'ਕੋਰੋਨਾ ਵਾਇਰਸ' ਦੀ ਲਪੇਟ 'ਚ ਇਹ 4 ਸੁਪਰ ਸਟਾਰ, ਇਕ ਨੇ ਖੁਦ ਨੂੰ ਕੀਤਾ ਘਰ 'ਚ ਬੰਦ
3/17/2020 1:29:52 PM
ਨਵੀਂ ਦਿੱਲੀ (ਬਿਊਰੋ) : ਕੋਰੋਨਾ ਵਾਇਰਸ ਦਾ ਪ੍ਰਭਾਵ ਹਰ ਪਾਸੇ ਦੇਖਣ ਨੂੰ ਮਿਲ ਰਿਹਾ ਹੈ। ਇਸ ਦੇ ਚੱਲਦੇ ਆਮ ਲੋਕਾਂ ਤੋਂ ਲੈ ਕੇ ਖਾਸ ਤਕ ਸਭ ਬੁਰੀ ਤਰ੍ਹਾਂ ਪ੍ਰਭਾਵਿਤ ਹੋ ਰਹੇ ਹਨ। ਹਾਲ ਹੀ 'ਚ ਟੌਮ ਹੈਂਕਸ ਤੇ ਉਨ੍ਹਾਂ ਦੀ ਪਤਨੀ ਰੀਟਾ ਬਾਅਦ ਹੁਣ ਬ੍ਰਿਟਿਸ਼ ਅਦਾਕਾਰਾ ਇਦ੍ਰਿਸ ਅਲਬਾ ਵੀ ਇਸ ਵਾਇਰਸ ਦਾ ਸ਼ਿਕਾਰ ਹੋ ਗਈ ਹੈ। ਕੋਰੋਨਾ ਵਾਇਰਸ ਦੀ ਜਾਣਕਾਰੀ ਇਦ੍ਰਿਸ ਅਲਬਾ ਨੇ ਸੋਸ਼ਲ ਮੀਡੀਆ 'ਤੇ ਦਿੱਤੀ ਹੈ। ਦੱਸ ਦਈਏ ਕਿ ਉਨ੍ਹਾਂ ਟਵੀਟ 'ਤੇ ਇਕ ਪੋਸਟ ਸ਼ੇਅਰ ਕਰਕੇ ਫੈਨਜ਼ ਨੂੰ ਦੱਸਿਆ ਹੈ।
This morning I tested positive for Covid 19. I feel ok, I have no symptoms so far but have been isolated since I found out about my possible exposure to the virus. Stay home people and be pragmatic. I will keep you updated on how I’m doing 👊🏾👊🏾 No panic. pic.twitter.com/Lg7HVMZglZ
— Idris Elba (@idriselba) March 16, 2020
ਅਦਾਕਾਰਾ ਇਦ੍ਰਿਸ ਅਲਬਾ 'ਚ ਵੀ ਕੋਰੋਨਾ ਵਾਇਰਸ ਦਾ ਟੈਸਟ ਪੌਜ਼ੀਟਿਵ ਆਇਆ ਹੈ। ਉਨ੍ਹਾਂ ਨੇ ਟਵਿਟਰ 'ਤੇ ਇਕ ਵੀਡੀਓ ਸ਼ੇਅਰ ਕਰਦੇ ਹੋਏ ਕਿਹਾ, ''ਅੱਜ ਸਵੇਰੇ ਮੈਂ ਕੋਵਿਡ19 ਦਾ ਚੈੱਕਅਪ ਕਰਾਇਆ ਹੈ ਤਾਂ ਪੌਜ਼ੀਟਿਵ ਪਾਇਆ ਗਿਆ। ਮੈਂ ਠੀਕ ਮਹਿਸੂਸ ਕਰ ਰਿਹਾ ਹਾਂ। ਹੁਣ ਤਕ ਕੋਈ ਲੱਛਣ ਨਹੀਂ, ਪਰ ਜਦੋਂ ਤੋਂ ਵਾਇਰਸ ਦੇ ਐਕਸਪੋਜਰ 'ਚ ਹੋਣ ਦੀ ਸੰਭਾਵਨਾ ਦਾ ਪਤਾ ਚੱਲਿਆ, ਉਦੋਂ ਤੋਂ ਖੁਦ ਨੂੰ ਵੱਖ ਕਰ ਲਿਆ ਹੈ। ਦੋਸਤੋਂ ਘਰ 'ਚ ਰਹੋ ਤੇ ਦਿਮਾਗ ਦਾ ਇਸਤੇਮਾਲ ਕਰੋ। ਮੈਂ ਆਪਣੇ ਬਾਰੇ 'ਚ ਤੁਹਾਨੂੰ ਅਪਡੇਟਸ ਦੇਵਾਂਗਾ।''
ਦੱਸ ਦਈਏ ਕਿ ਇਦ੍ਰਿਸ ਅਲਬਾ ਤੋਂ ਇਲਾਵਾ ਟੀ. ਵੀ. ਸੀਰੀਜ਼ 'ਗੇਮ ਆਫ ਥ੍ਰੋਨਸ' ਦੇ ਐਕਟ੍ਰੈੱਸ ਕ੍ਰਿਸਟੋਫਰ ਹਿਵਜੂ ਨੂੰ ਵੀ ਕੋਰੋਨਾ ਵਾਇਰਸ ਪੌਜ਼ੀਟਿਵ ਪਾਇਆ ਗਿਆ ਹੈ। ਕ੍ਰਿਸਟੋਫਰ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ 'ਤੇ ਇਕ ਪੋਸਟ ਸ਼ੇਅਰ ਕਰਦੇ ਹੋਏ ਲਿਖਿਆ, ''ਮੈਂ ਅੱਜ ਕੋਰੋਨਾ ਦਾ ਟੈਸਟ ਕਰਵਾਇਆ ਤੇ ਕੋਵਿਡ 19 ਦਾ ਰਿਜ਼ਲਟ ਪੌਜ਼ੀਵਿਟ ਆਇਆ ਹੈ। ਮੈਂ ਤੇ ਮੇਰੇ ਪਰਿਵਾਰ ਨੇ ਆਪਣੇ ਆਪ ਨੂੰ ਘਰ 'ਚ ਹੀ ਬੰਦ ਕਰ ਲਿਆ ਹੈ। ਮੇਰੀ ਸਿਹਤ ਠੀਕ ਹੈ ਮੈਨੂੰ ਸਰਦੀ ਦੇ ਲੱਛਣ ਸੀ।''
— Tom Hanks (@tomhanks) March 12, 2020
ਅਲਬਾ ਤੋਂ ਪਹਿਲਾ ਹਾਲੀਵੁੱਡ ਸੁਪਰ ਸਟਾਰ ਟੌਮ ਹੈਂਕਸ ਤੇ ਉਨ੍ਹਾਂ ਦੀ ਪਤਨੀ ਵੀ ਇਸ ਵਾਇਰਸ ਦੀ ਲਪੇਟ 'ਚ ਆ ਚੁੱਕੇ ਹਨ। ਹੈਂਕਸ ਤੋਂ ਇਲਾਵਾ 'ਜੇਮਸ ਬਾਂਡ' ਫਿਲਮ 'ਚ ਕੰਮ ਕਰ ਚੁੱਕੀ ਐਕਟ੍ਰੈੱਸ ਓਲਗਾ ਕਰਿਲੇਂਕੋ ਨੇ ਵੀ ਫੈਨਜ਼ ਨੂੰ ਜਾਣਕਾਰੀ ਦਿੱਤੀ ਸੀ ਕਿ ਉਹ ਕੋਰੋਨਾ ਤੋਂ ਪ੍ਰਭਾਵਿਤ ਹੈ।
ਇਹ ਵੀ ਦੇਖੋ: 'ਕੋਰੋਨਾ ਵਾਇਰਸ' ਦੇ ਡਰ ਕਾਰਨ ਦਿਲੀਪ ਕੁਮਾਰ 'ਆਈਸੋਲੇਸ਼ਨ ਵਾਰਡ' 'ਚ ਦਾਖਲ
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ