ਅਦਾਕਾਰਾ ਚਾਰਵੀ ਸਰਾਫ ''ਚ ਕੋਰੋਨਾ ਦੇ ਲੱਛਣ, ਨਹੀਂ ਕੋਈ ਟੈਸਟ ਕਰਨ ਨੂੰ ਤਿਆਰ, ਜਾਣੋ ਵਜ੍ਹਾ

6/14/2020 9:00:10 AM

ਜਲੰਧਰ (ਵੈੱਬ ਡੈਸਕ) — 'ਕਸੌਟੀ ਜ਼ਿੰਦਗੀ ਕੀ' ਦੀ ਚਾਰਵੀ ਸਰਾਫ 'ਚ ਕੋਰੋਨਾ ਵਾਇਰਸ ਦੇ ਲੱਛਣ ਪਾਏ ਗਏ ਹਨ, ਜਿਸ ਤੋਂ ਬਾਅਦ ਅਦਾਕਾਰਾ ਆਪਣਾ ਟੈਸਟ ਕਰਵਾਉਣ ਲਈ ਸੰਘਰਸ਼ ਕਰ ਰਹੀ ਹੈ ਪਰ ਕੋਈ ਵੀ ਉਸ ਦਾ ਟੈਸਟ ਕਰਨ ਲਈ ਤਿਆਰ ਨਹੀਂ ਹੈ। ਉਨ੍ਹਾਂ ਨੇ ਆਪਣੇ ਇਸ ਸੰਘਰਸ਼ ਬਾਰੇ ਇੱਕ ਪੋਸਟ ਵੀ ਸਾਂਝੀ ਕੀਤੀ ਹੈ। ਉਨ੍ਹਾਂ ਦਾ ਕਹਿਣਾ ਹੈ ਕਿ ਜਦੋਂ ਤੋਂ ਤਾਲਾਬੰਦੀ ਦਾ ਐਲਾਨ ਹੋਇਆ ਹੈ ਉਦੋਂ ਤੋਂ ਹੀ ਮੈਂ ਦਿੱਲੀ ਸਥਿਤ ਆਪਣੇ ਘਰ 'ਚ ਹਾਂ। ਅਸੀਂ ਆਪਣੇ ਘਰ 'ਚ ਹੀ ਰਹਿ ਰਹੇ ਹਾਂ ਅਤੇ ਸਭ ਕੁਝ ਠੀਕ ਚੱਲ ਰਿਹਾ ਸੀ ਅਤੇ ਸਭ ਠੀਕ ਸਨ। ਸਿਰਫ਼ ਜ਼ਰੂਰੀ ਸਮਾਨ ਖ਼ਰੀਦਣ ਲਈ ਹੀ ਘਰੋਂ ਬਾਹਰ ਨਿਕਲਦੇ ਸੀ।

 
 
 
 
 
 
 
 
 
 
 
 
 
 

The reason why I was inactive on social media for some time. You people might want to read this.

A post shared by Charvi Saraf (@sarafcharvi) on Jun 13, 2020 at 1:48am PDT

ਪਿਛਲੇ ਹਫ਼ਤੇ ਮੈਨੂੰ ਬੇਚੈਨੀ ਹੋਣ ਲੱਗ ਪਈ। ਜਲਦ ਹੀ ਤੇਜ਼ ਬੁਖਾਰ ਅਤੇ ਸਰੀਰ 'ਚ ਬਹੁਤ ਦਰਦ ਅਤੇ ਸਾਹ ਚੜ੍ਹਨ ਲੱਗਾ। ਗਲੇ ਅਤੇ ਸਿਰ 'ਚ ਦਰਦ ਰਹਿਣ ਲੱਗ ਪਿਆ, ਜਿਸ ਤੋਂ ਬਾਅਦ ਮੈਂ ਡਰ ਗਈ ਅਤੇ ਮੈਂ ਖੁਦ ਨੂੰ ਕੁਆਰੰਟੀਨ ਕਰ ਲਿਆ। ਅਦਾਕਾਰਾ ਦਾ ਕਹਿਣਾ ਸੀ ਕਿ ਇਸ ਤੋਂ ਬਾਅਦ ਮੈਂ ਟੈਸਟ ਲਈ ਕਈ ਲੈਬ, ਨਿੱਜੀ ਹਸਪਤਾਲਾਂ ਅਤੇ ਡਾਕਟਰਾਂ ਨਾਲ ਗੱਲਬਾਤ ਕੀਤੀ ਪਰ ਹਰ ਕਿਸੇ ਨੇ ਕਿਹਾ ਕਿ ਉਨ੍ਹਾਂ ਕੋਲ ਟੈਸਟ ਕਿੱਟ ਨਹੀਂ ਹੈ। ਸਰਕਾਰੀ ਹਸਪਤਾਲਾਂ 'ਚ ਵੀ ਗੱਲ ਕੀਤੀ ਪਰ ਡਾਕਟਰਾਂ ਦਾ ਕਹਿਣਾ ਸੀ ਕਿ ਉਹ ਅਗਲੇ ਹਫਤੇ ਤੱਕ ਲਈ ਬੁੱਕ ਹਨ, ਜਿਸ ਤੋਂ ਬਾਅਦ ਅਦਾਕਾਰਾ ਨੇ ਮਦਦ ਦੀ ਅਪੀਲ ਕੀਤੀ ਹੈ।

 
 
 
 
 
 
 
 
 
 
 
 
 
 

How's day 1 of 'Unlock 1' going..? #goodeveningpost #quarantinelife #thistooshallpass #staysafeeveryone

A post shared by Charvi Saraf (@sarafcharvi) on Jun 1, 2020 at 5:56am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

sunita

This news is Content Editor sunita

Related News