ਰਣਬੀਰ-ਆਲੀਆ ਨੇ ਪ੍ਰਯਾਗਰਾਜ ''ਚ ਕੀਤੀ ਮਸਤੀ, ਤਸਵੀਰਾਂ ਵਾਇਰਲ
3/5/2019 4:01:38 PM
ਜਲੰਧਰ(ਬਿਊਰੋ)— ਰਣਬੀਰ ਕਪੂਰ ਅਤੇ ਆਲੀਆ ਭੱਟ ਪ੍ਰਯਾਗਰਾਜ 'ਚ ਕੁੰਭ ਮੇਲੇ 'ਚ ਪਹੁੰਚੇ ਜਿੱਥੇ ਉਨ੍ਹਾਂ ਨੇ ਕੁਝ ਤਸਵੀਰਾਂ ਖਿੱਚੀਆਂ। ਇਨ੍ਹਾਂ ਤਸਵੀਰਾਂ 'ਚ ਤੁਸੀਂ ਦੇਖ ਸਕਦੇ ਹੋ ਕਿ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਹਨ। ਦੋਵਾਂ ਨਾਲ ਅਯਾਨ ਮੁਖਰਜ਼ੀ ਵੀ ਨਜ਼ਰ ਆਏ। ਦੋਵੇਂ ਪਿਛਲੇ ਲੰਬੇ ਸਮੇਂ ਤੋਂ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਚਰਚਾ 'ਚ ਹਨ । ਦੋਵਾਂ ਨੂੰ ਪ੍ਰਯਾਗਰਾਜ 'ਚ ਸੈਲਫੀ ਲੈਂਦੇ ਹੋਏ ਦੇਖਿਆ ਗਿਆ।
ਦੋਵੇਂ ਕਈ ਵਾਰ ਕੁਆਲਿਟੀ ਟਾਈਮ ਬਿਤਾਉਂਦੇ ਹੋਏ ਨਜ਼ਰ ਆਉਂਦੇ ਹਨ। ਕੁਝ ਦਿਨ ਪਹਿਲਾਂ ਵੀ ਦੋਵਾਂ ਨੂੰ ਵਿਦੇਸ਼ 'ਚ ਛੁੱਟੀਆਂ ਮਨਾਉਂਦੇ ਹੋਏ ਸਪਾਟ ਕੀਤਾ ਗਿਆ ਸੀ । ਦੋਵਾਂ ਦੀਆਂ ਤਸਵੀਰਾਂ ਕਾਫੀ ਵਾਇਰਲ ਹੋਈਆਂ ਸਨ।
ਜਿਸ 'ਚ ਦੋਵੇਂ ਕਾਫੀ ਖੁਸ਼ ਨਜ਼ਰ ਆ ਰਹੇ ਸਨ ਅਤੇ ਹੁਣ ਮੁੜ ਤੋਂ ਦੋਵਾਂ ਦੀਆਂ ਇਹ ਤਸਵੀਰਾਂ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਹੀਆਂ ਹਨ। ਜਿਨ੍ਹਾਂ ਨੂੰ ਉਨ੍ਹਾਂ ਦੇ ਫੈਨਜ਼ ਵੱਲੋਂ ਪਸੰਦ ਕੀਤਾ ਜਾ ਰਿਹਾ ਹੈ ਅਤੇ ਲੋਕ ਇਸ 'ਤੇ ਕੁਮੈਂਟ ਕਰ ਰਹੇ ਨੇ।
ਦੋਵੇਂ ਆਪਣੀ ਫਿਲਮ 'ਬ੍ਰਹਮਾਸਤਰ' ਦੇ ਨਾਲ-ਨਾਲ ਆਪਣੀ ਰਿਲੇਸ਼ਨਸ਼ਿਪ ਨੂੰ ਲੈ ਕੇ ਵੀ ਚਰਚਾ 'ਚ ਹਨ ।ਸੰਗਮ ਦੇ ਕਿਨਾਰੇ 'ਤੇ ਦੋਨਾਂ ਨੇ ਖੂਬ ਮਸਤੀ ਕੀਤੀ ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ