''ਚੰਦ ਤੱਕ ਲਲਕਾਰੇ'' ਨਾਲ ਬਰਿੰਦਰ ਢਪਾਈ ਤੇ ਦਿਲਪ੍ਰੀਤ ਵਿਰਕ ਦੀ ਧਮਾਕੇਦਾਰ ਵਾਪਸੀ

1/10/2019 9:35:48 AM

ਜਲੰਧਰ (ਬਿਊਰੋ) : ਪੰਜਾਬੀ ਸੰਗੀਤ ਜਗਤ ਨੂੰ ਆਪਣੀ ਗਾਇਕੀ ਨਾਲ ਚਾਰ ਚੰਨ ਲਾਉਣ ਲਈ ਦੋ ਨਵੇਂ ਫਨਕਾਰਾਂ ਨੇ ਪਿਛਲੇ ਸਾਲ ਧਮਾਕੇਦਾਰ ਐਂਟਰੀ ਮਾਰੀ। ਗਾਇਕ ਬਰਿੰਦਰ ਢਪਾਈ ਤੇ ਦਿਲਪ੍ਰੀਤ ਵਿਰਕ ਦੇ ਨਵਾਂ ਗੀਤ 'ਚੰਦ ਤੱਕ ਲਲਕਾਰੇ' ਦੀ ਆਡੀਓ ਹਾਲ ਹੀ 'ਚ ਰਿਲੀਜ਼ ਹੋਈ ਹੈ, ਜਿਸ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਬਰਿੰਦਰ ਢਪਾਈ ਤੇ ਦਿਲਪ੍ਰੀਤ ਵਿਰਕ ਦੀ ਇਸ ਗੀਤ ਦੇ ਬੋਲ ਸਤਿੰਦਰ ਵਿਰਕ ਵਲੋਂ ਸ਼ਿੰਗਾਰੇ ਗਏ ਹਨ ਅਤੇ ਮਿਊਜ਼ਿਕ ਇੰਦਰ ਧੰਮੂ ਨੇ ਦਿੱਤਾ ਹੈ। ਦੱਸ ਦਈਏ ਕਿ ਬਰਿੰਦਰ ਢਪਾਈ ਤੇ ਦਿਲਪ੍ਰੀਤ ਵਿਰਕ ਦੇ ਗੀਤ 'ਚੰਦ ਤੱਕ ਲਲਕਾਰੇ' ਦੀ ਮਿਆਦ 4 ਮਿੰਟ 22 ਸੈਕਿੰਡ ਦੀ ਹੈ। 


ਦੱਸਣਯੋਗ ਹੈ ਕਿ ਬਰਿੰਦਰ ਢਪਾਈ ਤੇ ਦਿਲਪ੍ਰੀਤ ਵਿਰਕ ਦੇ ਗੀਤ ਦੇ ਬੋਲ ਤੋਂ ਅੰਦਾਜ਼ਾ ਲਾਇਆ ਜਾ ਸਕਦਾ ਹੈ ਕਿ ਗੀਤ 'ਚ ਨਾਰ ਵਲੋਂ ਤੋੜੇ ਗਏ ਦਿਲ ਨੂੰ ਸੰਭਾਲਦੇ ਹੋਏ ਦਿਖਾਇਆ ਜਾ ਰਿਹਾ ਹੈ। ਨਾਰ ਵਲੋਂ ਦਿੱਤੀ ਸਹੁੰ ਨੂੰ ਤੋੜਦੇ ਹੋਏ ਲਲਕਾਰੇ ਮਾਰਦੇ ਹਨ ਤੇ ਜਿਸ ਦੀ ਆਵਾਜ਼ ਚੰਦ ਤੱਕ ਜਾਂਦੀ ਹੈ। ਉਮੀਦ ਹੈ ਕਿ ਲੋਕਾਂ ਨੂੰ ਬਰਿੰਦਰ ਢਪਾਈ ਤੇ ਦਿਲਪ੍ਰੀਤ ਵਿਰਕ ਦਾ ਇਹ ਆਡੀਓ ਗੀਤ ਜ਼ਰੂਰ ਪਸੰਦ ਆਵੇਗਾ। ਦੱਸ ਦਈਏ ਕਿ ਪਿਛਲੇ ਸਾਲ ਬਰਿੰਦਰ ਢਪਾਈ ਤੇ ਦਿਲਪ੍ਰੀਤ ਵਿਰਕ ਦਾ ਅਕਤੂਬਰ 'ਚ ਗੀਤ 'ਗੇਮ ਪਾ ਗਿਆ' ਰਿਲੀਜ਼ ਹੋਇਆ ਸੀ, ਜਿਸ ਨੂੰ ਲੋਕਾਂ ਵਲੋਂ ਭਰਵਾਂ ਹੁੰਗਾਰਾ ਮਿਲਿਆ ਸੀ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News