ਭਾਜਪਾ ਐੱਮ. ਪੀ. ਰਮੇਸ਼ ਬਿਧੁੜੀ ਨੇ ਫਿਲਮ ‘ਛਪਾਕ’ ਦਾ ਬਾਈਕਾਟ ਕਰਨ ਦਾ ਕੀਤਾ ਐਲਾਨ

1/9/2020 9:29:29 AM

ਨਵੀਂ ਦਿੱਲੀ/ਇੰਦੌਰ,(ਏਜੰਸੀਆਂ)–ਹਿੰਸਾ ਪਿੱਛੋਂ ਬਾਲੀਵੁੱਡ ਦੀ ਅਭਿਨੇਤਰੀ ਦੀਪਿਕਾ ਪਾਦੁਕੋਣ ਦੇ ਜੇ. ਐੱਨ. ਯੂ. ਪੁੱਜਣ ’ਤੇ ਵਿਸ਼ਵ ਹਿੰਦੂ ਪ੍ਰੀਸ਼ਦ (ਵਿਹਿਪ) ਦੇ ਅਹੁਦੇਦਾਰਾਂ ਨੇ ਬੁੱਧਵਾਰ ਕਿਹਾ ਕਿ ਦੀਪਿਕਾ ਨੂੰ ਸਪੱਸ਼ਟ ਕਰਨਾ ਚਾਹੀਦਾ ਹੈ ਕਿ ਉਹ ਉਥੇ ਕਿਸ ਨਾਲ ਇਕਮੁੱਠਤਾ ਵਿਖਾਉਣ ਲਈ ਗਈ ਸੀ। ਵਿਹਿਪ ਦੇ ਕੇਂਦਰੀ ਜਨਰਲ ਸਕੱਤਰ ਮਿਲਿੰਦ ਪਰਾਂਡੇ ਨੇ ਕਿਹਾ ਕਿ ਤਾਜ਼ਾ ਹਿੰਸਾ ਸਮੇਂ ਉਥੇ 2 ਤਰ੍ਹਾਂ ਦੇ ਗਰੁੱਪ ਸਨ। ਇਕ ਗਰੁੱਪ ਵਿਦਿਆਰਥੀਆਂ ’ਤੇ ਹਮਲਾ ਕਰ ਰਿਹਾ ਸੀ, ਜਦਕਿ ਦੂਜਾ ਗਰੁੱਪ ਹਮਲਾਵਰਾਂ ਕੋਲੋਂ ਉਨ੍ਹਾਂ ਦੀ ਸੁਰੱਖਿਆ ਦਾ ਯਤਨ ਕਰ ਰਿਹਾ ਸੀ। ਦੀਪਿਕਾ ਕਿਸ ਗਰੁੱਪ ਨਾਲ ਇਕਮੁੱਠਤਾ ਵਿਖਾ ਰਹੀ ਸੀ।

PunjabKesari

ਦੱਖਣੀ ਦਿੱਲੀ ਦੇ ਭਾਜਪਾ ਐੱਮ. ਪੀ. ਰਮੇਸ਼ ਬਿਧੁੜੀ ਨੇ ‘ਟੁਕੜੇ-ਟੁਕੜੇ ਗੈਂਗ’ ਦੀ ਹਮਾਇਤ ਕਰਨ ਵਾਲੇ ਲੋਕਾਂ ਨੂੰ ਦੀਪਿਕਾ ਦੀ ਅਗਲੀ ਫਿਲਮ ‘ਛਪਾਕ’ ਦਾ ਬਾਈਕਾਟ ਕਰਨ ਲਈ ਕਿਹਾ ਹੈ। ਸੂਚਨਾ ਅਤੇ ਪ੍ਰਸਾਰਣ ਮੰਤਰੀ ਜਾਵਡੇਕਰ ਦਾ ਕਹਿਣਾ ਹੈ ਕਿ ਕੋਈ ਵੀ ਕਲਾਕਾਰ ਜਾਂ ਆਮ ਆਦਮੀ ਆਪਣੇ ਵਿਚਾਰ ਪ੍ਰਗਟ ਕਰਨ ਲਈ ਕਿਤੇ ਵੀ ਜਾ ਸਕਦਾ ਹੈ। ਇਸ ਸਬੰਧੀ ਕਿਸੇ ਨੂੰ ਕੋਈ ਇਤਰਾਜ਼ ਨਹੀਂ ਹੋਣਾ ਚਾਹੀਦਾ।



ਆਪਣੇ ਭਾਈਚਾਰੇ ਚੋ ਆਪਣੇ ਜੀਵਨਸਾਥੀ ਦੀ ਚੋਣ ਕਰੋ - ਮੁਫ਼ਤ ਰਿਜਿਸਟ੍ਰੇਸ਼ਨ ਕਰੇ

manju bala

This news is Edited By manju bala

Related News