''ਲੌਕ ਡਾਊਨ'' ਦੌਰਾਨ ਗੁਆਂਢਣ ਨਾਲ ਇੰਝ ਸਮਾਂ ਬਿਤਾ ਰਹੇ ਨੇ ਮੀਕਾ ਸਿੰਘ, ਤਸਵੀਰਾਂ ਵਾਇਰਲ

4/11/2020 3:24:17 PM

ਜਲੰਧਰ (ਵੈੱਬ ਡੈਸਕ) - 'ਕੋਰੋਨਾ ਵਾਇਰਸ' ਕਾਰਨ ਦੇਸ਼ ਭਰ ਵਿਚ 'ਲੌਕ ਡਾਊਨ' ਕੀਤਾ ਗਿਆ ਹੈ, ਜਿਸ ਕਾਰਨ ਆਮ ਬੰਦੇ ਤੋਂ ਲੈ ਕੇ ਵੱਡੀਆਂ-ਵੱਡੀਆਂ ਹਸਤੀਆਂ ਵੀ ਘਰਾਂ ਵਿਚ ਕੈਦ ਹੋ ਗਈਆਂ ਹਨ ਅਤੇ ਘਰ ਵਿਚ ਸਮਾਂ ਬਿਤਾ ਰਹੇ ਹਨ। ਇਸ 'ਲੌਕ ਡਾਊਨ' ਵਿਚ ਅਦਾਕਾਰਾ ਚਾਹਤ ਖੰਨਾ ਨੂੰ ਨਵਾਂ ਸਾਥੀ ਮਿਲ ਗਿਆ ਹੈ।

 
 
 
 
 
 
 
 
 
 
 
 
 
 

Twinning with 🖤 @mikasingh #quarantinelove #love #chahattkhanna

A post shared by CK (@chahattkhanna) on Apr 10, 2020 at 8:33am PDT

ਇਸ ਤੋਂ ਪਹਿਲਾਂ ਦੀ ਗੱਲ ਕੀਤੀ ਜਾਵੇ ਤਾਂ ਸਾਲ 2018 ਵਿਚ ਚਾਹਤ ਖੰਨਾ ਦਾ ਤਲਾਕ ਹੋਇਆ ਸੀ ਤੇ ਉਸ ਨੇ ਖੂਬ ਸੁਰਖ਼ੀਆਂ ਬਟੋਰੀਆਂ ਸਨ। ਇਸ ਸਭ ਦੇ ਚਲਦੇ ਚਾਹਤ ਨੇ ਖੁਲਾਸਾ ਕੀਤਾ ਸੀ ਕਿ ਉਹ ਆਪਣੇ ਗੁਆਂਢੀ ਮੀਕਾ ਸਿੰਘ ਨਾਲ ਖੂਬ ਸਮਾਂ ਬਿਤਾ ਰਹੀ ਹੈ। ਦੋਹਾਂ ਦੀਆਂ ਕੁਝ ਰੋਮਾਂਟਿਕ ਤਸਵੀਰਾਂ ਵੀ ਸਾਹਮਣੇ ਆ ਚੁੱਕੀਆਂ ਹਨ।

 
 
 
 
 
 
 
 
 
 
 
 
 
 

Lets be someone’s quarantine, Glad we found each other in this lockdown #quarantinelove ❤️🌈 @mikasingh #learningmusic

A post shared by CK (@chahattkhanna) on Apr 6, 2020 at 8:31am PDT

ਚਾਹਤ ਖੰਨਾ ਨੇ ਕੁਝ ਤਸਵੀਰਾਂ ਆਪਣੇ ਇੰਸਟਾਗ੍ਰਾਮ 'ਤੇ ਵੀ ਸ਼ੇਅਰ ਕੀਤੀਆਂ ਹਨ। ਇਸਦੇ ਨਾਲ ਹੀ ਉਨ੍ਹਾਂ ਨੇ ਲਿਖਿਆ ਹੈ ਕਿ ਉਹ ਮੀਕਾ ਸਿੰਘ ਨਾਲ ਕਵਾਲਟੀ ਟਾਈਮ ਬਿਤਾ ਰਹੀ ਹੈ। ਇਨ੍ਹਾਂ ਤਸਵੀਰਾਂ ਵਿਚ ਮੀਕਾ ਸਿੰਘ ਤੇ ਚਾਹਤ ਖੰਨਾ ਕਾਫੀ ਖੁਸ਼ ਨਜ਼ਰ ਆ ਰਹੇ ਹਨ।

ਦੱਸ ਦੇਈਏ ਕਿ ਮੀਕਾ ਸਿੰਘ ਤੇ ਚਾਹਤ ਖੰਨਾ ਇਕ-ਦੂਜੇ ਦੇ ਗੁਆਂਢੀ ਹਨ ਅਤੇ ਦੋਹਾਂ ਨੇ ਇਕ-ਦੂਜੇ ਨਾਲ ਸਮਾਂ ਬਿਤਾਉਣ ਫੈਸਲਾ ਦਾ ਫੈਸਲਾ ਕੀਤਾ ਹੈ। ਦਰਅਸਲ ਮੀਕਾ ਸਿੰਘ ਅਤੇ ਚਾਹਤ ਖੰਨਾ ਕਿਸੇ ਪ੍ਰੋਜੈਕਟ 'ਤੇ ਕੰਮ ਕਰ ਰਹੇ ਹਨ।

ਚਾਹਤ ਖੰਨਾ ਨੇ ਦੱਸਿਆ ਸੀ ਕਿ ਉਹ ਮੀਕਾ ਸਿੰਘ ਨਾਲ ਕਾਫੀ ਲੰਮੇ ਸਮੇਂ ਤੋਂ ਇਕ ਮਿਊਜ਼ਿਕ ਵੀਡੀਓ ਵਿਚ ਕੰਮ ਕਰ ਰਹੇ ਹਨ। ਮੀਕਾ ਸਿੰਘ ਤੇ ਚਾਹਤ ਖੰਨਾ ਨੇ ਇਸ ਮਿਊਜ਼ਿਕ ਵੀਡੀਓ ਦੀ ਝਲਕ ਵੀ ਦਿਖਾਈ ਹੈ। ਸ਼ਾਇਦ ਇਹ ਤਸਵੀਰਾਂ ਉਨ੍ਹਾਂ ਦੇ ਮਿਊਜ਼ਿਕ ਵੀਡੀਓ ਦੀਆਂ ਹੀ ਹਨ।ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Edited By sunita

Related News