ਕੈਂਸਰ ਦੀ ਬੀਮਾਰੀ ਤੋਂ ਜ਼ਿਆਦਾ ਦਰਦਨਾਕ ਹੈ ਇਸ ਦਾ ਇਲਾਜ : ਸੋਨਾਲੀ ਬੇਂਦਰੇ

4/16/2019 12:02:40 PM

ਮੁੰਬਈ (ਬਿਊਰੋ) — ਹਾਲ ਹੀ 'ਚ ਸੋਨਾਲੀ ਬੇਂਦਰੇ ਨੇ ਇਕ ਸੰਸਥਾ ਵੱਲੋਂ ਆਯੋਜਿਤ ਕੀਤੇ ਗਏ ਕੌਮਾਂਤਰੀ ਕਾਨਫਰੰਸ 'ਚ ਹਿੱਸਾ ਲਿਆ। ਇਸ ਦੌਰਾਨ ਬਾਲੀਵੁੱਡ ਅਦਾਕਾਰਾ ਸੋਨਾਲੀ ਬੇਂਦਰੇ ਦਾ ਕਹਿਣਾ ਹੈ ਕਿ ਕੈਂਸਰ ਦੀ ਬੀਮਾਰੀ ਤੋਂ ਜ਼ਿਆਦਾ ਦਰਦਨਾਕ ਇਸ ਦਾ ਇਲਾਜ ਹੈ। ਸੋਨਾਲੀ ਬੇਂਦਰੀ ਪਿਛਲੇ ਸਾਲ ਕੈਂਸਰ ਵਰਗੀ ਖਤਰਨਾਕ ਬੀਮਾਰੀ ਤੋਂ ਉੱਭਰ ਕੇ ਬਾਹਰ ਨਿਕਲੀ ਹੈ। ਉਸ ਨੇ ਨਿਊਯਾਰਕ ਜਾ ਕੇ ਇਸ ਦਾ ਇਲਾਜ ਕਰਵਾਇਆ ਅਤੇ ਠੀਕ ਹੋ ਗਈ। ਸੋਨਾਲੀ ਬੇਂਦਰੇ ਨੇ ਕਿਹਾ ਕਿ ਇਸ ਬੀਮਾਰੀ ਦੀ ਸ਼ੁਰੂਆਤ 'ਚ ਪਤਾ ਲੱਗਣਾ ਅਹਿਮ ਹੁੰਦਾ ਹੈ। ਇਹ ਬੀਮਾਰੀ ਘੱਟ ਭਿਆਨਕ ਹੈ ਪਰ ਇਸ ਦੇ ਇਲਾਜ ਦੀ ਗੱਲ ਕਰੀਏ ਤਾਂ ਇਹ ਹੋਰ ਵੀ ਭਿਆਨਕ ਅਤੇ ਦਰਦ ਦੇਣ ਵਾਲਾ ਹੈ।

PunjabKesari
ਦੱਸ ਦਈਏ ਕਿ ਸੋਨਾਲੀ ਬੇਂਦਰੇ ਦਾ ਕਹਿਣਾ ਹੈ ਕਿ ਜਦੋਂ ਉਸ ਨੂੰ ਇਸ ਬੀਮਾਰੀ ਦਾ ਪਤਾ ਲੱਗਾ ਸੀ ਤਾਂ ਮੈਂ ਬਹੁਤ ਦੁਖੀ ਹੋਈ ਸੀ ਪਰ ਮੈਂ ਹਾਰ ਨਹੀਂ ਮੰਨੀ ਅਤੇ ਨਿਊਯਾਰਕ ਜਾ ਕੇ ਇਲਾਜ ਕਰਵਾਇਆ। ਕੈਂਸਰ ਵਰਗੀ ਨਾਮੁਰਾਦ ਬੀਮਾਰੀ ਨੂੰ ਹਰਾ ਕੇ ਸੋਨਾਲੀ ਫਿਰ ਤੋਂ ਨਵੀਂ ਜ਼ਿੰਦਗੀ ਵੱਲ ਵਧ ਰਹੀ ਹੈ। ਅੱਜ ਸੋਨਾਲੀ ਕਈ ਲੋਕਾਂ ਲਈ ਪ੍ਰੇਰਣਾ ਦਾ ਸਰੋਤ ਬਣ ਚੁੱਕੀ ਹੈ। 

 
 
 
 
 
 
 
 
 
 
 
 
 
 

Took me a while to get used to having little hair. But once that set in, there was no looking back (literally!) 😄 It has been months since I’ve even needed a ‘trim’. So, during the @bazaarindia shoot when @mickeycontractor said that I needed one, my first thought was, “Really??”. Before I could react, he was all set – armed with an eyebrow scissor, ready to go at it! I couldn’t stop smiling. Never thought I’d get a makeover of sorts like this, but I guess it’s #MyNewNormal. #SwitchOnTheSunshine #OneDayAtATime

A post shared by Sonali Bendre (@iamsonalibendre) on Apr 4, 2019 at 2:27am PDT

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News