ਟਾਸਕ ਰੱਦ ਕਰਨ ਵਾਲੇ 3 ਮੈਂਬਰਾਂ ਨੂੰ ਮਿਲੀ ਸਜ਼ਾ, ਖੁਸ਼ੀ ''ਚ ਨੱਚਣ ਲੱਗੀ ਸ਼ਹਿਨਾਜ਼

1/9/2020 10:01:20 AM

ਮੁੰਬਈ (ਬਿਊਰੋ) — ਰਿਐਲਿਟੀ ਟੀ. ਵੀ. ਸ਼ੋਅ 'ਬਿੱਗ ਬੌਸ 13' 'ਚ ਘਰਵਾਲਿਆਂ ਨੇ ਇਕ ਵਾਰ ਫਿਰ ਤੋਂ ਇਕ ਹੋਰ ਟਾਸਕ ਰੱਦ ਕਰਵਾ ਦਿੱਤਾ ਹੈ। ਇਹ ਟਾਸਕ ਕੈਪਟੈਂਸੀ ਦਾ ਸੀ। ਇਸ ਟਾਸਕ 'ਚ ਸਾਰੇ ਘਰਵਾਲੇ ਦਾਅਵੇਦਾਰ ਸਨ ਪਰ ਹਰ ਵਾਰ ਦੀ ਤਰ੍ਹਾਂ ਮੁਕਾਬਲੇਬਾਜ਼ਾਂ ਦੀ ਆਪਸੀ ਸਹਿਮਤੀ ਨਹੀਂ ਬਣੀ ਤੇ ਟਾਸਕ ਰੱਦ ਹੋ ਗਿਆ। ਖਾਸ ਗੱਲ ਹੈ ਕਿ ਟਾਸਕ ਰੱਦ ਕਰਵਾਉਣ ਵਾਲੇ ਤਿੰਨ ਮੈਂਬਰਾਂ ਨੂੰ ਬਿੱਗ ਬੌਸ ਨੇ ਅਜਿਹੀ ਸਜ਼ਾ ਦਿੱਤੀ ਹੈ, ਜਿਸ ਨੂੰ ਸੁਣ ਕੇ ਸ਼ਹਿਨਾਜ਼ ਕੌਰ ਗਿੱਲ ਖੁਸ਼ ਹੋ ਗਈ। ਇਥੋਂ ਤੱਕ ਕਿ ਉਸ ਨੇ ਉਨ੍ਹਾਂ ਤਿੰਨੇਂ ਮੁਕਾਬਲੇਬਾਜ਼ ਨੂੰ ਵਧਾਈ ਵੀ ਦਿੱਤੀ।

Captaincy ke task mein aaj gharwalon ko jalaani hongi ek doosre ki tasveerein!
Dekhiye kaun banega agla captain aaj raat 10:30 baje.

Anytime on @justvoot @Vivo_India @BeingSalmanKhan #BiggBoss13 #BiggBoss #BB13 #SalmanKhan pic.twitter.com/mllkzzqR9E

— COLORS (@ColorsTV) January 8, 2020


ਸਾਰੇ ਮੁਕਾਬਲੇਬਾਜ਼ ਨੂੰ ਆਪਣੇ ਗਲੇ 'ਚ ਇਕ-ਦੂਜੇ ਦੀ ਤਸਵੀਰ ਨੂੰ ਟੰਗਣਾ ਸੀ। ਕਿਸ ਦੇ ਗਲੇ 'ਚ ਕਿਸ ਮੁਕਾਬਲੇਬਾਜ਼ ਦੀ ਤਸਵੀਰ ਹੋਵੇਗੀ ਇਹ ਖੁਦ ਬਿੱਗ ਬੌਸ ਨੇ ਦੱਸਿਆ। ਟਾਸਕ ਮੁਤਾਬਕ, ਜਿਹੜਾ ਵੀ ਮੈਂਬਰ ਆਪਣੇ ਕੋਲ ਮੌਜੂਦ ਜਿਸ ਮੁਕਾਬਲੇਬਾਜ਼ ਨੂੰ ਇਸ ਵਾਰ ਘਰ ਦਾ ਕਪਤਾਨ ਨਹੀਂ ਬਣਨਾ ਚਾਹੁੰਦਾ ਹੈ, ਉਸ ਦੀ ਤਸਵੀਰ ਨੂੰ ਗਲੇ ਤੋਂ ਲਾ ਕੇ ਅੱਗ 'ਚ ਜਲਾ ਦੇਵੇਗਾ। ਅਜਿਹੇ 'ਚ ਸਿਧਾਰਥ ਵਿਸ਼ਾਲ ਦੀ, ਮਧੁਰਿਮਾ ਮਾਹਿਰਾ ਦੀ, ਰਸ਼ਮੀ ਸਿਧਾਰਥ ਦੀ ਤੇ ਵਿਸ਼ਾਲ ਆਰਤੀ ਦੀ ਤਸਵੀਰ ਨੂੰ ਅੱਗ 'ਚ ਸੁੱਟ ਦਿੰਦਾ ਹੈ।

ਆਖਿਰ 'ਚ ਤਿੰਨ ਮੈਂਬਰ ਬਚਦੇ ਹਨ, ਜਿਸ 'ਚ ਕੌਣ ਪਹਿਲਾ ਜਾਵੇਗਾ, ਇਸ ਨੂੰ ਲੈ ਕੇ ਬਹਿਸ ਹੁੰਦੀ ਹੈ। ਅਹ ਮੈਂਬਰ ਮਾਹਿਰਾ, ਪਾਰਸ ਤੇ ਆਸਿਮ ਰਿਆਜ਼ ਹਨ। ਮਾਹਿਰਾ ਦੇ ਗਲੇ 'ਚ ਪਾਰਸ ਦੀ ਤਸਵੀਰ, ਪਾਰਸ ਦੇ ਗਲੇ 'ਚ ਆਸਿਮ ਦੀ ਤਸਵੀਰ ਅਤੇ ਆਸਿਮ ਰਿਆਜ਼ ਦੇ ਗਲੇ 'ਚ ਰਸ਼ਮੀ ਦੀ ਤਸਵੀਰ ਹੁੰਦੀ ਹੈ। ਪਾਰਸ ਆਸਿਮ ਨੂੰ ਕਹਿੰਦਾ ਹੈ ਕਿ ਉਹ ਰਸ਼ਮੀ ਦੀ ਤਸਵੀਰ ਨੂੰ ਸਾੜ ਦੇਵੇ ਪਰ ਆਸਿਮ ਕਹਿੰਦਾ ਹੈ ਕਿ ਉਹ ਰਸ਼ਮੀ ਨੂੰ ਘਰ ਦਾ ਕਪਤਾਨ ਬਣਾਉਣਾ ਚਾਹੁੰਦਾ ਹੈ। ਉਥੇ ਹੀ ਮਾਹਿਰਾ ਸ਼ਰਮਾ ਵੀ ਪਾਰਸ ਦੀ ਤਸਵੀਰ ਨੂੰ ਸਾੜਨ ਤੋਂ ਇਨਕਾਰ ਕਰ ਦਿੰਦੀ ਹੈ। ਅਜਿਹੇ 'ਚ ਪਾਰਸ, ਆਸਿਮ ਤੇ ਮਾਹਿਰਾ ਆਪਣੇ ਗਲੇ 'ਚ ਟੰਗੀ ਤਸਵੀਰ ਨੂੰ ਨਹੀਂ ਸਾੜਦੇ।

ਇਨ੍ਹਾਂ ਤਿੰਨਾਂ ਦਾ ਅਜਿਹਾ ਕਰਨਾ ਬਿੱਗ ਬੌਸ ਨੂੰ ਪਸੰਦ ਨਹੀਂ ਆਉਂਦਾ ਤੇ ਤਿੰਨਾਂ ਨੂੰ ਸਜ਼ਾ ਦੇਣ ਦੀ ਘੋਸ਼ਣਾ ਕਰਦੇ ਹਨ। ਬਿੱਗ ਬੌਸ ਕਹਿੰਦੇ ਹਨ ਕਿ, ''ਤੁਸੀਂ ਲੋਕਾਂ ਨੇ ਹਮੇਸ਼ਾ ਦੀ ਤਰ੍ਹਾਂ ਟਾਸਕ ਨੂੰ ਰੱਦ ਕਰਨ ਦੀ ਕੋਸ਼ਿਸ਼ ਕੀ ਨਾ ਕਿ ਟਾਸਕ ਨੂੰ ਵਧਾਉਣ ਦੀ। ਇਸ ਲਈ ਬਿੱਗ ਬੌਸ ਦੋਸ਼ੀਆਂ ਨੂੰ ਸਜ਼ਾ ਦਿੰਦੇ ਹਨ। ਜਦੋਂ ਤੱਕ ਘਰ ਦਾ ਨਵਾਂ ਕਪਤਾਨ ਨਹੀਂ ਬਣਦਾ ਉਦੋਂ ਤੱਕ ਤੁਸੀਂ ਤਿੰਨੇ ਘਰ ਦਾ ਸਾਰੇ ਕੰਮ ਕਰੋਗੇ। ਤੁਹਾਡੇ ਤਿੰਨਾਂ ਦੀ ਕੋਈ ਹੋਰ ਮਦਦ ਵੀ ਨਹੀਂ ਕਰੇਗਾ।''
ਦੱਸ ਦਈਏ ਕਿ ਬਿੱਗ ਬੌਸ ਦਾ ਇਹ ਫੈਸਲਾ ਸੁਣਦੇ ਹੀ ਸ਼ਹਿਨਾਜ਼ ਖੁਸ਼ ਹੋ ਜਾਂਦੀ ਹੈ। ਉਹ ਤੁਰੰਤ ਕਹਿੰਦੀ ਹੈ, 'ਤੁਹਾਨੂੰ ਤਿੰਨਾਂ ਨੂੰ ਵਧਾਈ ਹੋਵੇ। ਬਹੁਤ ਰੱਦ ਕਰਵਾਉਣਾ ਸੀ, ਹੁਣ ਆਏਗਾ ਮਜ਼ਾ।'' ਸ਼ਹਿਨਾਜ਼ ਦੀ ਇਹ ਗੱਲ ਸੁਣ ਕੇ ਪਾਰਸ ਦਾ ਮੂੰਹ ਬਣ ਜਾਂਦਾ ਹੈ।
Image result for bigg-boss-13-captaincy-task-cancelled-mahira-sharma-paras-chhabra-asim-riaz-punishedਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News