ਬ੍ਰੈਡ ਪਿਟ ਨੇ ਨਸ਼ੇ ਤੇ ਸ਼ਰਾਬ ''ਚ ਗੁਜ਼ਾਰਿਆ ਢੇਡ ਸਾਲ, ਦੱਸੀ ਇਹ ਵਜ੍ਹਾ

9/7/2019 10:47:27 AM

ਮੁੰਬਈ (ਬਿਊਰੋ) : ਹਾਲੀਵੁੱਡ ਸਟਾਰ ਐਂਜਲੀਨਾ ਜੌਲੀ ਤੇ ਬ੍ਰੈਡ ਪਿਟ ਫੇਮਸ ਜੋੜੀ ਰਹੇ ਹਨ। ਲੰਮੇ ਰਿਲੇਸ਼ਨਸ਼ਿਪ ਤੋਂ ਬਾਅਦ 2006 'ਚ ਖਬਰ ਆਈ ਸੀ ਕਿ ਐਂਜਲੀਨਾ ਮਾਂ ਬਣਨ ਵਾਲੀ ਹੈ। ਇਸ ਦੌਰਾਨ ਦੋਵਾਂ ਨੇ ਆਪਣੇ ਰਿਸ਼ਤੇ ਨੂੰ ਕਬੂਲਿਆ ਪਰ ਇਹ ਰਿਸ਼ਤਾ ਜ਼ਿਆਦਾ ਦੇਰ ਨਹੀਂ ਟਿੱਕ ਸਕਿਆ ਅਤੇ ਦੋਵੇਂ ਰਜ਼ਾਮੰਦੀ ਦੇ ਨਾਲ ਵੱਖ ਹੋ ਗਏ। ਇਸ ਤੋਂ ਬਾਅਦ ਬ੍ਰੈਡ ਪਿਟ ਮੀਡੀਆ ਤੇ ਫਿਲਮਾਂ ਤੋਂ ਦੂਰ ਹੋ ਗਏ।

Image result for Brad Pitt,Divorce,Angelina Jolie

ਲੰਬੇ ਸਮੇਂ ਬਾਅਦ ਪਿਟ ਨੇ ਵਾਪਸੀ ਕੀਤੀ। ਇਕ ਵੱਡੇ ਚੈਨਲ ਨਾਲ ਗੱਲ ਕਰਦਿਆਂ ਬ੍ਰੈਡ ਪਿਟ ਨੇ ਆਪਣੇ ਤਲਾਕ ਦੌਰਾਨ ਗੁਜ਼ਰੇ ਦੌਰ ਬਾਰੇ ਗੱਲ ਕੀਤੀ। ਉਸ ਨੇ ਕਿਹਾ ਕਿ ਤਲਾਕ ਤੋਂ ਬਾਅਦ ''ਮੈਂ ਆਪਣੀ ਜ਼ਿੰਦਗੀ ਦੇ ਡੇਢ ਸਾਲ ਸ਼ਰਾਬ ਦੇ ਨਸ਼ੇ 'ਚ ਗੁਜ਼ਾਰੇ ਸੀ। ਮੈਂ ਇਹ ਹੀ ਜਾਣਦਾ ਸੀ ਕਿ ਇਹ ਗਲਤ ਹੈ ਪਰ ਇਹ ਬੇਹੱਦ ਮੁਸ਼ਕਿਲ ਦੌਰ ਸੀ।''

Image result for Brad Pitt,Divorce,Angelina Jolie
ਇਸ ਤੋਂ ਅੱਗੇ ਪਿਟ ਨੇ ਕਿਹਾ ਕਿ ''ਮੈਂ ਨਸ਼ੇ ਦੀ ਦੁਨੀਆ ਤੋਂ ਬਾਹਰ ਆਉਣਾ ਚਾਹੁੰਦਾ ਸੀ, ਜਿਸ ਲਈ ਮੈਂ ਕੋਸ਼ਿਸ਼ ਵੀ ਕੀਤੀ। ਮੈਂ ਆਪਣੇ ਦਰਦ ਨੂੰ ਸ਼ੇਅਰ ਕਰਨ ਲਈ ਰਿਹੈਵ ਗਰੁੱਪ ਵੀ ਜੁਆਇੰਨ ਕੀਤਾ ਤਾਂ ਜੋ ਆਪਣਾ ਦਰਦ ਸਾਂਝਾ ਕਰ ਸਕਾਂ।'' ਹਾਲੀਵੁੱਡ ਐਕਟਰ ਬ੍ਰੈਡ ਪਿਟ ਦਾ ਕਹਿਣਾ ਹੈ ਕਿ ਆਪਣੀ ਪ੍ਰੋਡਕਸ਼ਨ ਕੰਪਨੀ ਪਲਾਨ ਬੀ 'ਤੇ ਫੋਕਸ ਕਰਨ ਲਈ ਉਹ ਐਕਟਿੰਗ ਤੋਂ ਦੂਰੀ ਬਣਾਉਣ ਦੀ ਪਲਾਨਿੰਗ ਕਰ ਰਹੇ ਹਨ। ਇਸ ਦੇ ਨਾਲ ਉਹ ਲੈਂਡਸਕੇਪਿੰਗ ਤੇ ਸਕਲਪਟਿੰਗ ਦੇ ਆਪਣੇ ਸੌਕ ਨੂੰ ਵੀ ਪੂਰਾ ਕਰਨਾ ਚਾਹੁੰਦੇ ਹਨ।

Image result for Brad Pitt,Divorce,Angelina Jolie



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News