ਮਾਧੁਰੀ ਦੀ ਪਹਿਲੀ ਮਰਾਠੀ ਫਿਲਮ 'ਬਕੇਟ ਲਿਸਟ' ਦਾ ਟਰੇਲਰ ਰਿਲੀਜ਼

5/6/2018 4:58:55 PM

ਮੁੰਬਈ(ਬਿਊਰੋ)— ਬਾਲੀਵੁੱਡ ਅਦਾਕਾਰਾ ਮਾਧੁਰੀ ਦੀਕਸ਼ਿਤ ਦੀ ਪਹਿਲੀ ਮਰਾਠੀ ਫਿਲਮ 'ਬਕੇਲ ਲਿਸਟ' ਦਾ ਟਰੇਲਰ ਰਿਲੀਜ਼ ਹੋ ਚੁੱਕਾ ਹੈ। ਟਰੇਲਰ 'ਚ ਮਾਧੁਰੀ ਦੀਕਸ਼ਿਤ ਇਕ ਹਾਊਸਵਾਈਫ ਦੇ ਕਿਰਦਾਰ 'ਚ ਨਜ਼ਰ ਆ ਰਹੀ ਹੈ, ਜੋ ਆਪਣੀਆਂ ਪਰਿਵਾਰਿਕ ਜਿੰਮੇਦਾਰੀਆਂ ਤੋਂ ਉਪਰ ਉੱਠ ਕੇ ਆਪਣੀ ਬਕੇਟ ਲਿਸਟ 'ਚ ਦਰਜ ਕੀਤੀਆਂ ਗਈਆਂ ਇੱਛਾਵਾਂ ਨੂੰ ਪੂਰਾ ਕਰਨ ਦਾ ਜਿੰਮਾ ਚੁੱਕਦੀ ਹੈ। ਟਰੇਲਰ ਨੂੰ ਦੇਖਣ ਤੋਂ ਬਾਅਦ ਇਹ ਸਾਫ ਤੌਰ 'ਤੇ ਕਿਹਾ ਜਾ ਸਕਦਾ ਹੈ ਕਿ ਇਹ ਫਿਲਮ ਨਾ ਸਿਰਫ ਦਰਸ਼ਕਾਂ ਦਾ ਮਨੋਰੰਜਨ ਕਰੇਗੀ ਸਗੋਂ ਇਕ ਖਾਸ ਸੰਦੇਸ਼/ਸੁਨੇਹਾ ਵੀ ਦੇਵੇਗੀ। ਡਾਇਰੈਕਟਰ ਤੇਜਮ ਦੁਆਰਾ ਬਣਾਈ 'ਬਕੇਟ ਲਿਸਟ' ਇਕ ਸਲਾਈਸ ਆਫ ਫਿਲਮ ਹੈ, ਜਿਸ 'ਚ ਇਕ ਮਹਿਲਾ ਖੁਦ ਨੂੰ ਪਛਾਣਦੀ ਹੈ।

ਦੱਸਣਯੋਗ ਹੈ ਕਿ ਮਾਧੁਰੀ ਦੀਕਸ਼ਿਤ ਦੀਆਂ ਫਿਲਮਾਂ ਦੀ ਗੱਲ ਕਰੀਏ ਤਾਂ ਉਹ ਇਸ ਸਮੇਂ ਕਈ ਬਾਲੀਵੁੱਡ ਫਿਲਮਾਂ ਨੂੰ ਸ਼ੂਟ ਕਰ ਰਹੀ ਹੈ। ਡਾਇਰੈਕਟਰ ਇੰਦਰ ਕੁਮਾਰ ਦੀ 'ਟੋਟਲ ਧਮਾਲ', ਜਿਸ 'ਚ ਉਨ੍ਹਾਂ ਨਾਲ ਅਨਿਲ ਕਪੂਰ, ਅਜੇ ਦੇਵਗਨ ਤੇ ਅਰਸ਼ਦ ਵਾਰਸੀ ਹੈ। ਦੂਜੀ ਫਿਲਮ ਹੈ ਧਰਮਾ ਪ੍ਰੋਡਕਸ਼ਨ ਦੀ ਵੱਡੇ ਬਜਟ ਦੀ 'ਕਲੰਕ' ਫਿਮਲ, ਜਿਸ 'ਚ ਸੰਜੇ ਦੱਤ, ਵਰੁਣ ਧਵਨ ਤੇ ਆਲੀਆ ਭੱਟ ਵਰਗੇ ਕਲਾਕਾਰ ਨਜ਼ਰ ਆਉਣਗੇ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News