ਲੋਕਾਂ ਦੀ ਪਸੰਦ ''ਤੇ ਖਰੀ ਨਾ ਉਤਰੀ ''ਸਟੂਡੈਂਟ ਆਫ ਦਿ ਏਅਰ 2'', ਜਾਣੋ ਪਹਿਲੇ ਦਿਨ ਦੀ ਕਮਾਈ
5/12/2019 9:46:13 AM
ਮੁੰਬਈ (ਬਿਊਰੋ) — ਬਾਲੀਵੁੱਡ ਐਕਟਰ ਟਾਈਗਰ ਸ਼ਰਾਫ, ਅਨੰਨਿਆ ਪਾਂਡੇ ਤੇ ਤਾਰਾ ਸੁਤਾਰਿਆ ਦੀ ਫਿਲਮ 'ਸਟੂਡੈਂਟ ਆਫ ਦਿ ਏਅਰ 2' ਬੀਤੇ ਸ਼ੁੱਕਰਵਾਰ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਨੂੰ ਪਹਿਲੇ ਦਿਨ ਮਿਲਿਆ-ਜੁਲਿਆ ਹੀ ਰਿਸਪੌਂਸ ਮਿਲਿਆ ਹੈ। ਕੁਝ ਲੋਕਾਂ ਨੂੰ ਇਹ ਫਿਲਮ ਪਸੰਦ ਆਈ ਤੇ ਕੁਝ ਲੋਕਾਂ ਨੇ ਇਸ ਫਿਲਮ ਦੀ ਬੁਰਾਈ ਕਰ ਰਹੇ ਹਨ। 'ਸਟੂਡੈਂਟ ਆਫ ਦਿ ਏਅਰ 2' ਨੂੰ ਕਰਨ ਜੌਹਰ ਨੇ ਪ੍ਰੋਡਿਊਸ ਕੀਤਾ ਹੈ। ਫਿਲਮ ਨੇ ਪਹਿਲੇ ਦਿਨ 12.06 ਕਰੋੜ ਦਾ ਕਾਰੋਬਾਰ ਕਰਕੇ ਚੰਗੀ ਸ਼ੁਰੂਆਤ ਕੀਤੀ ਹੈ।
Top *Day 1* biz - 2019...
— taran adarsh (@taran_adarsh) May 11, 2019
1. #Kalank ₹ 21.60 cr [Wed]
2. #Kesari ₹ 21.06 cr [Thu]
3. #GullyBoy ₹ 19.40 cr [Thu]
4. #TotalDhamaal ₹ 16.50 cr
5. #SOTY2 ₹ 12.06 cr
Note: HINDI films. ₹ 10 cr+ openers included in the list.
India biz.
ਦੱਸ ਦਈਏ ਕਿ ਇਹ ਟਾਈਗਰ ਸ਼ਰਾਫ ਦੀ ਦੂਜੀ ਫਿਲਮ ਹੈ, ਜਿਸ ਨੇ ਪਹਿਲੇ ਦਿਨ ਜ਼ਿਆਦਾ ਕਮਾਈ ਕੀਤੀ ਹੈ। ਸਾਲ 2012 'ਚ ਕਰਨ ਜੌਹਰ ਨੇ ਆਲੀਆ ਭੱਟ, ਵਰੁਣ ਧਵਨ ਤੇ ਸਿਧਾਰਥ ਮਲਹੋਤਰਾ ਨੂੰ ਲਾਂਚ ਕਰਦੇ ਹੋਏ ਫਿਲਮ ਬਣਾਈ ਸੀ, ਜਿਸ ਦਾ ਨਾਂ 'ਸਟੂਡੈਂਟ ਆਫ ਦਿ ਏਅਰ 2' ਸੀ। ਇਸ ਫਿਲਮ ਦੇ ਸਿਤਾਰੇ ਭਾਵੇਂ ਹੀ ਅੱਜ ਵੱਡੇ ਸਿਤਾਰੇ ਬਣ ਚੁੱਕੇ ਹਨ ਪਰ ਇਹ ਫਿਲਮ ਕਰਨ ਜੌਹਰ ਦੀ ਸਭ ਤੋਂ ਖਰਾਬ ਫਿਲਮਾਂ 'ਚ ਟੌਪ 'ਤੇ ਹੈ (ਏ ਦਿਲ ਹੈ ਮੁਸ਼ਕਿਲ ਤੇ ਇਸ ਕੇ ਬੀਚ ਕੰਨਫਿਊਜ ਹੂੰ ਵੈਸੇ)।
Tiger Shroff versus Tiger Shroff... *Day 1* biz...
— taran adarsh (@taran_adarsh) May 11, 2019
2018: #Baaghi2 ₹ 25.10 cr
2019: #SOTY2 ₹ 12.06 cr
2016: #Baaghi ₹ 11.94 cr
2016: #AFlyingJatt ₹ 7.10 cr [Thu]
2017: #MunnaMichael ₹ 6.65 cr
2014: #Heropanti ₹ 6.63 cr
India biz.
ਇਸ ਫਿਲਮ ਦਾ ਜਦੋਂ ਸੀਕਵਲ ਬਣਨ ਬਾਰੇ ਪਤਾ ਲੱਗਾ ਉਦੋਂ ਹੀ ਮਨ 'ਚ ਆਇਆ ਕਿ ਕਿਉਂ-ਕਿਉਂ? ਸਾਡੇ 'ਤੇ ਇਹ ਟੌਰਚਰ ਕਿਉਂ? ਫਾਇਨਲੀ ਇਹ ਫਿਲਮ ਰਿਲੀਜ਼ ਹੋਈ ਤੇ ਟਾਈਗਰ ਸ਼ਰਾਫ, ਅਨੰਨਿਆ ਪਾਂਡੇ ਤੇ ਤਾਰਾ ਸੁਤਾਰਿਆ ਬੈਚ 2019 ਦੇ ਸਟੂਡੈਂਟ ਬਣ ਕੇ ਸਾਡੇ ਸਾਹਮਣੇ ਆਏ ਹਨ। ਫਿਲਮ ਤੋਂ ਕਾਫੀ ਉਮੀਦਾਂ ਸਨ ਪਰ ਇਹ ਫਿਲਮ ਦਰਸ਼ਕਾਂ ਦੀਆਂ ਉਮੀਦਾਂ 'ਤੇ ਬਿਲਕੁਲ ਖਰੀ ਨਹੀਂ ਉਤਰੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ