ਸ਼ਾਨਦਾਰ ਓਪਨਿੰਗ ਤੋਂ ਬਾਅਦ ਦੂਜੇ ਦਿਨ ਘਟੀ ''ਕਲੰਕ'' ਦੀ ਕਮਾਈ

4/19/2019 3:50:54 PM

ਮੁੰਬਈ (ਬਿਊਰੋ) — ਬਾਲੀਵੁੱਡ ਅਭਿਨੇਤਾ ਵਰੁਣ ਧਵਨ ਤੇ ਆਲੀਆ ਭੱਟ ਦੀ ਫਿਲਮ 'ਕਲੰਕ' 17 ਅਪ੍ਰੈਲ ਨੂੰ ਸਿਨੇਮਾ ਘਰਾਂ 'ਚ ਰਿਲੀਜ਼ ਹੋਈ ਸੀ ਅਤੇ ਇਸ ਫਿਲਮ ਨੇ ਪਹਿਲੇ ਹੀ ਦਿਨ 21.60 ਕਰੋੜ ਦੀ ਕਮਾਈ ਕੀਤੀ ਸੀ। ਇਸ ਆਂਕੜੇ ਨਾਲ ਇਹ ਫਿਲਮ ਸਾਲ 2019 ਦੀ ਸਭ ਤੋਂ ਵੱਡੀ ਓਪਨਿੰਗ ਦੇਣ ਵਾਲੀ ਫਿਲਮ ਬਣ ਗਈ ਸੀ ਪਰ ਪਹਿਲੇ ਦਿਨ ਰਿਕਾਰਡ ਕਮਾਈ ਤੋਂ ਬਾਅਦ ਦੂਜੇ ਦਿਨ 'ਕਲੰਕ' ਦੀ ਕਮਾਈ ਘਟ ਗਈ ਹੈ। ਦੂਜੇ ਦਿਨ ਯਾਨੀ ਵੀਰਵਾਰ ਨੂੰ 'ਕਲੰਕ' ਨੇ 11.45 ਕਰੋੜ ਰੁਪਏ ਦੀ ਕਮਾਈ ਕੀਤੀ। ਇਸ ਤਰ੍ਹਾਂ 'ਕਲੰਕ' ਦੀ ਕੁਲ ਕਮਾਈ 33.05 ਕਰੋੜ ਪਹੁੰਚ ਗਈ ਹੈ। ਵੀਰਵਾਰ ਨੂੰ ਵਰਕਿੰਗ ਡੇ ਹੋਣ ਕਾਰਨ ਤੋਂ ਕਮਾਈ ਘੱਟ ਰਹੀ। ਫਿਲਮ ਬਿਜ਼ਨੈੱਸ ਦੇ ਜਾਣਕਾਰ ਸ਼ੁੱਕਰਵਾਰ, ਸ਼ਨੀਵਾਰ ਤੇ ਐਤਵਾਰ ਨੂੰ ਕਮਾਈ 'ਚ ਤੇਜੀ ਆਉਣ ਦਾ ਅਨੁਮਾਣ ਲੱਗ ਰਹੇ ਹਨ।


ਦੱਸ ਦਈਏ ਕਿ ਇਸ ਫਿਲਮ ਨੂੰ ਕ੍ਰਿਟਿਕਸ ਦੇ ਮਿਲੇ-ਜੁਲੇ ਰਿਵਿਊਜ਼ ਮਿਲੇ ਹਨ। ਦਰਸ਼ਕਾਂ ਦੀ ਮੰਨੀਏ ਤਾਂ ਉਨ੍ਹਾਂ ਨੇ ਵੀ ਇਹ ਫਿਲਮ ਘੱਟ ਹੀ ਪਸੰਦ ਆਈ ਹੈ। ਸਾਲ 1940 ਦੇ ਬੈਕਡ੍ਰਾਪ 'ਤੇ ਸਜੀ ਐਪਿਕ ਡਰਾਮਾ ਫਿਲਮ 'ਕਲੰਕ' ਲਾਹੌਰ ਦੇ ਹੀਰਾ ਮੰਡੀ ਦਾ ਕਹਾਣੀ ਹੈ। ਵਰੁਣ ਧਵਨ ਲੋਹਾਰ ਦੀ ਭੂਮਿਕਾ 'ਚ ਹੈ, ਜਿਸ ਨੂੰ ਵਿਆਹੁਤਾ ਆਲੀਆ ਭੱਟ ਨਾਲ ਪਿਆਰ ਹੋ ਜਾਂਦਾ ਹੈ। ਆਲੀਆ ਭੱਟ, ਆਦਿਤਿਆ ਰਾਏ ਕਪੂਰ ਦੀ ਪਤਨੀ ਹੈ ਅਤੇ ਸੰਜੇ ਦੱਤ ਦੀ ਨੂੰਹ ਹੈ। ਮਾਧੁਰੀ ਦੀਕਸ਼ਿਤ ਬਿਹਾਰ ਬੇਗਮ ਦੀ ਭੂਮਿਕਾ 'ਚ ਹੈ, ਜੋ ਸੰਜੇ ਦੱਤ ਨਾਲ ਪਿਆਰ ਕਰਦੀ ਸੀ। ਫਿਲਮ 'ਚ ਸਟੀਲ ਦੀ ਮਸ਼ੀਨਾਂ ਲਾਉਣ ਖਿਲਾਫ ਬਗਾਵਤ ਦੀ ਕਹਾਣੀ ਦਿਖਾਈ ਗਈ ਹੈ। ਹੀਰਾ ਮੰਡੀ 'ਚ ਲੋਹਾਰ ਆਪਣਾ ਕੰਮ ਕਰਦੇ ਹਨ ਅਤੇ ਇਸੇ ਮੰਡੀ 'ਚ ਬਿਹਾਰ ਬੇਗਮ ਦੇ ਕੋਠੇ 'ਤੇ ਗੀਤ-ਸੰਗੀਤ ਦੀਆਂ ਮਹਿਫਲਾਂ ਸਜਦੀਆਂ ਹਨ। ਅੰਗਰੇਜ ਮਸ਼ੀਨਾਂ ਲਾ ਕੇ ਇਸ ਮੰਡੀ ਨੂੰ ਬਦਲਣਾ ਚਾਹੁੰਦੇ ਹਨ। ਦੇਵ ਚੌਧਰੀ ਦਾ ਡੇਲੀ ਟਾਈਮਸ ਅਖਬਾਰ ਮਸ਼ੀਨਾਂ ਲਾਏ ਜਾਣ ਦਾ ਸਾਥ ਦਿੱਤਾ ਹੈ, ਜਿਸ ਨਾਲ ਨਾਰਾਜ ਲੋਹਾਰ ਬਗਾਵਤ ਕਰ ਦਿੰਦੇ ਹਨ ਪਰ ਵਰੁਣ ਧਵਨ ਲੋਹਾਰਾਂ ਦਾ ਨਹੀਂ ਸਗੋਂ ਰੂਪ ਤੇ ਦੇਵ ਦਾ ਸਾਥ ਦਿੰਦਾ ਹੈ। 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News