ਕੋਰਟ ਦੇ ਫੈਸਲੇ ਤੋਂ ਬਾਅਦ ਸਲੀਮ ਖਾਨ ਨੇ ਦਿੱਤਾ ਬਿਆਨ

11/10/2019 2:48:14 PM

ਮੁੰਬਈ(ਬਿਊਰੋ)- ਅਯੁੱਧਿਆ ਵਿਵਾਦ ਮਾਮਲੇ ਵਿਚ ਕੋਰਟ ਨੇ ਬੀਤੇ ਦਿਨ ਆਪਣਾ ਇਤਿਹਾਸਿਕ ਫੈਸਲਾ ਸੁਣਾਇਆ। ਪੰਜ ਜੱਜਾਂ ਦੀ ਸੰਵਿਧਾਨਕ ਬੈਂਚ ਨੇ 40 ਦਿਨਾਂ ਦੀ ਸੁਣਵਾਈ ਤੋਂ ਬਾਅਦ ਇਹ ਫੈਸਲਾ ਸੁਣਾਇਆ। ਬੈਂਚ ਨੇ ਵਿਵਾਦਿਤ ਜ਼ਮੀਨ ’ਤੇ ਮੰਦਰ ਬਣਾਉਣ ਦਾ ਹੁਕਮ ਦਿੱਤਾ। ਮੁਸਲਮਾਨਾਂ ਨੂੰ ਮਸਜਿਦ ਲਈ ਵੱਖ ਜ਼ਮੀਨ ਦਿੱਤੀ ਜਾਵੇਗੀ। ਇਸ ਫੈਸਲੇ ’ਤੇ ਸਲਮਾਨ ਖਾਨ ਦੇ ਪਿਤਾ ਸਲੀਮ ਖਾਨ ਦਾ ਬਿਆਨ ਆਇਆ ਹੈ। ਕੋਰਟ ਦੇ ਇਤਿਹਾਸਿਕ ਫੈਸਲੇ ਦਾ ਸਵਾਗਤ ਕਰਦੇ ਹੋਏ ਸਲੀਮ ਖਾਨ ਨੇ ਕਿਹਾ,‘‘ਅਯੁੱਧਿਆ ਵਿਚ ਮੁਸਲਮਾਨਾਂ ਨੂੰ ਦਿੱਤੀ ਜਾਣ ਵਾਲੀ 5 ਏਕੜ ਜ਼ਮੀਨ ’ਤੇ ਸਕੂਲ ਬਣਾਇਆ ਜਾਣਾ ਚਾਹੀਦਾ ਹੈ। ਉਨ੍ਹਾਂ ਨੇ ਮੁਸਲਮਾਨ ਸਮੁਦਾਏ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਮੁਹੱਬਤ ਜ਼ਾਹਰ ਕਰੋ ਤੇ ਮੁਆਫ ਕਰੋ, ਇਸ ਮੁੱਦੇ ਨੂੰ ਫਿਰ ਤੋਂ ਨਾ ਚੁੱਕੋ। ਇੱਥੋਂ ਅੱਗੇ ਵੱਧੋ।’’
PunjabKesari
ਮੁਸਲਮਾਨਾਂ ਨੂੰ ਸਲਾਹ ਦਿੰਦੇ ਹੋਏ ਸਲੀਮ ਖਾਨ ਨੇ ਕਿਹਾ ਕਿ ਹੁਣ ਇਸ ਮਾਮਲੇ ’ਤੇ ਗੱਲ ਨਾ ਕਰਕੇ ਬੁਨਿਆਦੀ ਸਮੱਸਿਆਵਾਂ ’ਤੇ ਚਰਚਾ ਕਰਨੀ ਚਾਹੀਦੀ ਹੈ । ਮੁਸਲਮਾਨਾਂ ਨੂੰ ਸਕੂਲ ਅਤੇ ਹਸਪਤਾਲ ਦੀ ਜ਼ਰੂਰਤ ਹੈ। ਅਯੁੱਧਿਆ ਵਿਚ ਮਸਜਿਦ ਲਈ ਮਿਲਣ ਵਾਲੀ ਪੰਜ ਏਕੜ ਜ਼ਮੀਨ ’ਤੇ ਕਾਲਜ ਬਣੇ ਤਾਂ ਬਿਹਤਰ ਹੋਵੇਗਾ। ਨਮਾਜ ਤਾਂ ਟਰੇਨ, ਪਲੇਨ ਕਿਤੇ ਵੀ ਪੜ੍ਹੀ ਜਾ ਸਕਦੀ ਹੈ। ਜੇਕਰ 22 ਕਰੋੜ ਮੁਸਲਮਾਨਾਂ ਨੂੰ ਚੰਗੀ ਸਿੱਖਿਆ ਮਿਲੇਗੀ ਤਾਂ ਇਸ ਦੇਸ਼ ਦੀਆਂ ਬਹੁਤ ਸਾਰੀਆਂ ਕਮੀਆਂ ਖਤਮ ਹੋ ਜਾਣਗੀਆਂ।
PunjabKesari
ਪ੍ਰਧਾਨਮੰਤਰੀ ਨਰਿੰਦਰ ਮੋਦੀ ਦੀ ਗੱਲ ’ਤੇ ਸਹਿਮਤੀ ਜਤਾਉਂਦੇ ਹੋਏ ਸਲੀਮ ਖਾਨ ਨੇ ਕਿਹਾ ਕਿ ਅਯੁੱਧਿਆ ਵਿਵਾਦ ਨੂੰ ਖਤਮ ਕਰਕੇ ਸਾਨੂੰ ਨਵੀਂ ਸ਼ੁਰੂਆਤ ਕਰਨੀ ਚਾਹੀਦੀ ਹੈ। ਸਾਨੂੰ ਹੁਣ ਸ਼ਾਂਤੀ ਦੀ ਲੋੜ ਹੈ। ਸਾਨੂੰ ਆਪਣੇ ਪ੍ਰਮੁੱਖ ਮੁੱਦਿਆਂ ’ਤੇ ਧਿਆਨ ਦੇ ਕੇ ਭਵਿੱਖ ਬਾਰੇ ਸੋਚਣਾ ਚਾਹੀਦਾ ਹੈ।
PunjabKesari



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News