Box Office : ''ਮਣੀਕਰਣਿਕਾ'' ਦੀ ਕਮਾਈ ਜਾਣ ਕੇ ਲੱਗੇਗਾ ਵੱਡਾ ਝਟਕਾ
1/26/2019 3:40:15 PM
ਮੁੰਬਈ (ਬਿਊਰੋ) — ਬਾਲੀਵੁੱਡ ਅਦਾਕਾਰਾ ਕੰਗਨਾ ਰਣੌਤ ਦੀ ਫਿਲਮ 'ਮਣੀਕਰਣਿਕਾ ਦਿ ਕੁਈਨ ਆਫ ਝਾਂਸੀ' ਰਿਲੀਜ਼ ਹੋ ਚੁੱਕੀ ਹੈ। ਕੰਗਨਾ ਦੀ ਇਸ ਫਿਲਮ ਨੂੰ ਦਰਸ਼ਕਾਂ ਦਾ ਮਿਲਿਆ ਜੁਲਿਆ ਹੁੰਗਾਰਾ ਮਿਲਿਆ ਹੈ। ਕੰਗਨਾ ਦੀ ਇਹ ਫਿਲਮ ਰਿਲੀਜ਼ਿੰਗ ਤੋਂ ਪਹਿਲਾਂ ਕਈ ਕਾਰਨਾਂ ਕਾਰਨ ਚਰਚਾ 'ਚ ਬਣੀ ਰਹੀ ਹੈ। ਦੱਸ ਦਈਏ ਕਿ ਉਸ ਦੀ ਇਸ ਫਿਲਮ ਦੀ ਸਕ੍ਰੀਨਿੰਗ ਰਾਸ਼ਟਰੀ ਭਵਨ 'ਚ ਸਪੈਸ਼ਲ ਰੱਖੀ ਗਈ ਸੀ. ਇਸ ਤੋਂ ਬਾਅਦ ਸੈਲੇਬਸ ਪ੍ਰੀਮੀਅਰ ਹੋਇਆ ਤੇ ਫਿਰ ਫਿਲਮ ਰਿਲੀਜ਼ ਕੀਤੀ ਗਈ। ਫਿਲਮ ਦੀ ਸਪੈਸ਼ਲ ਸਕ੍ਰੀਨਿੰਗ 'ਤੇ ਰਾਸ਼ਟਰਪਤੀ ਕੋਵਿੰਦ ਤੇ ਭਾਜਪਾ ਦੇ ਸੀਨੀਅਰ ਨੇਤਾ ਲਾਲ ਕ੍ਰਿਸ਼ਣਾ ਆਡਵਾਣੀ ਵੀ ਮੌਜ਼ੂਦ ਸਨ। ਫਿਲਮ ਦੇ ਗੀਤ ਸੈਂਸਰ ਬੋਰਡ ਚੀਫ ਪ੍ਰਸੂਨ ਜੋਸ਼ੀ ਨੇ ਲਿਖੇ ਹਨ। ਇਸ ਤੋਂ ਇਲਾਵਾ ਕਰਣੀ ਸੈਨਾ ਤੇ ਕੰਗਨਾ 'ਚ ਵੀ ਫਿਲਮ ਨੂੰ ਲੈ ਕੇ ਵਿਵਾਦ ਛਿੜਿਆ ਰਿਹਾ। ਜ਼ਾਹਿਰ ਹੈ ਫਿਲਮ ਆਪਣੀ ਰਿਲੀਜ਼ਿੰਗ ਤੋਂ ਪਹਿਲਾ ਕਾਫੀ ਪਬਲੀਸਿਟੀ ਹਾਸਲ ਕਰ ਚੁੱਕੀ ਸੀ। ਅਜਿਹੇ 'ਚ ਕੰਗਨਾ ਦੀ ਇਸ ਫਿਲਮ ਦੇ ਪਹਿਲੇ ਦਿਨ ਦੇ ਕਲੈਕਸ਼ਨ 'ਤੇ ਸਾਰਿਆਂ ਦੀ ਨਜ਼ਰਾਂ ਸਨ।
ਦੱਸ ਦਈਏ ਕਿ 'ਮਣੀਕਰਣਿਕਾ' ਨੇ ਪਹਿਲੇ ਦਿਨ ਬਾਕਸ ਆਫਿਸ 'ਤੇ 9 ਕਰੋੜ ਦਾ ਕਾਰੋਬਾਰ ਕੀਤਾ ਹੈ। ਹਾਲਾਂਕਿ ਉਮੀਦ ਲਾਈ ਜਾ ਰਹੀ ਸੀ ਕਿ ਪਹਿਲੇ ਦਿਨ ਇਹ ਫਿਲਮ ਬਾਕਸ ਆਫਿਸ 'ਤੇ 13-15 ਕਰੋੜ ਦਾ ਬਿਜ਼ਨੈੱਸ ਕਰੇਗੀ।
ਦੱਸਣਯੋਗ ਹੈ ਕਿ 'ਮਣੀਕਰਣਿਕਾ' ਨੂੰ ਭਾਰਤ 'ਚ 3000 ਸਕ੍ਰੀਨਸ 'ਤੇ ਰਿਲੀਜ਼ ਕੀਤਾ ਗਿਆ ਸੀ। ਇਸ ਤੋਂ ਇਲਾਵਾ ਇਹ ਫਿਲਮ ਵਿਦੇਸ਼ਾਂ 'ਚ 700 ਸਕ੍ਰੀਨਾਂ 'ਤੇ ਰਿਲੀਜ਼ ਹੋਈ ਸੀ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ