ਪ੍ਰਭੁਦੇਵਾ ਨਾਲ ਸਲਮਾਨ ਖਾਨ ਦੇ ਠੁਮਕੇ, ਵੀਡੀਓ ਵਾਇਰਲ

7/10/2019 4:39:36 PM

ਨਵੀਂ ਦਿੱਲੀ (ਬਿਊਰੋ) — ਬਾਲੀਵੁੱਡ ਦੇ ਸੁਪਰਸਟਾਰ ਸਲਮਾਨ ਖਾਨ ਪਿਛਲੇ ਕੁਝ ਸਮੇਂ ਤੋਂ ਸੋਸ਼ਲ ਮੀਡੀਆ 'ਤੇ ਕਾਫੀ ਐਕਟਿਵ ਹਨ। ਉਹ ਅਕਸਰ ਜਿਮ ਤੋਂ ਲੈ ਕੇ ਆਪਣੀ ਫੈਮਿਲੀ ਵੀਡੀਓਜ਼ ਤੇ ਤਸਵੀਰਾਂ ਪੋਸਟ ਕਰਦੇ ਰਹਿੰਦੇ ਹਨ। ਉਨ੍ਹਾਂ ਨੇ ਹਾਲ ਹੀ 'ਚ ਐਕਟਰ ਪ੍ਰਭੂਦੇਵਾ ਨਾਲ ਵੀ ਇਕ ਵੀਡੀਓ ਸ਼ੇਅਰ ਕੀਤੀ ਹੈ। ਵੀਡੀਓ 'ਚ ਦੋਵੇਂ ਸਿਤਾਰੇ ਡਾਂਸ ਕਰਦੇ ਨਜ਼ਰ ਆ ਰਹੇ ਹਨ। ਸਲਮਾਨ ਖਾਨ ਨੇ ਇਸ ਵੀਡੀਓ 'ਚ ਪ੍ਰਭੁਦੇਵਾ ਦੇ ਸੁਪਰਹਿੱਟ ਗੀਤ 'ਉਰਵਸ਼ੀ' 'ਤੇ ਡਾਂਸ ਕੀਤਾ। ਹੁਣ ਲੰਬੇ ਸਮੇਂ ਬਾਅਦ ਪ੍ਰਭੁਦੇਵਾ ਅਤੇ ਸਲਮਾਨ ਖਾਨ 'ਦਬੰਗ 3' 'ਚ ਕੰਮ ਕਰ ਰਹੇ ਹਨ। ਫਿਲਮ ਦੀ ਸ਼ੂਟਿੰਗ ਲਗਭਗ ਪੂਰੀ ਹੋ ਚੁੱਕੀ ਹੈ ਅਤੇ ਫਿਲਮ ਨੂੰ ਇਸ ਸਾਲ ਦਸੰਬਰ 'ਚ ਰਿਲੀਜ਼ ਕਰਨ ਦੀ ਯੋਜਨਾ ਹੈ। ਫਿਲਮ 'ਚ ਕੰਨੜ ਸਟਾਰ ਸੁਦੀਪ ਨੇ ਮੇਨ ਵਿਲੇਨ ਦਾ ਕਿਰਦਾਰ ਨਿਭਾਇਆ ਹੈ।

 

 
 
 
 
 
 
 
 
 
 
 
 
 
 

Dance class from the master himself . . Prabhu Deva @kichchasudeepa @wardakhannadiadwala

A post shared by Salman Khan (@beingsalmankhan) on Jul 9, 2019 at 12:26pm PDT

ਦੱਸਣਯੋਗ ਹੈ ਕਿ ਸਲਮਾਨ ਖਾਨ ਦੀ ਫਿਲਮ 'ਦਬੰਗ' ਨੂੰ ਅਭਿਨਵ ਨੇ ਡਾਇਰੈਕਟ ਕੀਤਾ ਸੀ, ਉਥੇ 'ਦਬੰਗ 2' ਨੂੰ ਅਰਬਾਜ਼ ਖਾਨ ਨੇ ਡਾਇਰੈਕਟ ਕੀਤਾ ਸੀ। ਸਲਮਾਨ ਇਸ ਫਿਲਮ ਲਈ ਫਿੱਟਨੈੱਸ 'ਤੇ ਕਾਫੀ ਧਿਆਨ ਦੇ ਰਹੇ ਹਨ। ਉਹ ਸਵੀਮਿੰਗ, ਜਿਮ ਤੋਂ ਇਲਾਵਾ ਘੋੜਿਆਂ ਨਾਲ ਵੀ ਰੇਸ ਲਾ ਰਹੇ ਹਨ ਕਿਉਂਕਿ ਉਨ੍ਹਾਂ ਨੇ ਇਸ ਫਿਲਮ ਦੇ ਦੂਜੇ ਸ਼ੈਡਿਊਲ ਤੋਂ ਪਹਿਲਾਂ ਨਾਲੋਂ ਕਾਫੀ ਪਤਲਾ ਹੋਣਾ ਹੈ। ਫਿਲਮ ਦੇ ਦੋ ਲੁੱਕਸ ਹੋਣ। ਇਨ੍ਹਾਂ 'ਚੋਂ ਇਕ ਲੁੱਕ 'ਚ ਉਹ ਚੁਲਬੁਲ ਪਾਂਡੇ ਦੇ ਕਿਰਦਾਰ 'ਚ ਦਿਖਾਈ ਦੇਣਗੇ। ਉਥੇ ਕਈ ਸੀਨਜ਼ 'ਚ ਫਲੈਸ਼ਬੈਕ 'ਚ ਚੁਲਬੁਲ ਪਾਂਡੇ ਦੀ ਜਵਾਨੀ ਦਾ ਕਿਰਦਾਰ ਵੀ ਦਿਖਾਈ ਦੇਵੇਗਾ। ਇਸੇ ਕਿਰਦਾਰ ਲਈ ਸਲਮਾਨ ਖੂਬ ਆਪਣੀ ਫਿੱਟਨੈੱਸ 'ਤੇ ਮਿਹਨਤ ਕਰ ਰਹੇ ਹਨ।

 
 
 
 
 
 
 
 
 
 
 
 
 
 

Being strong equipment displayed in delhi at the pragati maidan agar aas pass ho aur time ho toh go check it out n feed back de Dena #beingstrong @realstrong.in @aaba81 @beingstrongindia

A post shared by Salman Khan (@beingsalmankhan) on Jul 6, 2019 at 4:59am PDTਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

Related News