Box Office : 3 ਦਿਨਾਂ 'ਚ 'ਕੇਸਰੀ' ਦੀ ਹੋਈ ਬੱਲੇ-ਬੱਲੇ

3/24/2019 4:39:54 PM

ਨਵੀਂ ਦਿੱਲੀ (ਬਿਊਰੋ) — 'ਗੋਲਡ' ਤੇ '2.0' ਵਰਗੀਆਂ ਹਿੱਟ ਫਿਲਮਾਂ ਦੇਣ ਤੋਂ ਬਾਅਦ ਅਕਸ਼ੈ ਕੁਮਾਰ ਇਸ ਵਾਰ 'ਵਾਰ ਡਰਾਮਾ' ਫਿਲਮ ਲੈ ਕੇ ਹਾਜ਼ਰ ਹਨ। ਫਿਲਮ 'ਕੇਸਰੀ' ਹੋਲੀ ਵਾਲੇ ਦਿਨ ਰਿਲੀਜ਼ ਹੋ ਗਈ ਸੀ। 'ਕੇਸਰੀ' ਨੇ ਸ਼ਾਨਦਾਰ ਓਪਨਿੰਗ ਕਰਕੇ ਨਵੇਂ ਰਿਕਾਰਡ ਕਾਇਮ ਕੀਤੇ ਹਨ।

 

ਫਿਲਮ 'ਕੇਸਰੀ' ਨੇ 21.50 ਕਰੋੜ ਦੀ ਕਮਾਈ ਕਰਦੇ ਹੋਏ ਪਹਿਲੇ ਦਿਨ ਹੀ ਹੀ ਸਭ ਤੋਂ ਜ਼ਿਆਦਾ ਕਮਾਈ ਕਰਨ ਵਾਲੀ ਫਿਲਮ ਦਾ ਰਿਕਾਰਡ ਵੀ ਆਪਣੇ ਨਾਂ ਕਰ ਲਿਆ। ਤਰਣ ਆਦਰਸ਼ ਮੁਤਾਬਕ, ਫਿਲਮ ਨੇ ਦੂਜੇ ਦਿਨ 16.50 ਕਰੋੜ ਦਾ ਕਾਰੋਬਾਰ ਕੀਤਾ ਹੈ, ਜਦੋਂਕਿ ਫਿਲਮ ਨੇ ਤੀਜੇ ਦਿਨ 18.75 ਕਰੋੜ ਦਾ ਕਾਰੋਬਾਰ ਕੀਤਾ ਹੈ। ਹੁਣ ਤੱਕ ਫਿਲਮ ਨੇ ਕੁਲ 56.51 ਕਰੋੜ ਰੁਪਏ ਕਾਰੋਬਾਰ ਕਰ ਲਿਆ ਹੈ।

 
ਦੱਸ ਦਈਏ ਕਿ 'ਕੇਸਰੀ' ਨੂੰ ਦੁਨੀਆ ਭਰ 'ਚ 42 ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਹੈ। ਭਾਰਤ 'ਚ 'ਕੇਸਰੀ' ਨੂੰ 3600 ਸਕ੍ਰੀਨ ਮਿਲੇ ਹਨ। ਫਿਲਮ 'ਚ ਪਰਿਣੀਤੀ ਚੋਪੜਾ ਅਕਸ਼ੈ ਕੁਮਾਰ ਦੇ ਓਪਜ਼ਿਟ ਹੈ। ਅਜਿਹੀਆਂ ਉਮੀਦਾਂ ਕੀਤੀਆਂ ਜਾ ਰਹੀਆਂ ਹਨ ਕਿ ਫਿਲਮ ਸ਼ਾਇਦ ਪਹਿਲੇ ਹਫਤੇ ਹੀ 100 ਕਰੋੜ ਕਲੱਬ 'ਚ ਸ਼ਾਮਲ ਹੋ ਜਾਵੇਗੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News