ਪਹਿਲੇ ਦਿਨ ਹੀ 'ਦੋ ਦੂਣੀ ਪੰਜ' ਦੀ ਹੋਈ ਬੱਲੇ-ਬੱਲੇ, ਜਾਣੋ ਕੁਲ ਕੁਲੈਕਸ਼ਨ

1/13/2019 11:32:53 AM

ਜਲੰਧਰ (ਬਿਊਰੋ) : ਸਿੱਖਿਆ ਢਾਂਚੇ 'ਤੇ ਬਾ-ਕਮਾਲ ਵਿਅੰਗ ਕਰਨ ਵਾਲੀ ਪੰਜਾਬੀ ਫਿਲਮ 'ਦੋ ਦੂਣੀ ਪੰਜ' 11 ਜਨਵਰੀ ਨੂੰ ਦੁਨੀਆਭਰ 'ਚ ਰਿਲੀਜ਼ ਹੋ ਚੁੱਕੀ ਹੈ। ਫਿਲਮ ਦੀ ਸਮੁੱਚੀ ਟੀਮ ਬੇਹੱਦ ਉਤਸ਼ਾਹਿਤ ਹੈ ਤੇ ਉਸ ਤੋਂ ਵੱਧ ਉਤਸ਼ਾਹ ਦਰਸ਼ਕਾਂ 'ਚ ਦੇਖਣ ਨੂੰ ਮਿਲਿਆ। ਕਹਾਣੀ ਅਤੇ ਕਿਰਦਾਰ ਫਿਲਮ ਦੀ ਰੀੜ੍ਹ ਦੀ ਹੱਡੀ ਹੁੰਦੇ ਹਨ ਪਰ ਇਨ੍ਹਾਂ ਦੀ ਤਾਰੀਫ ਤੋਂ ਪਹਿਲਾਂ ਸੰਗੀਤ ਹੈ, ਜੋ ਦਰਸ਼ਕਾਂ ਦਾ ਧਿਆਨ ਫਿਲਮ ਵੱਲ ਲੈ ਕੇ ਜਾਂਦਾ ਹੈ। ਜਦੋਂ ਰੈਪ ਦਾ ਸੁਪਰ ਸਟਾਰ ਬਾਦਸ਼ਾਹ ਅਤੇ ਅੰਮ੍ਰਿਤ ਮਾਨ ਇਕੱਠੇ ਹੋਣ ਤਾਂ ਕਮਾਲ ਹੋਣਾ ਕੁਦਰਤੀ ਹੈ। ਇਹੀ ਕਾਰਨ ਹੈ ਕਿ ਇਸ ਜੋੜੀ ਫਿਲਮ 'ਦੋ ਦੂਣੀ ਪੰਜ' ਨੇ ਦਰਸ਼ਕਾਂ ਨੂੰ ਲਗਾਤਾਰ ਟੁੰਬ ਰਹੀ ਹੈ। ਜੀ ਹਾਂ ਇਹ ਅਸੀਂ ਨਹੀਂ ਸਗੋਂ ਰੈਪਰ ਬਾਦਸ਼ਾਹ ਜੀ ਦਾ ਕਹਿਣਾ ਹੈ। ਦਰਅਸਲ ਹਾਲ ਹੀ 'ਚ ਬਾਦਸ਼ਾਹ ਨੇ ਆਪਣੇ ੰਿਸਟਾਗ੍ਰਾਮ 'ਤੇ 'ਦੋ ਦੂਣੀ ਪੰਜ' ਦੀ ਕਮਾਈ ਦੱਸੀ ਹੈ। ਦੱਸ ਦਈਏ ਕਿ ਫਿਲਮ ਨੇ ਪਹਿਲੇ ਦਿਨ 1 ਕਰੋੜ 10 ਲੱਖ ਦਾ ਕਾਰੋਬਾਰ ਕੀਤਾ ਹੈ। ਇਸ ਦੀ ਜਾਣਕਾਰੀ ਬਾਦਸ਼ਾਹ ਨੇ ਆਪਣੇ ਇੰਸਟਾਗ੍ਰਾਮ 'ਤੇ ਇਕ ਪੋਸਟ ਸ਼ੇਅਰ ਕਰਕੇ ਦਿੱਤੀ ਹੈ। ਇਸ ਤੋਂ ਇਲਾਵਾ ਉਨ੍ਹਾਂ ਨੇ ਫੈਨਜ਼ ਨੂੰ ਲੋਹੜੀ ਦੀਆਂ ਵਧਾਈਆਂ ਵੀ ਦਿੱਤੀਆਂ ਹਨ। 

 
 
 
 
 
 
 
 
 
 
 
 
 
 

But what really matters is your love. Tuhada pyaar sabton jaroori. Book your tickets right away. Happy lohri!

A post shared by BADSHAH (@badboyshah) on Jan 12, 2019 at 4:43am PST


ਦੱਸ ਦੀਏ ਕਿ ਫਿਲਮ ਦਾ ਵਿਸ਼ਾ ਬਹੁਤ ਗੰਭੀਰ ਨਜ਼ਰ ਹੈ। 'ਦੋ ਦੂਣੀ ਪੰਜ' ਨੂੰ 'ਅੱਪਰਾ ਫਿਲਮਜ਼' ਵੱਲੋਂ ਪੇਸ਼ ਕੀਤਾ ਗਿਆ ਹੈ। ਇਸ ਬੈਨਰ ਦੀ ਇਹ ਪਹਿਲੀ ਫਿਲਮ ਹੈ ਅਤੇ ਇਸ ਫਿਲਮ ਦੇ ਨਿਰਮਾਤਾ ਮਸ਼ਹੂਰ ਗਾਇਕ ਤੇ ਰੈਪ ਸਟਾਰ ਬਾਦਸ਼ਾਹ ਹਨ। ਫਿਲਮ ਦੀ ਕਹਾਣੀ, ਸਕਰੀਨ ਪਲੇਅ ਤੇ ਡਾਇਲਾਗ ਜੀਵਾ ਦੇ ਲਿਖੇ ਹੋਏ ਹਨ। 'ਦੋ ਦੂਣੀ ਪੰਜ' ਦੇ ਨਾਇਕ ਅੰਮ੍ਰਿਤ ਮਾਨ ਹਨ ਅਤੇ ਈਸ਼ਾ ਰਿਖੀ ਫਿਲਮ ਦੀ ਹੀਰੋਇਨ ਹੈ। ਇਨ੍ਹਾਂ ਤੋਂ ਇਲਾਵਾ ਫਿਲਮ 'ਚ ਕਰਮਜੀਤ ਅਨਮੋਲ, ਸਰਦਾਰ ਸੋਹੀ, ਮਲਕੀਤ ਰੌਣੀ, ਰਾਣਾ ਰਣਬੀਰ, ਹਾਰਬੀ ਸੰਘਾ, ਨਿਰਮਲ ਰਿਸ਼ੀ ਆਦਿ ਨੇ ਮੁੱਖ ਭੂਮਿਕਾ ਨਿਭਾਈ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News