ਇਨਸਾਨੀਅਤ ਦਾ ਅਸਲ ਸ਼ੀਸ਼ਾ ਦਿਖਾਉਂਦੈ ਗਾਇਕ ਚੇਤਨ ਦਾ ਗੀਤ 'ਓ ਬੰਦਿਆ' ਰਿਲੀਜ਼ (ਵੀਡੀਓ)
4/28/2020 4:22:44 PM

ਜਲੰਧਰ (ਵੈੱਬ ਡੈਸਕ) - ਪੰਜਾਬ ਵਿਚ 'ਕੋਰੋਨਾ ਵਾਇਰਸ' ਦਾ ਕਹਿਰ ਦਿਨੋਂ-ਦਿਨ ਵਧਦਾ ਹੀ ਜਾ ਰਿਹਾ ਹੈ। ਆਏ ਦਿਨ ਕੋਰੋਨਾ ਨਾਲ ਹੋਣ ਵਾਲੀਆਂ ਮੌਤਾਂ ਦੇ ਅੰਕੜੇ ਵੀ ਵਧਦੇ ਜਾ ਰਹੇ ਹਨ। ਅਜਿਹੇ ਸਮੇਂ ਵਿਚ ਪੰਜਾਬੀ ਸਿਤਾਰੇ ਆਪਣੇ ਗੀਤਾਂ ਰਾਹੀਂ ਇਨਸਾਨਾਂ ਨੂੰ ਉਨ੍ਹਾਂ ਵੱਲੋਂ ਹੋਈਆਂ ਭੁੱਲਾਂ-ਚੁੱਕਾਂ ਦੇ ਸੱਚ ਤੋਂ ਵੀ ਜਾਣੂ ਕਰਵਾ ਰਹੇ ਹਨ ਅਤੇ ਕੁਝ ਗਾਇਕ ਆਪਣੇ ਗੀਤਾਂ ਰਾਹੀਂ ਕੋਰੋਨਾ ਵਾਇਰਸ ਨਾਲ ਦੁਨੀਆ ਭਰ ਦੇ ਹਾਲਾਤ ਨੂੰ ਬਿਆਨ ਕਰਨ ਦੇ ਨਾਲ-ਨਾਲ ਲੋਕਾਂ ਨੂੰ ਹੋਂਸਲਾ ਵੀ ਦੇ ਰਹੇ ਹਨ। ਹਾਲ ਹੀ ਵਿਚ ਗਾਇਕ ਚੇਤਨ ਦਾ ਗੀਤ 'ਓ ਬੰਦਿਆ' ਰਿਲੀਜ਼ ਹੋਇਆ ਹੈ, ਜਿਸ ਵਿਚ ਇਨਸਾਨ ਵਲੋਂ ਕੀਤੇ ਜਾ ਰਹੇ ਘਮੰਡ ਨੂੰ ਬਿਆਨ ਕੀਤਾ ਹੈ, ਜਿਸ ਕਰਕੇ ਉਹ ਪਤਾ ਨਹੀਂ ਕੀ-ਕੀ ਗ਼ਲਤੀਆਂ ਕਰਦਾ ਹੈ। ਇਸ ਤੋਂ ਇਲਾਵਾ ਉਸ ਨੇ ਕੋਰੋਨਾ ਵਾਇਰਸ ਨਾਲ ਜੋ ਅੱਜ ਲੋਕਾਂ ਵਿਚ ਦੇ ਹਾਲਾਤ ਹਨ, ਉਨ੍ਹਾਂ ਨੂੰ ਵੀ ਆਪਣੇ ਗੀਤ ਵਿਚ ਦਿਖਾਇਆ ਹੈ।
ਦੱਸ ਦੇਈਏ ਕਿ ਚੇਤਨ ਦੇ ਇਸ ਗੀਤ ਦੇ ਬੋਲ ਰਾਸ ਵੱਲੋ ਲਿਖੇ ਗਏ ਹਨ, ਜਿਸ ਨੂੰ ਮਿਊਜ਼ਿਕ ਅਕਾਸ਼ ਜੰਡੂ ਨੇ ਦਿੱਤਾ ਹੈ। ਇਸ ਗੀਤ ਨੂੰ ਪ੍ਰੋਡਿਊਸ ਕੇ.ਵੀ. ਢਿੱਲੋਂ ਨੇ ਕੀਤਾ ਹੈ, ਜਿਸ ਨੂੰ 'ਗੀਤ ਐੱਮ ਪੀ 3' ਦੇ ਬੈਨਰ ਹੇਠ ਰਿਲੀਜ਼ ਕੀਤਾ ਗਿਆ ਹੈ। ਇਸ ਗੀਤ ਨੂੰ ਦਰਸ਼ਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ।
ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ