ਸਟਾਰ ਭਾਰਤ ਵਲੋਂ ਸੀਰੀਅਲ ''ਚੰਦਰ ਸ਼ੇਖਰ'' ਦੇ ਆਰੰਭ ਦਾ ਐਲਾਨ

3/11/2018 9:24:41 AM

ਮੁੰਬਈ(ਬਿਊਰੋ)— ਸਟਾਰ ਭਾਰਤ ਨੇ ਆਪਣੇ ਨਵੇਂ ਸ਼ੋਅ 'ਚੰਦਰ ਸ਼ੇਖਰ' ਦੀ ਪੇਸ਼ਕਸ਼ ਦਾ ਐਲਾਨ ਕਰ ਦਿੱਤਾ ਹੈ। ਇਸ ਛੋਟੀ ਕਾਲਪਨਿਕ ਲੜੀ ਵਿਚ ਲਗਭਗ 110 ਐਪੀਸੋਡਜ਼ ਵਿਚ ਆਜ਼ਾਦੀ ਘੁਲਾਟੀਏ 'ਚੰਦਰ ਸ਼ੇਖਰ ਆਜ਼ਾਦ' ਦੀ ਕਹਾਣੀ ਬਿਆਨ ਕੀਤੀ ਜਾਵੇਗੀ। 12 ਮਾਰਚ ਰਾਤ 10 ਵਜੇ ਤੋਂ ਪ੍ਰਸਾਰਿਤ ਹੋਣ ਵਾਲੇ ਇਸ ਸ਼ੋਅ ਵਿਚ ਇਕ ਸਾਧਾਰਨ ਮੁੰਡੇ ਦੀ ਚੰਦਰ ਸ਼ੇਖਰ ਤੋਂ ਇਕ ਵਿਦਰੋਹੀ ਕ੍ਰਾਂਤੀਕਾਰੀ 'ਆਜ਼ਾਦ' ਬਣਨ ਤਕ ਦੀ ਹਰ ਅਹਿਮ ਘਟਨਾ ਨੂੰ ਦਿਖਾਇਆ ਜਾਵੇਗਾ। 
ਇਹ ਸ਼ੋਅ ਸਟਾਰ ਭਾਰਤ ਦੇ ਬੁਨਿਆਦੀ ਕਥਨ 'ਭੁਲਾ ਦੇ ਡਰ ਕੁਛ ਅਲਗ ਕਰ' ਨੂੰ ਦੁਹਰਾਉਂਦਾ ਹੈ ਅਤੇ ਦਰਸ਼ਕਾਂ ਨੂੰ ਆਪਣੇ ਡਰ ਨੂੰ ਜਿੱਤਣ ਲਈ ਪ੍ਰੇਰਿਤ ਕਰਦਾ ਹੈ। 'ਮਹਾਦੇਵ', 'ਸੀਆ ਕੇ ਰਾਮ' ਅਤੇ 'ਮਹਾਕੁੰਭ' ਵਰਗੇ ਸੀਰੀਅਲਾਂ ਲਈ ਮਸ਼ਹੂਰ ਅਨਿਰੁੱਧ ਪਾਠਕ ਵਲੋਂ ਨਿਰਮਤ ਸ਼ੋਅ ਦੀ ਕਹਾਣੀ ਆਜ਼ਾਦੀ ਤੋਂ ਪਹਿਲਾਂ ਦੀ ਹੈ। ਇਹ ਇਕ ਨੌਜਵਾਨ ਦੀ ਬੇਪ੍ਰਵਾਹ 8 ਸਾਲ ਦੇ ਬੱਚੇ ਤੋਂ ਬ੍ਰਿਟਿਸ਼ ਸਰਕਾਰ ਦੇ ਛੱਕੇ ਛੁਡਾ ਦੇਣ ਵਾਲੇ ਕ੍ਰਾਂਤੀਕਾਰੀ ਬਣਨ ਤਕ ਦੀ ਯਾਤਰਾ ਹੈ। ਸਟਾਰ ਭਾਰਤ ਦੇ ਬੁਲਾਰੇ ਨੇ ਕਿਹਾ ਕਿ ਅਸੀਂ ਅਜਿਹੀ ਕਲਪਨਾ ਵਿਚ ਭਰੋਸਾ ਕਰਦੇ ਹਾਂ ਜੋ ਬਦਲਾਅ ਲਈ ਪ੍ਰੇਰਿਤ ਕਰਦੀ ਹੈ। ਬੁਲਾਰੇ ਅਨੁਸਾਰ ਇਹ ਸੀਰੀਅਲ ਚੰਦਰ ਸ਼ੇਖਰ ਦੇ ਜੀਵਨ ਦੀਆਂ ਛੋਟੀਆਂ-ਛੋਟੀਆਂ ਗੱਲਾਂ ਅਤੇ ਉਸ ਦੇ ਜੀਵਨ ਦੇ ਢੇਰ ਸਾਰੇ ਉਤਾਰ-ਚੜ੍ਹਾਅ ਨੂੰ ਵੀ ਦਰਸਾਉਂਦਾ ਹੈ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News