''ਬ੍ਰਹਮਾਸਤਰ'' ਨੂੰ ਲੈ ਕੇ ਕਾਫੀ ਮਿਹਨਤ ਕਰ ਰਹੇ ਹਨ ਰਣਬੀਰ, ਲੈ ਰਹੇ ਹਨ ਖਾਸ ਟ੍ਰੇਨਿੰਗ

5/9/2019 11:21:25 AM

ਮੁੰਬਈ(ਬਿਊਰੋ)— ਬਾਲੀਵੁੱਡ ਐਕਟਰ ਰਣਬੀਰ ਕਪੂਰ ਇਨ੍ਹੀਂ ਦਿਨੀਂ ਕਾਫੀ ਚਰਚਾ 'ਚ ਹਨ। ਇਸ ਦੇ ਨਾਲ ਹੀ ਫਿਲਮ 'ਬ੍ਰਹਮਾਸਤਰ' ਨੂੰ ਲੈ ਕੇ ਵੀ ਖਬਰਾਂ ਆ ਰਹੀਆਂ ਹਨ। ਇਸੇ ਵਿਚਕਾਰ ਖਬਰ ਆ ਰਹੀ ਹੈ ਕਿ ਰਣਬੀਰ ਆਪਣੀ ਆਉਣ ਵਾਲੀ ਫਿਲਮ 'ਬ੍ਰਹਮਾਸਤਰ' ਦੀ ਅੱਜਕਲ ਜਰਮਨੀ 'ਚ ਤਿਆਰੀ ਕਰ ਰਹੇ ਹਨ, ਜਿੱਥੇ ਉਹ ਸੰਸਕ੍ਰਿਤ ਅਤੇ ਆਦੋਲਨ ਮਾਹਿਰ ਗਰੁੱਪ, ਈਦੋ ਪੋਰਟਲ ਤੋਂ ਟ੍ਰੇਨਿੰਗ ਲੈ ਰਹੇ ਹਨ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਨਿਰਦੇਸ਼ਕ ਨੇ ਘੋਸ਼ਣਾ ਕੀਤੀ ਸੀ ਕਿ 2020 ਦੀਆਂ ਗਰਮੀਆਂ 'ਚ 'ਬ੍ਰਹਮਾਸਤਰ' ਰਿਲੀਜ਼ ਹੋਵੇਗੀ।
PunjabKesari
ਇਸ ਤੋਂ ਪਹਿਲਾਂ ਫਿਲਮ ਇਸ ਦਸੰਬਰ 'ਚ ਰਿਲੀਜ਼ ਹੋਣ ਵਾਲੀ ਸੀ। ਦੱਸ ਦੇਈਏ ਕਿ 'ਬ੍ਰਹਮਾਸਤਰ' 'ਚ ਰਣਬੀਰ ਦਾ ਨਾਂ ਸ਼ਿਵ ਹੋਵੇਗਾ, ਜਦਕਿ ਆਲੀਆ ਦਾ ਨਾਂ ਈਸ਼ਾ ਹੈ। ਫਿਲਮ 'ਚ ਰਣਬੀਰ ਇਕ ਸੁਪਰਹੀਰੋ ਦੇ ਕਿਰਦਾਰ 'ਚ ਨਜ਼ਰ ਆਉਣ ਵਾਲੇ ਹਨ। ਰਣਬੀਰ ਪਹਿਲੀ ਵਾਰ ਅਜਿਹਾ ਕਿਰਦਾਰ ਨਿਭਾਅ ਰਹੇ ਹਨ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News