ਰਿਸ਼ੀ ਕਪੂਰ ਨੇ ਦਿੱਲੀ ਦੇ ਵੱਧਦੇ ਪ੍ਰਦੂਸ਼ਣ ਦਾ ਇੰਝ ਉਡਾਇਆ ਮਜ਼ਾਕ
11/4/2019 4:19:52 PM
ਮੁੰਬਈ(ਬਿਊਰੋ)- ਦਿੱਲੀ ਵਿਚ ਪ੍ਰਦੂਸ਼ਣ ਕਾਰਨ ਸਾਹ ਲੈਣਾ ਮੁਸ਼ਕਿਲ ਹੋ ਗਿਆ ਹੈ। ਇਸ ਨਾਲ ਲੋਕਾਂ ਦੀਆਂ ਸਿਹਤ ਸਬੰਧੀ ਕਈ ਪ੍ਰੇਸ਼ਾਨੀਆਂ ਵੀ ਵੱਧ ਰਹੀਆਂ ਹਨ। ਇਸ ਸਭ ਵਿਚਕਾਰ ਸੋਸ਼ਲ ਮੀਡੀਆ ’ਤੇ ਦਿੱਲੀ ਵਿਚ ਪ੍ਰਦੂਸ਼ਣ ਨੂੰ ਲੈ ਕੇ ਕਈ ਮਜ਼ੇਦਾਰ ਮੀਮਸ ਅਤੇ ਵੀਡੀਓਜ਼ ਦੇਖਣ ਨੂੰ ਮਿਲ ਰਹੇ ਹਨ। ਹੁਣ ਰਿਸ਼ੀ ਕਪੂਰ ਨੇ ਵੀ ਆਪਣੇ ਟਵਿਟਰ ’ਤੇ ਅਜਿਹਾ ਹੀ ਕੁਝ ਸ਼ੇਅਰ ਕੀਤਾ ਹੈ। ਰਿਸ਼ੀ ਕਪੂਰ ਨੇ ਆਪਣੇ ਟਵੀਟ ਵਿਚ ਇਕ ਮੀਮ ਸ਼ੇਅਰ ਕੀਤਾ। ਜਿਸ ‘ਤੇ ਲਿਖਿਆ,‘‘ਸਾਹ ਫੁੱਲਣਾ, ਬੇਚੈਨੀ, ਨਮ ਅੱਖਾਂ... ਜਾਂ ਤਾਂ ਤੁਸੀਂ ਪਿਆਰ ਵਿਚ ਹੋ ਜਾਂ ਦਿੱਲੀ ਵਿਚ।’’ ਇਸ ਦੇ ਨਾਲ ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ ‘ਬਿਲਕੁੱਲ ਸੱਚ’।
True that! pic.twitter.com/IjflixScMh
— Rishi Kapoor (@chintskap) November 3, 2019
ਦੱਸ ਦੇਈਏ ਕਿ ਰਿਸ਼ੀ ਕਪੂਰ ਇਸੇ ਸਾਲ ਸਤੰਬਰ ਵਿਚ ਨਿਊਯਾਰਕ ਤੋਂ ਵਾਪਸ ਭਾਰਤ ਪਰਤੇ ਹਨ। ਪਿਛਲੇ 11 ਮਹੀਨਿਆਂ ਤੋਂ ਉਹ ਨਿਊਯਾਰਕ ਵਿਚ ਕੈਂਸਰ ਦਾ ਇਲਾਜ ਕਰਵਾ ਰਹੇ ਸਨ। ਰਿਸ਼ੀ ਕਪੂਰ ਦੀ ਆਖਰੀ ਫਿਲਮ ‘ਝੂਠਾ ਕਹੀ ਕਾ’ ਸੀ। ਇਹ ਫਿਲਮ ਇਸੇ ਸਾਲ 19 ਜੁਲਾਈ ਨੂੰ ਰਿਲੀਜ਼ ਹੋਈ ਸੀ, ਜਿਸ ਵਿਚ ਸੰਨੀ ਸਿੰਘ ਅਤੇ ਜਿੰਮੀ ਸ਼ੇਰਗਿਲ ਦੀ ਮੁੱਖ ਭੂਮਿਕਾ ’ਚ ਸੀ।
ਰਿਸ਼ੀ ਕਪੂਰ ਤੋਂ ਪਹਿਲਾਂ ਪ੍ਰਿਅੰਕਾ ਚੋਪੜਾ ਨੇ ਵੀ ਪ੍ਰਦੂਸ਼ਣ ਨੂੰ ਲੈ ਕੇ ਪੋਸਟ ਲਿਖੀ। ਪ੍ਰਿਅੰਕਾ ਨੇ ਆਪਣੇ ਪੋਸਟ ਵਿਚ ਲਿਖਿਆ,‘ ‘ਦਿ ਵਹਾਇਟ ਟਾਈਗਰ’ ਦੇ ਸ਼ੂਟ ਦਾ ਦਿਨ। ਇਸ ਸ਼ਹਿਰ ਵਿਚ ਫਿਲਹਾਲ ਸ਼ੂਟਿੰਗ ਕਰਨਾ ਬਹੁਤ ਮੁਸ਼ਕਿਲ ਹੋ ਰਿਹਾ ਹੈ, ਮੈਨੂੰ ਸਮਝ ਨਹੀਂ ਆਉਂਦਾ ਕਿ ਲੋਕ ਇਨ੍ਹਾਂ ਹਾਲਾਤਾਂ ਵਿਚ ਇੱਥੇ ਰਹਿ ਕਿਵੇਂ ਰਹੇ ਹਨ। ਸ਼ੁੱਕਰ ਹੈ ਕਿ ਸਾਡੇ ਕੋਲ ਏਅਰ ਪਿਊਰੀਫਾਇਰ ਅਤੇ ਮਾਸਕ ਵਰਗੀਆਂ ਸਹੂਲਤਾਂ ਹਨ। ਗਰੀਬਾਂ ਅਤੇ ਬੇਘਰਾਂ ਲਈ ਦੁਆਵਾਂ ਕਰੋ। ਸਾਰੇ ਲੋਕ ਆਪਣਾ ਧਿਆਨ ਰੱਖਣ।’
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ