ਲਾਕਡਾਊਨ ਦੌਰਾਨ ਕਈ ਸਿਤਾਰਿਆਂ ਨੇ ਮਾਰੀ ਉਡਾਰੀ, ਦੇਖੋ ਭਾਰਤ ਛੱਡ ਕੌਣ-ਕੌਣ ਪਹੁੰਚਿਆ ਵਿਦੇਸ਼

5/23/2020 10:40:15 AM

ਮੁੰਬਈ (ਬਿਊਰੋ) — ਕੋਰੋਨਾ ਵਾਇਰਸ ਕਰਕੇ ਹਰ ਕੋਈ ਇਹਤਿਆਤ ਵਰਤ ਰਿਹਾ ਹੈ। ਹਰ ਕੋਈ ਆਪਣੇ ਦੇਸ਼ ਅਤੇ ਆਪਣੇ ਘਰ 'ਚ ਸੁਰੱਖਿਅਤ ਹੈ ਪਰ ਕੁਝ ਅਜਿਹੇ ਵੀ ਸਿਤਾਰੇ ਹਨ, ਜਿਨ੍ਹਾਂ ਨੇ ਲਾਕਡਾਊਨ ਦੌਰਾਨ ਭਾਰਤ ਛੱਡ ਦੂਜੇ ਦੇਸ਼ਾਂ 'ਚ ਜਾਣ ਦਾ ਫੈਸਲਾ ਲਿਆ। ਇਨ੍ਹਾਂ ਨੂੰ ਲੱਗਾ ਕਿ ਅਸੀਂ ਅਮਰੀਕਾ, ਕੈਨੇਡਾ, ਇੰਗਲੈਂਡ ਅਤੇ ਆਸਟ੍ਰੇਲੀਆ ਵਰਗੇ ਦੇਸ਼ਾਂ 'ਚ ਜ਼ਿਆਦਾ ਸੁਰੱਖਿਅਤ ਹੋਵਾਂਗੇ। ਹਾਲਾਂਕਿ ਉਨ੍ਹਾਂ ਦੇਸ਼ਾਂ 'ਚ ਕੋਰੋਨਾ ਦਾ ਕਹਿਰ ਭਾਰਤ ਨਾਲੋਂ ਵੱਧ ਹੈ। ਸਭ ਤੋਂ ਪਿਹਲਾ ਇਸ ਲਿਸਟ 'ਚ ਸੁਪਰਸਟਾਰ ਦਿਲਜੀਤ ਦੋਸਾਂਝ ਦਾ ਨਾਂ ਆਉਂਦਾ ਹੈ। ਕੁਝ ਸਮਾਂ ਪਹਿਲਾ ਦਿਲਜੀਤ ਇੰਡੀਆ 'ਚ ਹੀ ਸੀ ਪਰ ਹੁਣ ਉਹ ਅਮਰੀਕਾ ਚੱਲੇ ਗਏ ਹਨ। ਦਿਲਜੀਤ ਲਾਕਡਾਊਨ ਦੌਰਾਨ ਮੁੰਬਈ ਸਥਿਤ ਆਪਣੇ ਫਲੈਟ 'ਚ ਸਮਾਂ ਬਤੀਤ ਕਰ ਰਿਹਾ ਸੀ ਪਰ ਅਵੈਕੁਏਸ਼ਨ ਦੌਰਾਨ ਦਿਲਜੀਤ ਨੇ ਭਾਰਤ ਨਾਲੋਂ ਅਮਰੀਕਾ ਜਾਣਾ ਸੁਰੱਖਿਅਤ ਸਮਝਿਆ।
ਲੌਕਡਾਊਨ ਦੌਰਾਨ ਕਈ ਸਿਤਾਰਿਆਂ ਨੇ ਮਾਰੀ ਉਡਾਰੀ, ਵੇਖੋ ਭਾਰਤ ਛੱਡ ਕੌਣ-ਕੌਣ ਪਹੁੰਚਿਆ ਵਿਦੇਸ਼
ਦਿਲਜੀਤ ਤੋਂ ਇਲਾਵਾ ਸਨੀ ਲਿਓਨੀ ਵੀ ਅਵੈਕੁਏਸ਼ਨ ਦੌਰਾਨ ਅਮਰੀਕਾ ਚੱਲੀ ਗਈ। ਸਨੀ ਲਿਓਨੀ ਪਹਿਲਾਂ ਮੁੰਬਈ 'ਚ ਹੀ ਸੀ ਅਤੇ ਕੁਝ ਦਿਨ ਪਹਿਲਾਂ ਹੀ ਉਹ ਆਪਣੇ ਪਰਿਵਾਰ ਸਮੇਤ ਅਮਰੀਕਾ ਚੱਲੀ ਗਈ। ਸਨੀ ਨੇ ਇਸ ਦੇ ਬਾਰੇ ਪੋਸਟ ਪਾ ਕੇ ਜਾਣਕਾਰੀ ਵੀ ਦਿੱਤੀ ਸੀ।
ਲੌਕਡਾਊਨ ਦੌਰਾਨ ਕਈ ਸਿਤਾਰਿਆਂ ਨੇ ਮਾਰੀ ਉਡਾਰੀ, ਵੇਖੋ ਭਾਰਤ ਛੱਡ ਕੌਣ-ਕੌਣ ਪਹੁੰਚਿਆ ਵਿਦੇਸ਼
ਅਮਰੀਕਾ ਜਾਣ ਵਾਲਿਆਂ ਸਿਤਾਰਿਆਂ 'ਚ ਜੈਸਮੀਨ ਸੈਂਡਲਸ ਦਾ ਨਾਂ ਵੀ ਆਉਂਦਾ ਹੈ। ਜੈਸਮੀਨ ਵੀ ਅਮਰੀਕਾ ਦੀ ਨਾਗਰਿਕ ਹੈ ਤੇ ਲਾਕਡਾਊਨ ਦੌਰਾਨ ਉਹ ਆਪਣੇ ਪਰਿਵਾਰ ਕੋਲ ਅਮਰੀਕਾ ਚੱਲੀ ਗਈ ਹੈ।
ਲੌਕਡਾਊਨ ਦੌਰਾਨ ਕਈ ਸਿਤਾਰਿਆਂ ਨੇ ਮਾਰੀ ਉਡਾਰੀ, ਵੇਖੋ ਭਾਰਤ ਛੱਡ ਕੌਣ-ਕੌਣ ਪਹੁੰਚਿਆ ਵਿਦੇਸ਼
ਸਿਰਫ ਜੈਸਮੀਨ ਹੀ ਨਹੀਂ 'ਹੈਪੀ ਰਾਏਕੋਟੀ' 12 ਮਈ ਨੂੰ ਆਪਣੇ ਜਨਮਦਿਨ ਮੌਕੇ ਅਮਰੀਕਾ ਦਾ ਸਫਰ ਕਰ ਰਿਹਾ ਸੀ। ਪੰਜਾਬੀ ਗੀਤਕਾਰ ਆਪਣੇ ਜਨਮਦਿਨ ਤੋਂ ਅਗਲੇ ਦਿਨ ਅਮਰੀਕਾ ਪਹੁੰਚ ਗਿਆ ਅਤੇ ਓਥੇ ਪਹੁੰਚ ਕੇ ਕੁਝ ਤਸਵੀਰਾਂ ਵੀ ਖਿੱਚਵਾਈਆਂ, ਜਿਸ 'ਚ ਹੈਪੀ ਅਮਰੀਕਾ ਦੇ ਮੌਸਮ ਦਾ ਮਜ਼ਾ ਲੈ ਰਿਹਾ ਸੀ।
ਲੌਕਡਾਊਨ ਦੌਰਾਨ ਕਈ ਸਿਤਾਰਿਆਂ ਨੇ ਮਾਰੀ ਉਡਾਰੀ, ਵੇਖੋ ਭਾਰਤ ਛੱਡ ਕੌਣ-ਕੌਣ ਪਹੁੰਚਿਆ ਵਿਦੇਸ਼
ਅਦਾਕਾਰਾ ਸਿੰਮੀ ਚਾਹਲ ਵੀ ਲਾਕਡਾਊਨ ਦੌਰਾਨ ਕੈਨੇਡਾ ਚੱਲੀ ਗਈ ਹੈ। ਓਥੇ ਜਾ ਕੇ ਸਿੰਮੀ ਨੇ ਇਕ ਤਸਵੀਰ ਸਾਂਝੀ ਕੀਤੀ ਸੀ , ਜਿਸ 'ਚ ਉਸ ਨੇ ਲਿਖਿਆ ਕਿ ਉਹ ਆਪਣੀ ਮਾਂ ਨੂੰ ਕਾਫੀ ਯਾਦ ਕਰ ਰਹੀ ਹੈ।
ਲੌਕਡਾਊਨ ਦੌਰਾਨ ਕਈ ਸਿਤਾਰਿਆਂ ਨੇ ਮਾਰੀ ਉਡਾਰੀ, ਵੇਖੋ ਭਾਰਤ ਛੱਡ ਕੌਣ-ਕੌਣ ਪਹੁੰਚਿਆ ਵਿਦੇਸ਼
ਕੁਝ ਦਿਨ ਪਹਿਲਾਂ ਪੰਜਾਬੀ ਗਾਇਕ ਗਗਨ ਕੋਕਰੀ ਵੀ ਰੈਸਕਿਊ ਫਲਾਈਟ ਦੇ ਜ਼ਰੀਏ ਆਸਟ੍ਰੇਲੀਆ ਚੱਲਾ ਗਿਆ ਸੀ। ਗਗਨ ਨੇ ਇਸ ਦੀ ਖੁਸ਼ੀ ਵੀ ਸੋਸ਼ਲ ਮੀਡੀਆ 'ਤੇ ਜ਼ਾਹਰ ਕੀਤੀ ਸੀ। ਇਸ ਤੋਂ ਬਾਅਦ ਆਸਟ੍ਰੇਲੀਆ ਪਹੁੰਚ ਕੇ ਗਗਨ ਕੰਗਾਰੂਆਂ ਨੂੰ ਖਾਣਾ ਖਵਾਉਂਦੇ ਵੀ ਨਜ਼ਰ ਆਇਆ ਸੀ।
ਲੌਕਡਾਊਨ ਦੌਰਾਨ ਕਈ ਸਿਤਾਰਿਆਂ ਨੇ ਮਾਰੀ ਉਡਾਰੀ, ਵੇਖੋ ਭਾਰਤ ਛੱਡ ਕੌਣ-ਕੌਣ ਪਹੁੰਚਿਆ ਵਿਦੇਸ਼ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News