''ਚੰਦਰਯਾਨ 2'' ਦੀ ਸਫਲਤਾ ਲਈ ਦੁਆਵਾਂ ''ਚ ਲੱਗਾ ਬਾਲੀਵੁੱਡ ਜਗਤ, ਦਿੱਤੀਆਂ ਸ਼ੁੱਭਕਾਮਨਾਵਾਂ

7/23/2019 10:24:20 AM

ਮੁੰਬਈ (ਬਿਊਰੋ) — ਬੀਤੇ ਦਿਨੀਂ ਚੰਨ 'ਤੇ ਭਾਰਤ ਦੇ ਦੂਜੇ ਮਿਸ਼ਨ 'ਚੰਦਰਯਾਨ 2' ਨੂੰ ਸ਼੍ਰੀਹਰਿਕੋਟਾ ਤੋਂ ਸਭ ਤੋਂ ਸ਼ਕਤੀਸ਼ਾਲੀ ਰਾਕਟ ਜੀ. ਐੱਸ. ਐੱਲ. ਵੀ. ਮਾਰਕ 111-ਐੱਮ 1 ਦੇ ਜਰੀਏ ਲਾਂਚ ਕੀਤਾ ਗਿਆ। ਦੱਸ ਦਈਏ ਕਿ ਇਸ ਤੋਂ ਪਹਿਲਾਂ 'ਚੰਦਰਯਾਨ 2' 15 ਜੁਲਾਈ ਨੂੰ ਲਾਂਚ ਹੋਣ ਵਾਲਾ ਸੀ, ਹਾਲਾਂਕਿ ਬਾਅਦ 'ਚ ਇਸ ਨੂੰ ਰੱਦ ਕਰ ਦਿੱਤਾ ਗਿਆ ਸੀ। ਇਸ ਮਾਣ ਕਰਨ ਵਾਲੇ ਪਲ ਲਈ ਬਾਲੀਵੁੱਡ ਸਿਤਾਰਿਆਂ ਨੇ ਸੋਸ਼ਲ ਮੀਡੀਆ 'ਤੇ ਰਿਐਕਟ ਕਰਨ ਵੀ ਸ਼ੁਰੂ ਕਰ ਦਿੱਤਾ ਹੈ। ਆਓ ਨਜ਼ਰ ਮਾਰਦੇ ਹਾਂ ਸਿਤਾਰਿਆਂ ਦੇ ਟਵੀਟ 'ਤੇ...

ਅਕਸ਼ੈ ਕੁਮਾਰ
ਬਾਲੀਵੁੱਡ ਦੇ ਖਿਲਾੜੀ ਅਕਸ਼ੈ ਕੁਮਾਰ ਨੇ 'ਚੰਦਰਯਾਨ 2' ਨੂੰ ਲੈ ਕੇ ਰਿਐਕਟ ਕੀਤਾ ਅਤੇ ਲਿਖਿਆ, ''ਇਸਰੋ ਨੇ ਇਕ ਵਾਰ ਫਿਰ ਵੱਡੀ ਉਪਲਬਧੀ ਪ੍ਰਾਪਤ ਕੀਤੀ ਹੈ। 'ਚੰਦਰਯਾਨ 2' ਦੀ ਪੂਰੀ ਟੀਮ ਨੂੰ ਮੈਂ ਸ਼ੁੱਭਕਾਮਨਾਵਾਂ ਦਿੰਦਾ ਹਾਂ, ਜੋ ਇਸ ਅਭਿਆਨ ਨੂੰ ਸਫਲ ਬਣਾਉਣ ਲਈ ਦਿਨ ਰਾਤ ਲੱਗੇ ਹੋਏ ਸਨ। 

 

ਰਵੀਨਾ ਟੰਡਨ
ਰਵੀਨਾ ਟੰਡਨ ਨੇ ਕਾਫੀ ਵੱਖਰੇ ਤਰੀਕੇ ਨਾਲ ਰਿਐਕਟ ਕਰਦੇ ਹੋਏ ਲਿਖਿਆ, ''ਚੰਦ ਨਾਲ ਸਾਡਾ ਰੋਮਾਂਸ ਜਾਰੀ ਰਹੇਗਾ। ਇਸਰੋ ਸਮੇਤ ਹਰ ਉਸ ਸ਼ਖਸ ਨੂੰ ਸ਼ੁੱਭਕਾਮਨਾਵਾਂ, ਜਿਨ੍ਹਾਂ ਕਾਰਨ ਸਾਨੂੰ ਇਹ ਇਤਿਹਾਸਿਕ ਪਲ ਮਿਲਿਆ। ਬਾਹੂਬਲੀ ਵਾਂਗ ਜਾਓ...''

 

ਵਿਵੇਕ ਓਬਰਾਏ 
ਬਾਲੀਵੁੱਡ ਐਕਟਰ ਵਿਵੇਕ ਓਬਰਾਏ ਨੇ ਵੀ ਟਵੀਟ ਕਰਦੇ ਹੋਏ ਲਿਖਿਆ, ''ਇਸਰੋ ਦੀ ਟੀਮ ਨੂੰ 'ਚੰਦਰਯਾਨ 2' ਦੀ ਲਾਂਚਿੰਗ ਲਈ ਸ਼ੁੱਭਕਾਮਨਾਵਾਂ। ਅਸੀਂ ਇਕ ਵਾਰ ਫਿਰ ਇਤਿਹਾਸ ਬਣਾਇਆ ਹੈ। ਅਸੀਂ ਸਾਰੇ ਇਸ ਮਿਸ਼ਨ ਦੇ ਸਫਲ ਹੋਣ ਦੀਆਂ ਦੁਆਵਾਂ ਕਰਦੇ ਹਾਂ। ਪੂਰੇ ਦੇਸ਼ ਲਈ ਮਾਣ ਵਾਲਾ ਸਮਾਂ ਹੈ। ਜੈ ਹਿੰਦ।''

 

ਨਿਮਰਤ ਕੌਰ
ਬਾਲੀਵੁੱਡ ਅਦਾਕਾਰਾ ਨਿਮਰਤ ਕੌਰ ਨੇ ਵੀ ਇਸ ਖਾਸ ਮੌਕੇ 'ਤੇ ਟਵੀਟ ਕੀਤਾ ਤੇ ਲਿਖਿਆ, ''ਤੁਹਾਨੂੰ ਸਾਰਿਆਂ ਨੂੰ ਬਹੁਤ-ਬਹੁਤ ਸ਼ੁੱਭਕਾਮਨਾਵਾਂ, ਇਸਰੋ ਸਮੇਤ ਹਰ ਉਸ ਬ੍ਰਿਲਿਐਂਟ ਟੀਮ ਮੈਂਬਰ ਨੂੰ ਸ਼ੁੱਭਕਾਮਨਾਵਾਂ, ਜਿਨ੍ਹਾਂ ਨੇ ਸਾਨੂੰ ਇਹ ਮਾਣ ਮਹਿਸੂਸ ਕਰਵਾਇਆ।''

 

ਕੁਣਾਲ ਕਪੂਰ
ਕੁਣਾਲ ਕਪੂਰ ਨੇ ਲਿਖਿਆ ''ਇਹ ਇਕ ਬੇਮਿਸਾਲ ਪਲ ਹਨ। ਸਾਨੂੰ ਮਾਣ ਮਹਿਸੂਸ ਕਰਵਾਉਣ ਲਈ ਤੁਹਾਡਾ ਧੰਨਵਾਦ।''

 

ਸ਼ਾਹਰੁਖ ਖਾਨ
ਸ਼ਾਹਰੁਖ ਖਾਨ ਨੇ ਟਵੀਟ ਕਰਕੇ ਲਿਖਿਆ, ''ਚੰਦ ਤਾਰੇ ਤੋੜ ਲਿਆਓ, ਸਾਰੀ ਦੁਨੀਆ ਪਰ ਮੈਂ ਛਾਓ'' ਅਜਿਹਾ ਕਰਨ ਲਈ ਘੰਟਿਆਂ ਦੀ ਕੜੀ ਮਿਹਨਤ, ਵਿਸ਼ਵਾਸ ਅਤੇ ਏਕਤਾ ਦੀ ਲੋੜ ਹੁੰਦੀ ਹੈ। ਇਸਰੋ ਅਤੇ 'ਚੰਦਰਯਾਨ 2' ਨੂੰ ਬਹੁਤ ਸਾਰੀਆਂ ਸ਼ੁੱਭਕਾਮਨਾਵਾਂ।''

 

ਮਧੁਰ ਭੰਡਾਰਕਰ
ਨਿਰਦੇਸ਼ਕ ਮਧੁਰ ਭੰਡਾਰਕਰ ਨੇ ਲਿਖਿਆ, ''ਟੀਮ ਦੀ ਸ਼ਾਨਦਾਰ ਸਫਲਤਾ ਲਈ ਵਧਾਈ ਹੋਵੇ ਇਸਰੋ, ਮਾਣ ਹੈ ਦੇਸ਼ ਨੂੰ।''

 

ਵਿਦਿਆ ਬਾਲਨ
ਵਿਦਿਆ ਬਾਲਨ ਨੇ ਲਿਖਿਆ, ਕੋਈ ਵੀ ਮੰਜਿਲ ਦੂਰ ਨਹੀਂ ਹੁੰਦੀ ਜੇਕਰ ਹੌਂਸਲੇ ਬੁਲੰਦ ਹੋਣ ਤਾਂ 'ਚੰਦਰਯਾਨ 2' ਦੀ ਸਫਲਤਾ ਨਾਲ ਇਸਰੋ ਨੇ ਇਕ ਵਾਰ ਫਿਰ ਤੋਂ ਖੁਦ ਨੂੰ ਸਾਬਿਤ ਕਰ ਦਿੱਤਾ ਹੈ। 

 

 

 



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News