਕਾਮਯਾਬ ਹੁੰਦੇ ਨਜ਼ਰ ਆ ਰਹੇ ਹਨ।

 

 
 
 
 
 
 
 
 
 
 
 
 
 
 

First day 🙏🏽 thank you for all your support ❤️

A post shared by Ardaas Karaan (@ardaaskaraan) on Jul 20, 2019 at 10:57am PDT

ਇਸ ਫਿਲਮ 'ਚ ਗਿੱਪੀ ਗਰੇਵਾਲ, ਰਾਣਾ ਰਣਵੀਰ, ਗੁਰਪ੍ਰੀਤ ਘੁੱਗ, ਯੋਗਰਾਜ ਸਿੰਘ, ਮਲਕੀਤ ਰੌਣੀ, ਸਰਦਾਰ ਸੋਹੀ, ਮਿਹਰਾ ਵਿਜ, ਜਪਜੀ ਖਹਿਰਾ ਤੇ ਕਈ ਹੋਰ ਨਾਮੀ ਚਿਹਰੇ ਨਜ਼ਰ ਆ ਰਹੇ ਹਨ। ਇਸ ਫਿਲਮ ਨੂੰ ਗਿੱਪੀ ਗਰੇਵਾਲ ਨੇ ਡਾਇਰੈਕਟ ਕੀਤਾ ਹੈ ਅਤੇ ਕਹਾਣੀ ਲਿਖਣ 'ਚ ਗਿੱਪੀ ਗਰੇਵਾਲ ਦਾ ਸਾਥ ਰਾਣਾ ਰਣਬੀਰ ਨੇ ਦਿੱਤਾ ਹੈ। ਜਦੋਂਕਿ ਫਿਲਮ ਦੇ ਡਾਇਲਾਗਸ ਵੀ ਰਾਣਾ ਰਣਬੀਰ ਨੇ ਲਿਖੇ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News